ਪਟਿਆਲਾ, 14 ਫਰਵਰੀ (ਪੈ੍ਰਸ ਕੀ ਤਾਕਤ ਬਿਊਰੋ) : ਸਿਵ ਸੇਨਾ ਹਿੰਦੁਸਤਾਨ ਪ੍ਦੀਪ ਵਰਮਾ ਪੰਜਾਬ ਇੰਚਾਰਜ ਵਿਦਿਆਰਥੀ ਵਿੰਗ ਸਿਵ ਸੇਨਾ ਹਿੰਦੁਸਤਾਨ ਅਤੇ ਸੀ੍ਮਤੀ ਰਾਜਵੀਰ ਕੋਰ ਵਰਮਾ ਪੰਜਾਬ ਪ੍ਧਾਨ ਮਹਿਲਾ ਵਿੰਗ ਸਿਵ ਸੇਨਾ ਹਿੰਦੁਸਤਾਨ ਜੀ ਦੀ ਅਗਵਾਈ ਵਿੱਚ ਪਟਿਆਲਾ ਵਿਚ ਇੰਡੀਆਨ ਆਰਮੀ ਦੇ ਪੁਲਵਾਮਾ ਵਿੱਚ 14 ਫਰਵਰੀ 2019 ਅੱਤਵਾਦੀ ਹਮਲੇ ਵਿੱਚ ਸਹੀਦ ਹੋਏ 40 ਫੋਜੀ ਵੀਰਾਂ ਸ਼ਰਧਾਂਜਲੀ ਦਿੱਤੀ ਗਈ, ਇਸ ਮੋਕੇ ਉਤੇ ਸੀ੍ ਪ੍ਦੀਪ ਵਰਮਾ ਅਤੇ ਸੀ੍ਮਤੀ ਰਾਜਵੀਰ ਕੋਰ ਵਰਮਾ ਜੀ ਨੇ ਕਿਹਾ ਕਿ 14 ਫਰਵਰੀ ਨੂੰ ਵੇਲੈਨਟਾਈਨ ਡੇ ਵਾਲੇ ਦਿਨ ਪੱਛਮੀ ਸਭਿਅਤਾ ਵਾਂਗ ਭਾਰਤੀਆ ਲੋਕ ਵੀ ਇੱਕ ਦੂਸਰੇ ਨੂੰ ਇਸ ਦਿਨ ਫੁੱਲ ਅਤੇ ਗਿਫਟ ਦੇ ਕੇ ਮਨਾਉਦੇ ਹਨ, ਪਰ ਅੱਜ ਦਿਨ ਪੁਲਵਾਮਾ ਸਾਡੇ ਫੋਜੀ ਵੀਰਾਂ ਨੂੰ ਅੱਤਵਾਦੀਆ ਦੁਆਰਾ ਸਹੀਦ ਕਰ ਦਿੱਤਾ ਗਿਆ ਸੀ, ਇਹਨਾਂ ਫੋਜੀ ਵੀਰਾਂ ਦੇ ਕਾਰਣ ਹੀ ਅਸੀ ਅਮਨ ਚੈਨ ਨਾਲ ਰਹਿੰਦੇ ਹਾਂ,,,ਇਸ ਕਰਕੇ ਇਸ ਦਿਨ ਨੂੰ 40 ਫੋਜੀ ਵੀਰਾਂ ਦੇ ਸਹਾਦਤ ਦੇ ਦਿਨ ਦੇ ਤੋਰ ਉਤੇ ਮਨਾਇਆ ਜਾਵੇ ਤਾਂ ਕਿ ਉਹਨਾਂ ਮਾਵਾਂ ਦੇ ਦਿਲਾਂ ਨੂੰ ਹੋਸਲਾ ਮਿਲਦਾ ਰਹੇ ਜੋ ਅਪਨੇ ਪੁੱਤਰਾਂ ਨੂੰ ਦੇਸ ਦੀ ਸੇਵਾ ਕਰਨ ਲਈ ਭੇਜਦੇ ਹਨ,,,ਫੋਜੀ ਵੀਰਾਂ ਦੇ ਮਾਤਾ ਪਿਤਾ ਨੂੰ ਸਿਰ ਝੁਕਾ ਕੇ ਪ੍ਣਾਮ ਕਰਦੇ ਜਿਹਨਾਂ ਇਹ ਯੋਧੇ ਵੀਰ ਸੈਨਿਕਾਂ ਨੂੰ ਜਨਮ ਦਿੱਤਾ,,,ਪ੍ਣਾਮ ਉਹਨਾਂ ਫੋਜੀ ਵੀਰਾਂ ਦੀਆ ਭੈਣਾਂ ਨੂੰ ਜਿਹਨਾਂ ਦੇ ਵੀਰ ਸੈਨਿਕਾ ਨੇ ਦੇਸ ਦੀ ਰਾਖੀ ਕਰਦੇ ਹੋਏ ਅਪਨੇ ਸੀਨੇ ਉਤੇ ਗੋਲੀਆ ਖਾਦੀਆ ਹਨ , ਫੋਜੀ ਵੀਰਾਂ ਨੂੰ ਸਰਧਾਂਜਲੀ ਦੇਣ ਲਈ ਸਿਵ ਸੇਨਾ ਹਿੰਦੁਸਤਾਨ ਦੀ ਵਿਦਿਆਰਥੀ ਵਿੰਗ ਅਤੇ ਮਹਿਲਾ ਵਿੰਗ ਦੁਆਰਾ ਸਾਂਝੇ ਤੋਰ ਉਤੇ ਸਰਧਾ ਦੇ ਫੁੱਲ ਭੇਟ ਕਰਨ ਦਾ ਪੋ੍ਗਰਾਮ ਸਾਂਝੇ ਤੋਰ ਉਤੇ ਕੀਤਾ ਗਿਆ
