No Result
View All Result
Tuesday, April 14, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਰਾਹੁਲ ਨੇ ਕੇਦਾਰਨਾਥ ’ਚ ਸ਼ਰਧਾਲੂਆਂ ਨੂੰ ਵਰਤਾਇਆ ਲੰਗਰ

admin by admin
November 7, 2023
in BREAKING, COVER STORY, Dharm, PUNJAB
0
ਰਾਹੁਲ ਨੇ ਕੇਦਾਰਨਾਥ ’ਚ ਸ਼ਰਧਾਲੂਆਂ ਨੂੰ ਵਰਤਾਇਆ ਲੰਗਰ

Rudraprayag: Congress leader Rahul Gandhi distributes 'prasad' to devotees during a visit to Kedarnath Dham, in Rudraprayag district, Monday, Nov. 6, 2023. (PTI Photo)(PTI11_06_2023_000102A)

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕੇਦਾਰਨਾਥ ਵਿੱਚ ਭੰਡਾਰੇ ’ਤੇ ਸ਼ਰਧਾਲੂਆਂ ਨੂੰ ਲੰਗਰ ਵਰਤਾਇਆ। ਉਹ ਹਿਮਾਲਿਆਈ ਮੰਦਰਾਂ ਦੇ ਦਰਸ਼ਨਾਂ ਲਈ ਤਿੰਨ ਦਿਨ ਲਈ ਨਿੱਜੀ ਯਾਤਰਾ ’ਤੇ ਇੱਥੇ ਆਏ ਹਨ। ਯਾਤਰਾ ਦੇ ਦੂਜੇ ਦਿਨ ਅੱਜ ਸਵੇਰੇ ਰਾਹੁਲ ਨੇ ਆਦਿ ਸ਼ੰਕਰਾਚਾਰੀਆ ਦੀ ਵਿਸ਼ਾਲ ਮੂੁਰਤੀ ਦੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ। ਇਸ ਮਗਰੋਂ ਉਨ੍ਹਾਂ ਦਿਨ ਵਿੱਚ ਮੰਦਰ ਦੇ ਨੇੜੇ ਭੰਡਾਰਾ ਲਗਾ ਕੇ ਭਗਵੇਂ ਸਾਧੂਆਂ ਸਣੇ ਸ਼ਰਧਾਲੂਆਂ ਨੂੰ ਲੰਗਰ ਵਰਤਾਇਆ। ਉਨ੍ਹਾਂ ਸ਼ਾਮ ਦੀ ਆਰਤੀ ਵਿੱਚ ਵੀ ਹਿੱਸਾ ਲਿਆ ਅਤੇ ਸ਼ਰਧਾਲੂਆਂ ਨੂੰ ਚਾਹ ਵਰਤਾਈ। ਇਸ ਦੌਰਾਨ ਕਈ ਨੌਜਵਾਨ ਸ਼ਰਧਾਲੂਆਂ ਨੇ ਕਾਂਗਰਸ ਨੇਤਾ ਨਾਲ ਸੈਲਫੀ ਵੀ ਲਈ।

ਪ੍ਰਦੇਸ਼ ਕਾਂਗਰਸ ਦੇ ਕਾਰਕੁਨਾਂ ਅਨੁਸਾਰ ਰਾਹੁਲ ਗਾਂਧੀ ਨਿੱਜੀ ਅਤੇ ਅਧਿਆਤਮਕ ਦੌਰੇ ’ਤੇ ਹਨ ਅਤੇ ਇਸ ਦੌਰਾਨ ਕਿਸੇ ਵੀ ਪਾਰਟੀ ਨੇਤਾ ਨੂੰ ਉਨ੍ਹਾਂ ਨੂੰ ਮਿਲਣ ਦੀ ਆਗਿਆ ਨਹੀਂ ਹੈ। ਹਾਲਾਂਕਿ ਇਨ੍ਹੀਂ ਦਿਨੀਂ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਰਾਹੁਲ ਗਾਂਧੀ ਨੇ ਪਿਛਲੇ ਮਹੀਨੇ ਅੰਮ੍ਰਤਿਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੁੰਦਿਆਂ ਲੰਗਰ ਦੀ ਸੇਵਾ ਨਿਭਾਈ ਸੀ। ਉਹ ਕੈਲਾਸ਼ ਯਾਤਰਾ ’ਤੇ ਵੀ ਗਏ ਸੀ।

ਭਾਜਪਾ ਨੇ ਰਾਹੁਲ ਗਾਂਧੀ ਦੀ ਯਾਤਰਾ ’ਤੇ ਸਵਾਲ ਚੁੱਕੇ ਹਨ। ਉੱਤਰਾਖੰਡ ਭਾਜਪਾ ਦੇ ਤਰਜਮਾਨ ਸੁਰੇਸ਼ ਜੋਸ਼ੀ ਨੇ ਕਿਹਾ, ‘‘ਜਿਹੜੇ ਕਦੇ ਰਾਮਲੀਲਾ ਵਿੱਚ ਵੀ ਦੇਖੇ ਗਏ ਉਹ ਸ੍ਰੀ ਰਾਮ ਨੂੰ ਤਿਲਕ ਲਗਾ ਰਹੇ ਹਨ ਅਤੇ ਬਾਬਾ ਜੀ ਦੇ ਦਰਬਾਰ ਪੂਜਾ ਕਰਨ ਲਈ ਆ ਰਹੇ ਹਨ। ਇਹ 100 ਕਰੋੜ ਸਨਾਤਨੀਆ ਦੀ ਵਧ ਰਹੀ ਤਾਕਤ ਦਾ ਨਤੀਜਾ ਹੈ।’’ ਉਨ੍ਹਾਂ ਸਵਾਲ ਕੀਤਾ, ‘‘ਰਾਹੁਲ ਗਾਂਧੀ ਨੂੰ ਸਿਰਫ਼ ਚੋਣਾਂ ਜਾਂ ਕਾਂਗਰਸ ਪਾਰਟੀ ਦੇ ਮੁਸੀਬਤ ਵਿੱਚ ਹੋਣ ਵੇਲੇ ਹੀ ਕਿਉਂ ਮੰਦਰ ਯਾਦ ਆਉਂਦੇ ਹਨ।’’

Post Views: 64
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: RAhul Gandhirahul gandhi farmers meetrahul gandhi meet with farmerrahul gandhi newsrahul gandhi viral videorahul gandhi with farmersrahul gandhi with haryana farmersrahul gandhi women farmersSonia Gandhi
Previous Post

ਇਜ਼ਰਾਇਲੀ ਫ਼ੌਜ ਵੱਲੋਂ ਗਾਜ਼ਾ ਸਿਟੀ ਦੀ ਘੇਰਾਬੰਦੀ

Next Post

ਬੰਗਲਾਦੇਸ਼ ਦੀ ਛੇ ਹਾਰਾਂ ਮਗਰੋਂ ਪਹਿਲੀ ਜਿੱਤ

Next Post

ਬੰਗਲਾਦੇਸ਼ ਦੀ ਛੇ ਹਾਰਾਂ ਮਗਰੋਂ ਪਹਿਲੀ ਜਿੱਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800