No Result
View All Result
Monday, April 27, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਬੰਗਲਾਦੇਸ਼ ਦੀ ਛੇ ਹਾਰਾਂ ਮਗਰੋਂ ਪਹਿਲੀ ਜਿੱਤ

admin by admin
November 7, 2023
in BREAKING, COVER STORY, SPORTS, WORLD
0
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਬੰਗਲਾਦੇਸ਼ ਨੇ ਨਜਮੁਲ ਹੁਸੈਨ ਸ਼ਾਂਟੋ ਤੇ ਕਪਤਾਨ ਸ਼ਾਕਬਿ ਅਲ ਹਸਨ ਦੇ ਨੀਮ ਸੈਂਕੜਿਆਂ ਸਦਕਾ ਅੱਜ ਇੱਥੇ ਕ੍ਰਿਕਟ ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਸ੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾ ਦਿੱਤਾ।

ਟੀਮ ਨੇ ਜਿੱਤ ਲਈ ਲੋੜੀਂਦਾ 280 ਦੌੜਾਂ ਟੀਚਾ 7 ਵਿਕਟਾਂ ਗੁਆ ਕੇ 41.1 ਓਵਰਾਂ ’ਚ ਹੀ 282 ਦੌੜਾਂ ਬਣਾਉਂਦਿਆਂ ਪੂਰਾ ਕਰ ਲਿਆ। ਹਾਲਾਂਕਿ ਦੋਵੇਂ ਟੀਮਾਂ ਸੈਮੀਫਾਈਨਲ ਦੀ ਦੌੜ ਵਿੱਚੋਂ ਲਗਪਗ ਪਹਿਲਾਂ ਹੀ ਬਾਹਰ ਹਨ।

ਬੰਗਲਾਦੇਸ਼ ਦੀ 6 ਹਾਰਾਂ ਮਗਰੋਂ ਇਹ ਪਹਿਲੀ ਜਿੱਤ ਜਦਕਿ ਸ੍ਰੀਲੰਕਾ ਦੀ ਲਗਾਤਾਰ ਤੀਜੀ ਹਾਰ ਹੈ।ਬੰਗਲਾਦੇਸ਼ ਵੱਲੋਂ ਨਜਮੁਲ ਹੁਸੈਨ ਨੇ 90 ਅਤੇ ਸ਼ਾਕਬਿ ਅਲ ਹਸਨ ਨੇ 82 ਦੌੜਾਂ ਬਣਾਈਆਂ। ਟੀਮ ਦੀ ਜਿੱਤ ਵਿੱਚ ਲਿਟਨ ਦਾਸ ਨੇ 23 ਦੌੜਾਂ, ਮਹਿਮੂਦਉੱਲ੍ਹਾ ਨੇ 22 ਦੌੜਾਂ ਤੇ ਤੋਹੀਦ ਹਿਰਦੌਏ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਵੱਲੋਂ ਦਿਲਸ਼ਾਨ ਮਧੂਸ਼ਨਾਕਾ ਨੇ 3 ਵਿਕਟਾਂ ਜਦਕਿ ਮਹੀਸ਼ ਥੀਕਸ਼ਾਨਾ ਤੇ ਐਂਜਲੋ ਮੈਥਿਊਜ ਨੇ ਦੋ-ਦੋ ਵਿਕਟਾਂ ਲਈਆਂ। ਸ਼ਾਕਬਿ ਅਲ ਹਸਨ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਇਸ ਤੋਂ ਪਹਿਲਾਂ ਸ੍ਰੀਲੰਕਾ ਟੀਮ ਚਾਰਿਥ ਅਸਾਲੰਕਾ ਦੇ ਸੈਂਕੜੇ (108) ਦੌੜਾਂ ਦੇ ਬਾਵਜੂਦ 49.3 ਓਵਰਾਂ ’ਚ 279 ਦੌੜਾਂ ਦੀ ਹੀ ਬਣਾ ਸਕੀ। ਟੀਮ ਵੱਲੋਂ ਪਥੁਮ ਨਿਸਾਂਕਾ ਅਤੇ ਸਦੀਰਾ ਸਮਰਵਿਕਰਮਾ ਨੇ 41-41 ਦੌੜਾਂ ਜਦਕਿ ਧਨੰਜੈ ਡੀਸਿਲਵਾ ਨੇ 34 ਅਤੇ ਮਹੀਸ਼ ਥੀਕਸ਼ਾਨਾ ਨੇ 22 ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਟੀ.ਐੱਚ. ਸਾਕਬਿ ਨੇ 3 ਵਿਕਟਾਂ ਜਦਕਿ ਸ਼ਾਕਬਿ ਅਲ ਹਸਨ ਅਤੇ ਸ਼ੌਰੀਫੁਲ ਇਸਲਾਮ ਨੇ ਦੋ-ਦੋ ਵਿਕਟਾਂ ਲਈਆਂ।

ਸ੍ਰੀਲੰਕਾ ਦੇ ਤਜਰਬੇਕਾਰ ਬੱਲੇਬਾਜ਼ ਐਂਜੇਲੋ ਮੈਥਿਊ ਨੂੰ ਅੱਜ ਇੱਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਖ਼ਿਲਾਫ਼ ‘ਟਾਈਮ ਆਊਟ’ ਕਰਾਰ ਦਿੱਤਾ ਗਿਆ। ਉਹ ਕੌਮਾਂਤਰੀ ਕ੍ਰਿਕਟ ਵਿੱਚ ਇਸ ਤਰ੍ਹਾਂ ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਬਣਿਆ। ਸਦੀਰਾ ਸਮਰਵਿਕਰਮ ਦੇ ਆਊਟ ਹੋਣ ਮਗਰੋਂ ਮੈਥਿਊ ਜਿਉਂ ਹੀ ਕਰੀਜ਼ ’ਤੇ ਪਹੁੰਚਿਆ ਅਤੇ ਹੈਲਮੈਟ ਲਗਾਉਣ ਲੱਗਿਆ ਤਾਂ ਉਸ ਦਾ ਸਟਰੈਪ ਟੁੱਟ ਗਿਆ। ਉਸ ਨੇ ਡਰੈੱਸਿੰਗ ਰੂਮ ਤੋਂ ਦੂਜਾ ਹੈਲਮੇਟ ਲਿਆਉਣ ਦਾ ਇਸ਼ਾਰਾ ਕੀਤਾ ਪਰ ਇਸ ਵਿੱਚ ਕਾਫ਼ੀ ਸਮਾਂ ਲੱਗ ਗਿਆ। ਇਸ ਦੌਰਾਨ ਬੰਗਲਾਦੇਸ਼ ਦੇ ਕਪਤਾਨ ਸ਼ਾਕਬਿ ਅਲ ਹਸਨ ਨੇ ਮੈਥਿਊ ਖ਼ਿਲਾਫ਼ ਟਾਈਮ ਆਊਟ ਦੀ ਅਪੀਲ ਕੀਤੀ ਅਤੇ ਅੰਪਾਇਰ ਮਰਾਇਸ ਇਰਾਸਮਸ ਨੇ ਉਸ ਨੂੰ ਆਊਟ ਕਰਾਰ ਦੇ ਦਿੱਤਾ। ਮੈਥਿਊ ਨੇ ਅੰਪਾਇਰ ਅਤੇ ਸ਼ਾਕਬਿ ਨਾਲ ਗੱਲਬਾਤ ਕੀਤੀ ਅਤੇ ਆਪਣੇ ਹੈਲਮੇਟ ਦਾ ਟੁੱਟਿਆ ਹੋਇਆ ਸਟਰੈਪ ਵੀ ਦਿਖਾਇਆ ਪਰ ਬੰਗਲਾਦੇਸ਼ ਦੇ ਕਪਤਾਨ ਨੇ ਅਪੀਲ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸ੍ਰੀਲੰਕਾ ਦੇ ਬੱਲੇਬਾਜ਼ ਨੂੰ ਵਾਪਸ ਜਾਣਾ ਪਿਆ। ਮੈਥਿਊ ਇਸ ਤੋਂ ਕਾਫ਼ੀ ਨਾਰਾਜ਼ ਦਿਖਾਈ ਦਿੱਤਾ ਅਤੇ ਉਸ ਨੇ ਬਾਊਂਡਰੀ ’ਤੇ ਆਪਣੇ ਹੈਲਮੇਟ ਦਾ ਟੁੱਟਿਆ ਹੋਇਆ ਸਟਰੈਪ ਸਭ ਨੂੰ ਦਿਖਾਇਆ ਅਤੇ ਫਿਰ ਗੁੱਸੇ ਵਿੱਚ ਇਸ ਨੂੰ ਜ਼ੋਰ ਨਾਲ ਜ਼ਮੀਨ ’ਤੇ ਸੁੱਟਿਆ। ਆਈਸੀਸੀ ਦੇ ਨਿਯਮ 40.1.1 ਅਨੁਸਾਰ ਜੇਕਰ ਕਿਸੇ ਬੱਲੇਬਾਜ਼ ਦੇ ਆਊਟ ਜਾਂ ਰਿਟਾਇਰ ਹੋਣ ’ਤੇ ਅਗਲਾ ਬੱਲੇਬਾਜ਼ ਨਿਰਧਾਰਤਿ ਸਮੇਂ ਦੇ ਅੰਦਰ-ਅੰਦਰ ਅਗਲੀ ਗੇਂਦ ਦਾ ਸਾਹਮਣਾ ਨਹੀਂ ਕਰਦਾ ਹੈ ਤਾਂ ਉਸ ਨੂੰ ਟਾਈਮ ਆਊਟ ਕਰਾਰ ਦਿੱਤਾ ਜਾ ਸਕਦਾ ਹੈ।

ਆਸਟਰੇਲੀਆ ਅਤੇ ਅਫ਼ਗਾਨਿਸਤਾਨ ਵਿਚਾਲੇ ਮੁਕਾਬਲਾ ਅੱਜ

ਮੁੰਬਈ: ਹੁਣ ਜਦੋਂ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀ ਦੌੜ ਆਪਣੇ ਆਖ਼ਰੀ ਪੜਾਅ ’ਤੇ ਹੈ ਤਾਂ ਆਸਟਰੇਲੀਆ ਉਲਟ-ਫੇਰ ਕਰਨ ਵਿੱਚ ਮਾਹਿਰ ਅਫ਼ਗਾਨਿਸਤਾਨ ਖ਼ਿਲਾਫ਼ ਭਲਕੇ ਹੋਣ ਵਾਲੇ ਮੈਚ ਵਿੱਚ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗਾ। ਸੈਮੀਫਾਈਨਲ ਵਿੱਚ ਹੁਣ ਸਿਰਫ਼ ਦੋ ਸਥਾਨ ਬਾਕੀ ਬਚੇ ਹਨ ਕਿਉਂਕਿ ਭਾਰਤ ਅਤੇ ਦੱਖਣੀ ਅਫ਼ਰੀਕਾ ਪਹਿਲਾਂ ਹੀ ਆਖ਼ਰੀ ਚਾਰ ਲਈ ਕੁਆਲੀਫਾਈ ਕਰ ਚੁੱਕੇ ਹਨ। ਆਸਟਰੇਲੀਆ ਦੀ ਟੀਮ ਹੁਣ ਤੀਜੇ ਸਥਾਨ ’ਤੇ ਹੈ ਅਤੇ ਕੋਈ ਵੀ ਹੋਰ ਟੀਮ ਉਸ ਦੀ ਸੈਮੀਫਾਈਨਲ ਦੀ ਸੀਟ ਨੂੰ ਸਿੱਧਿਆਂ ਚੁਣੌਤੀ ਦੇਣ ਦੀ ਸਥਤਿੀ ਵਿੱਚ ਨਹੀਂ ਦਿਖ ਰਹੀ ਹੈ ਪਰ ਪੈਟ ਕਮਿਨਸ ਦੀ ਅਗਵਾਈ ਵਾਲੀ ਟੀਮ ਇਸ ਮੈਚ ਵਿੱਚ ਜਿੱਤ ਦਰਜ ਕਰਨ ਆਖ਼ਰੀ ਚਾਰ ਵਿੱਚ ਆਪਣੀ ਜਗ੍ਹਾ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ। ਇਹ ਮੈਚ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

Post Views: 61
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ani news livebig newsbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todayToday newstop newstrending news
Previous Post

ਰਾਹੁਲ ਨੇ ਕੇਦਾਰਨਾਥ ’ਚ ਸ਼ਰਧਾਲੂਆਂ ਨੂੰ ਵਰਤਾਇਆ ਲੰਗਰ

Next Post

ਆਲੀਆ ਤੇ ਰਣਬੀਰ ਨੇ ਧੀ ਰਾਹਾ ਦਾ ਪਹਿਲਾ ਜਨਮ ਦਿਨ ਮਨਾਇਆ

Next Post
Happy Birthday Alia Bhatt: ਅਦਾਕਾਰੀ ਦੇ ਨਾਲ -ਨਾਲ  ਬਿਜ਼ਨੈੱਸ ਵੂਮੈਨ ਦੇ ਤੌਰ ‘ਤੇ ਵੀ ਆਲੀਆ ਸੁਪਰਹਿੱਟ ਹੈ, ਆਲੀਆ ਦੀ  ਨੈੱਟਵਰਥ ਕਰੋੜਾਂ ‘ਚ ਹੈ।

ਆਲੀਆ ਤੇ ਰਣਬੀਰ ਨੇ ਧੀ ਰਾਹਾ ਦਾ ਪਹਿਲਾ ਜਨਮ ਦਿਨ ਮਨਾਇਆ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800