Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਪਟਿਆਲਾ ਜ਼ਿਲ੍ਹੇ ਚ ਮਿਲੀ 4 ਘੰਟੇ ਦੀ ਢਿੱਲ - Ozi News
  • Login
Tuesday, June 17, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਪਟਿਆਲਾ ਜ਼ਿਲ੍ਹੇ ਚ ਮਿਲੀ 4 ਘੰਟੇ ਦੀ ਢਿੱਲ

admin by admin
May 1, 2020
in PUNJAB
0
ਪਟਿਆਲਾ ਜ਼ਿਲ੍ਹੇ ਚ ਮਿਲੀ 4 ਘੰਟੇ ਦੀ ਢਿੱਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

?ਪਟਿਆਲਾ ਜ਼ਿਲ੍ਹੇ ਚ ਮਿਲੀ 4 ਘੰਟੇ ਦੀ ਢਿੱਲ
?ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਸ਼ਰਤਾਂ ਨਾਲ ਮਿਲੇਗੀ ਢਿੱਲ
?ਰਿਹਾਇਸ਼ੀ ਇਲਾਕਿਆਂ ਚ ਸਥਿਤ ਦੁਕਾਨਾਂ 4 ਘੰਟੇ ਖੋਲ੍ਹਣ ਦੀ ਆਗਿਆ
?ਦੁਕਾਨਦਾਰ ਗ੍ਰਾਹਕਾਂ ਦੇ ਸ਼ੋਸ਼ਲ ਡਿਸਟੈਂਸ ਦਾ ਖਿਆਲ ਰੱਖੇਗਾ ਅਤੇ ਦੁਕਾਨ ਦੇ ਬਾਹਰ ਗ੍ਰਾਹਕਾਂ ਦੇ ਖੜੇ ਹੋਣ ਲਈ ਡੇਢ ਡੇਢ ਮੀਟਰ ਦੀ ਦੂਰੀ ਤੇ ਸਫੇਦ ਰੰਗ ਵਾਲੇ ਗੋਲੇ ਬਣਾਏਗਾ
?ਕੋਈ ਵੀ ਬਾਜ਼ਾਰ ਜਾਂ ਬਜ਼ਾਰ ਦੀ ਦੁਕਾਨ ਨਹੀਂ ਖੁਲੇਗੀ
?AC, ਕੂਲਰ, ਪੱਖੇ ਰਿਪੇਅਰ ਦੁਕਾਨਾਂ ਖੁਲਣਗੀਆਂ, ਪਰ ਵਡੇ ਸ਼ੋਅ ਰੂਮ, ਸਿਨੇਮਾ, ਮਲਟੀਬਰੈਂਡ ਸੋਰੂਮ, ਪਾਰਲਰ ਤੇ ਨਾਈ ਦੀਆਂ ਦੁਕਾਨਾਂ ਬੰਦ ਰਹਿਣਗੀਆਂ
?ਗ੍ਰਾਹਕ ਸਾਮਾਨ ਲੈਣ ਲਈ ਆਪਣੇ ਘਰੋਂ ਪੈਦਲ ਹੀ ਮਾਸਕ ਪਾ ਕੇ ਜਾਵੇਗਾ। ਕੋਈ ਵਹੀਕਲ ਲਿਜਾਣ ਤੇ ਹੋਏਗਾ ਵਹਿਕਲ ਜ਼ਬਤ ਕੀਤਾ ਜਾਵੇਗਾ
? ਉਪਰੋਕਤ ਹੁਕਮ ਅਨੁਸਾਰ containment zone ਘੋਸ਼ਿਤ ਕੀਤੇ ਖੇਤਰਾਂ ਵਿੱਚ ਢਿੱਲ ਨਹੀਂ ਮਿਲੇਗੀ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਕਰਫ਼ਿਊ ‘ਚ ਕੁਝ ਛੋਟਾਂ ਦਾ ਐਲਾਨ
-ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਪੇਂਡੂ ਖੇਤਰਾਂ ‘ਚ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ 50 ਫ਼ੀਸਦੀ ਕਾਮਿਆਂ ਨਾਲ ਖੋਲ੍ਹਣ ਦੀ ਆਗਿਆ
-ਸ਼ਹਿਰੀ ਖੇਤਰਾਂ ‘ਚ ਕਿਸੇ ਵੀ ਬਾਜ਼ਾਰ ਜਾਂ ਮਾਰਕੀਟ ਨੂੰ ਖੋਲ੍ਹਣ ਦੀ ਇਜ਼ਾਜਤ ਨਹੀਂ
-ਕਲੋਨੀਆਂ ਆਦਿ ‘ਚ ਇਕੱਲੀਆਂ-ਇਕੱਲੀਆਂ ਦੁਕਾਨਾਂ ਨੂੰ ਮਿਥੇ ਸਮੇਂ ‘ਚ ਖੋਲਣ ਦੀ ਆਗਿਆ
-ਮਲਟੀਬ੍ਰਾਂਡ ਤੇ ਸਿੰਗਲ ਬ੍ਰਾਂਡ ਮਾਲ ਖੋਲ੍ਹਣ ਦੀ ਆਗਿਆ ਨਹੀਂ
-ਸੈਲੂਨ, ਨਾਈ, ਬਿਊਟੀ ਪਾਰਲਰ ਤੇ ਸ਼ਰਾਬ ਦੇ ਠੇਕੇ ਖੋਲ੍ਹਣ ‘ਤੇ ਪਾਬੰਦੀ
-ਕੰਟੇਨਮੈਂਟ ਜੋਨ ਵਿੱਚ ਲਾਗੂ ਨਹੀਂ ਹੋਣਗੀਆਂ ਛੋਟਾਂ-ਕੁਮਾਰ ਅਮਿਤ
-ਸਿਰਫ ਪਰਿਵਾਰ ਦਾ ਇੱਕ ਮੈਂਬਰ ਹੀ ਜਰੂਰੀ ਵਸਤਾਂ ਖਰੀਦਣ ਲਈ ਸਵੇਰੇ 7 ਤੋ 11 ਵਜੇ ਤੱਕ ਪੈਦਲ ਜਾ ਸਕਦਾ ਹੈ, ਵਹੀਕਲ ਜਬਤ ਕੀਤਾ ਜਾਵੇਗਾ
-ਜਰੂਰੀ ਵਸਤਾਂ ਨੂੰ ਪਹਿਲਾਂ ਮਿਲੀ ਆਗਿਆ ਜਾਰੀ ਰਹੇਗੀ ਤੇ ਸਵੇਰੇ 11 ਵਜੇ ਤੋਂ ਬਾਅਦ ਘਰ-ਘਰ ਸਮਾਨ ਪਹੁੰਚਾ ਸਕਣਗੇ
ਪਟਿਆਲਾ, 1 ਮਈ:
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਲਾਗੂ ਕਰਫ਼ਿਊ ਵਿੱਚ ਸ਼ਰਤਾਂ ਤਹਿਤ ਕੁਝ ਛੋਟਾਂ ਦਾ ਐਲਾਨ ਕੀਤਾ ਹੈ। ਕੋਰੋਨਾਵਾਇਰਸ ਨੂੰ ਰੋਕਣ ਲਈ ਲਗਾਏ ਕਰਫਿਊ ‘ਚ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸੀ.ਆਰ.ਪੀ.ਸੀ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦਿੱਤੀਆਂ ਇਹ ਛੋਟਾਂ ਕੰਟੇਨਮੈਂਟ ਜੋਨਾਂ ਵਿੱਚ ਲਾਗੂ ਨਹੀਂ ਹੋਣਗੀਆਂ। ਕੰਟੇਨਮੈਂਟ ਖੇਤਰਾਂ ‘ਚ ਦੁਕਾਨਾਂ ਖੋਲ੍ਹਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ‘ਚ ਕੋਰੋਨਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਵਿੱਚ ਕੁਝ ਛੋਟਾਂ ਦੇਣ ਦਾ ਐਲਾਨ ਕੀਤਾ ਸੀ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਅਤੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਸ਼ਰਤਾਂ ਤਹਿਤ ਕੁਝ ਛੋਟਾਂ ਦੇਣ ਸਬੰਧੀਂ ਵਿਸਥਾਰਤ ਹੁਕਮ ਜਾਰੀ ਕੀਤੇ ਹਨ।
ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਪੇਂਡੂ ਖੇਤਰਾਂ ਵਿੱਚ ਐਸਟਬਲਿਸ਼ਮੈਂਟ ਤਹਿਤ ਰਜਿਸਟਰਡ ਅਤੇ ਕੇਵਲ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਨੂੰ 50 ਫੀਸਦੀ ਕਾਮਿਆਂ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੋਵੇਗੀ ਪਰ ਇਨ੍ਹਾਂ ਖੇਤਰਾਂ ਵਿੱਚ ਮਲਟੀ ਬ੍ਰਾਂਡ ਤੇ ਸਿੰਗਲ ਬ੍ਰਾਂਡ ਮਾਲ ਨਹੀਂ ਖੁੱਲ੍ਹਣਗੇ। ਸ਼ਹਿਰੀ ਖੇਤਰਾਂ ਵਿੱਚ ਕਿਸੇ ਵੀ ਮਾਲ ਜਾਂ ਮਲਟੀਪਲੈਕਸ ਨੂੰ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ।
ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਕਿਸੇ ਵੀ ਮਾਰਕੀਟ ਜਾਂ ਬਾਜ਼ਾਰ ਜਾਂ ਮਾਰਕੀਟ ਕੰਪਲੈਕਸ ਨੂੰ ਖੋਲ੍ਹਣ ਦੀ ਇਜ਼ਾਜਤ ਨਹੀਂ ਪਰੰਤੂ ਅਜਿਹੀਆਂ ਦੁਕਾਨਾਂ ਜਿਹੜੀਆਂ ਇਕੱਲੀਆਂ ਹੋਣ (ਸਟੈਂਡ ਅਲੋਨ) ਭਾਵ ਜਿਨ੍ਹਾਂ ਦੇ ਆਲੇ-ਦੁਆਲੇ ਜਾਂ ਨਾਲ ਲੱਗਦੀ ਕੋਈ ਦੁਕਾਨ ਨਾ ਹੋਵੇ ਸਮੇਤ ਕਲੋਨੀਆਂ ਦੇ ਵੇਹੜਿਆਂ ‘ਚ ਇਕੱਲੀਆਂ ਦੁਕਾਨਾਂ ਜਾਂ ਬੰਦ ਗੇਟਾਂ ਵਾਲੀਆਂ ਕਲੋਨੀਆਂ ‘ਚ ਦੁਕਾਨਾਂ ਵੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ੍ਹ ਸਕਦੀਆਂ ਹਨ।
ਹੁਕਮਾਂ ਮੁਤਾਬਕ ਸੈਲੂਨ, ਨਾਈ, ਬਿਊਟੀ ਪਾਰਲਰ ਅਤੇ ਸ਼ਰਾਬ ਦੇ ਠੇਕੇ ਤੇ ਦੁਕਾਨਾਂ ਖੋਲ੍ਹਣ ‘ਤੇ ਪੂਰਨ ਪਾਬੰਦੀ ਹੋਵੇਗੀ। ਈ ਕਾਮਰਸ ਕੰਪਨੀਆਂ ਸਿਰਫ਼ ਜਰੂਰੀ ਵਸਤਾਂ ਘਰ-ਘਰ ਵੇਚ ਸਕਣਗੀਆਂ। ਜਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਿ ਥੋਕ, ਪਰਚੂਨ, ਕਰਿਆਨਾ, ਸਬਜ਼ੀ, ਫ਼ਲ, ਦੁੱਧ ਤੇ ਦੁੱਧ ਨਾਲ ਸਬੰਧਤ ਉਤਪਾਦਾਂ ਦੀਆਂ ਦੁਕਾਨਾਂ ਬੇਕਰੀ, ਪੋਲਟਰੀ, ਕੈਮਿਸਟ, ਖੇਤੀਬਾੜੀ ਨਾਲ ਸਬੰਧਤ ਦੁਕਾਨਾਂ ਨੂੰ ਪਹਿਲਾਂ ਜਾਰੀ ਹੁਕਮਾਂ ਮੁਤਾਬਕ ਮਿਲੀ ਆਗਿਆ ਜਾਰੀ ਰਹੇਗੀ। ਜਦੋਂਕਿ ਪੱਖੇ, ਕੂਲਰ, ਏ.ਸੀ. ਦੀਆਂ ਦੁਕਾਨਾਂ ਅਤੇ ਇਨ੍ਹਾਂ ਦੀ ਰਿਪੇਅਰ ਦੀਆਂ ਦੁਕਾਨਾਂ ਨੂੰ ਵੀ ਛੋਟ ਹੋਵੇਗੀ ਅਤੇ ਇਹ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਗ੍ਰਾਹਕਾਂ ਨੂੰ ਡੀਲ ਕਰ ਸਕਣਗੇ ਅਤੇ 11 ਵਜੇ ਤੋਂ ਬਾਅਦ ਕੇਵਲ ਪਹਿਲਾਂ ਵਾਂਗ ਹੀ ਹੋਮ ਡਿਲਿਵਰੀ ਜਾਰੀ ਰੱਖ ਸਕਦੇ ਹਨ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਰਿਵਾਰਾਂ ਦਾ ਸਿਰਫ਼ ਇੱਕ ਮੈਂਬਰ ਹੀ ਜਰੂਰੀ ਵਸਤਾਂ ਖਰੀਦਣ ਲਈ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਘਰ ਤੋਂ ਬਾਹਰ ਪੈਦਲ ਮਾਸਕ ਪਾ ਕੇ ਅਤੇ ਸਮਾਜਿਕ ਦੂਰੀ ਬਣਾਉਂਦਿਆਂ ਜਾ ਸਕਦਾ ਹੈ ਪਰੰਤੂ ਜੇਕਰ ਕੋਈ ਵਿਅਕਤੀ ਵਹੀਕਲ ਲੈਕੇ ਸਮਾਨ ਲੈਣ ਜਾਂਦਾ ਪਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਕਰਦਿਆਂ ਵਹੀਕਲ ਜਬਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 65 ਸਾਲ ਤੋਂ ਵਧ ਉਮਰ ਦੇ ਵਿਅਕਤੀਆਂ ਸਮੇਤ ਛੋਟੇ ਬੱਚਿਆਂ ਅਤੇ ਜਿਹੜੇ ਵਿਅਕਤੀ ਕਿਸੇ ਤਰ੍ਹਾਂ ਦੇ ਇਲਾਜ ਅਧੀਨ ਹੋਣ ਉਨ੍ਹਾਂ ਦਾ ਘਰ ਰਹਿਣਾ ਹੀ ਯਕੀਨੀ ਬਣਾਇਆ ਜਾਵੇ।
ਹਰ ਦੁਕਾਨਦਾਰ ਯਕੀਨੀ ਬਣਾਏਗਾ ਕਿ ਦੁਕਾਨ ਦੇ ਬਾਹਰ ਚਿੱਟੇ ਰੰਗ ਦੇ ਗੋਲੇ ਬਣਾਏ ਗਏ ਹੋਣ ਤਾਂ ਕਿ ਸਮਾਜਿਕ ਦੂਰੀ ਸਬੰਧੀਂ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਦੋ ਵਿਅਕਤੀਆਂ ਦਰਮਿਆਨ ਡੇਢ ਮੀਟਰ ਦਾ ਫਾਸਲਾ ਰੱਖਿਆ ਜਾਵੇ। ਦੁਕਾਨਾਂ ‘ਚ ਕੰਮ ਕਰਦੇ ਵਿਅਕਤੀ ਮਾਸਕ, ਸੈਨੇਟਾਈਜ਼ਰ ਦਾ ਇਸਤਿਮਾਲ ਕਰਨਾ ਅਤੇ ਕੋਵਿਡ-19 ਨਿਯਮਾਂ ਦਾ ਪਾਲਣ ਵੀ ਕਰਨਗੇ।

Post Views: 47
  • Facebook
  • Twitter
  • WhatsApp
  • Telegram
  • Facebook Messenger
  • Copy Link
Tags: carona cerfew updatescrime news in patialajust now patiala newsLatest News and Updates on Patialalive footage patiala nihang attack videolive updates of patialamandeep singh sidhu ssp patialaparas pitamber sharma Raftaar News channelpatiala crime newspatiala live viral video newsPatiala local latest newspatiala nihang dera police attack videoPatiala politicspunjab police patiala districtpunjab police patiala firPunjabi khabranpunjabi latest newsRaftaar rapperRaftaarnewsraftar tvsenior superintendent of police patiala
Previous Post

ਸੰਕਟ ਸਮੇਂ ਦੇਸ਼ ਵਾਸੀਆਂ ਲਈ ਭੋਜਨ ਮੁਹੱਈਆ ਕਰਵਾ ਰਹੇ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਨ ਨਰਿੰਦਰ ਮੋਦੀ-ਪਰਨੀਤ ਕੌਰ

Next Post

ਪਟਿਆਲਾ ਜ਼ਿਲ੍ਹੇ ‘ਚ ਉਦਯੋਗਿਕ ਇਕਾਈਆਂ ‘ਚ ਵੀ ਕੰਮ ਸ਼ੁਰੂ ਕਰਨ ਦੀ ਇਜ਼ਾਜਤ * ਪਹਿਲਾਂ ਚੱਲ ਰਹੇ ਉਸਾਰੀ ਕਾਰਜ ਹੀ ਸ਼ੁਰੂ ਕੀਤੇ ਜਾ ਸਕਣਗੇ -ਜ਼ਿਲ੍ਹਾ ਮੈਜਿਸਟਰੇਟ

Next Post
ਪਟਿਆਲਾ ਜ਼ਿਲ੍ਹੇ ਚ ਮਿਲੀ 4 ਘੰਟੇ ਦੀ ਢਿੱਲ

ਪਟਿਆਲਾ ਜ਼ਿਲ੍ਹੇ 'ਚ ਉਦਯੋਗਿਕ ਇਕਾਈਆਂ 'ਚ ਵੀ ਕੰਮ ਸ਼ੁਰੂ ਕਰਨ ਦੀ ਇਜ਼ਾਜਤ * ਪਹਿਲਾਂ ਚੱਲ ਰਹੇ ਉਸਾਰੀ ਕਾਰਜ ਹੀ ਸ਼ੁਰੂ ਕੀਤੇ ਜਾ ਸਕਣਗੇ -ਜ਼ਿਲ੍ਹਾ ਮੈਜਿਸਟਰੇਟ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In