Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਅਮਰਿੰਦਰ ਸਰਕਾਰ ਦੀ ‘ਕਾਰਗੁਜ਼ਾਰੀ’ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ‘ਚ ‘ਚੋਟੀ ਦਾ ਸਥਾਨ’ ਦੁਆਇਆ : ਮਜੀਠੀਆ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170
  • Login
Saturday, May 23, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਅਮਰਿੰਦਰ ਸਰਕਾਰ ਦੀ ‘ਕਾਰਗੁਜ਼ਾਰੀ’ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ‘ਚ ‘ਚੋਟੀ ਦਾ ਸਥਾਨ’ ਦੁਆਇਆ : ਮਜੀਠੀਆ

admin by admin
February 14, 2020
in PUNJAB
0
ਅਮਰਿੰਦਰ  ਸਰਕਾਰ ਦੀ ‘ਕਾਰਗੁਜ਼ਾਰੀ’ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ‘ਚ ‘ਚੋਟੀ ਦਾ ਸਥਾਨ’ ਦੁਆਇਆ :  ਮਜੀਠੀਆ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਸਰਕਾਰ ਕਿਸਾਨਾਂ ਦੀ ਭਲਾਈ ਵਾਸਤੇ ਇਕ ਵੀ ਚੰਗਾ ਕੰਮ ਨਹੀਂ ਕਰ ਸਕੀ
ਪਟਿਆਲਾ, 14 ਫਰਵਰੀ (ਪੈ੍ਰਸ ਕੀ ਤਾਕਤ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ‘ਕਾਰਗੁਜ਼ਾਰੀ’ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਵਿਚ ਚੋਟੀ ਦਾ ਸਥਾਨ ਦੁਆਇਆ ਹੈ ਤੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਰਿਸ਼ਵਤ ਦੇਣ ਵਾਸਤੇ ਮਜਬੂਰ ਹੋਣਾ ਪਿਆ ਹੈ।
ਇਥੇ ਇਕ ਸਮਾਜਿਕ ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਰੱਪਸ਼ਟ ਸਰਵੇ ਆਫ ਇੰਡੀਆ 2019 ਵਿਚ ਪੰਜਾਬ ਨੂੰ ਭ੍ਰਿਸ਼ਟਾਚਾਰ ਵਿਚ ਵੀ ਹੁਣ ਚੋਟੀ ਦਾ ਛੇਵਾਂ ਸਥਾਨ ਮਿਲਿਆ ਹੈ ਅਤੇ ਕਾਂਗਰਸ ਦੇ ਰਾਜਕਾਲ ਵਾਲੇ ਰਾਜਸਥਾਨ ਨੂੰ ਪਹਿਲਾ ਸਥਾਨ ਮਿਲਿਆ ਹੈ। ਉਹਨਾਂ ਕਿਹਾ ਕਿ ਸਰਵੇਖਣ ਦੇ ਅੰਕੜਿਆਂ ਮੁਤਾਬਕ 63 ਫੀਸਦੀ ਪੰਜਾਬੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਰਕਾਰੀ ਵਿਭਾਗਾਂ ਵਿਚ ਕੰਮ ਕਰਵਾਉਣ ਲਈ ਰਿਸ਼ਵਤ ਦੇਣ ਵਾਸਤੇ ਮਜਬੂਰ ਹੋਣਾ ਪਿਆ ਹੈ ਜਦਕਿ 37 ਫੀਸਦੀ ਹੋਰਨਾਂ ਨੇ ਕਿਹਾ ਹੈ ਕਿ ਉਹਨਾਂ ਇਕ ਵਾਰ ਤੋਂ ਵੱਧ ਰਿਸ਼ਵਤ ਦਿੱਤੀ ਹੈ। ਉਹਨਾਂ ਕਿਹਾ ਕਿ ਸਰਵੇਖਣ ਦੇ ਇਹ ਨਤੀਜੇ ਹੀ ਪੰਜਾਬ ਦੇ ਹਾਲਾਤ ਬਿਆਨ ਕਰਦੇ ਹਨ।
ਪੰਜਾਬ ਸਰਕਾਰ ‘ਤੇ ਵਰ•ਦਿਆਂ ਸ੍ਰ ਮਜੀਠੀਆ ਨੇ ਕਿਹਾ ਕਿ ਇਹ ਸਰਕਾਰ ਹਰ ਮੁਹਾਜ਼ ‘ਤੇ ਫੇਲ• ਹੋਈ ਹੈ ਤੇ ਕਿਸਾਨਾਂ ਨੂੰ ਰਾਹਤ ਦੇਣ ਅਤੇ ਉਹਨਾਂ ਦੀ ਭਲਾਈ ਵਾਸਤੇ ਇਕ ਵੀ ਚੰਗਾ ਕੰਮ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਸਭ ਤੋਂ ਤਰਸਯੋਗ ਹਾਲਾਤ ਗੰਨਾ ਉਤਪਾਦਕ ਕਿਸਾਨਾਂ ਦੀ ਬਣੀ ਹੋਈ ਹੈ ਜਿਹਨਾਂ ਨੂੰ ਗਵਾਂਢੀ ਰਾਜ ਹਰਿਆਣਾ ਨਾਲੋਂ ਵੀ ਘੱਟ ਮੁੱਲ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਯੂ. ਪੀ. ਵਿਚ ਗੰਨੇ ਦੀ ਕੀਮਤ 340 ਰੁਪਏ ਫੀ ਕੁਇੰਟਲ ਹੈ ਅਤੇ ਹਰਿਆਣਾ ਵਿਚ 310 ਰੁਪਏ ਜਦਕਿ ਪੰਜਾਬ ਵਿਚ ਇਹ 300 ਰੁਪਏ ਫੀ ਕੁਇੰਟਲ ਹੈ। ਉਹਨਾਂ ਕਿਹਾ ਕਿ ਘੱਟ ਕੀਮਤ ਕਾਰਨ ਗੰਨਾ ਉਤਪਾਦਕ ਕਿਸਾਨਾਂ ਨੂੰ ਸਾਲਾਨਾ 267 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ ਕਿਉਂਕਿ ਇਹਨਾਂ ਨੂੰ 9000 ਰੁਪਏ ਪ੍ਰਤੀ ਏਕੜ ਦਾ ਘਾਟਾ ਸਹਿਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰੀ ਗੰਨਾ ਮਿੱਲਾਂ ਵੱਲ ਸਰਕਾਰ ਦੇ 320 ਕਰੋੜ ਰੁਪਏ ਜਦਕਿ ਪ੍ਰਾਈਵੇਟ ਖੰਡ ਮਿੱਲਾਂ ਵੱਲ 100 ਕਰੋੜ ਰੁਪਏ ਬਕਾਇਆ ਹਨ।
ਸਾਬਕਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜਾਣ ਬੁੱਝ ਕੇ ਆਮ ਆਦਮੀ ਨੂੰ ਬਿਜਲੀ ਦੀਆਂ ਭਾਰੀ ਕੀਮਤਾਂ ਦੀ ਮਾਰ ਹੇਠ ਕੁਚਲ ਦਿੱਤਾ ਹੈ। ਉਹਨਾਂ ਕਿਹਾ ਕਿ ਘਰੇਲੂ ਖਪਤਕਾਰ 8.37 ਰੁਪਏ ਪ੍ਰਤੀ ਯੂਨਿਟ ਜਦਕਿ ਉਦਯੋਗਿਕ ਖਪਤਕਾਰ 7.85 ਰੁਪਏ ਪ੍ਰਤੀ ਯੂਨਿਟ ਦੀ ਦਰ ‘ਤੇ ਬਿੱਲ ਭਰਨ ਲਈ ਮਜਬੂਰ ਹੈ ਜੋ ਕਿ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਵੇਲੇ ਦੀਆਂ ਦਰਾਂ ਤੋਂ ਬਹੁਤ ਜ਼ਿਆਦਾ ਹੈ। ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਸਰਕਾਰ ਨੇ 17 ਵਾਰ ਬਿਜਲੀ ਦਰਾਂ ਵਿਚ ਵਾਧਾ ਕੀਤਾ ਹੈ। ਉਹਨਾਂ ਕਿਹਾ ਕਿ ਮੰਦਭਾਗੀ ਗੱਲ ਇਹ ਹੈ ਕਿ ਸਰਕਾਰ ਨੇ ਐਸ ਸੀ ਅਤੇ ਬੀ ਸੀ ਵਰਗ ਤੋਂ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈ ਲਈ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਚੋਣਾਂ ਦੌਰਾਨ ਕੀਤੇ ਐਲਾਨਾਂ ਦਾ ਮਖੌਲ ਉਡਾਉਂਦਿਆਂ ਸ੍ਰ ਮਜੀਠੀਆ ਨੇ ਕਿਹਾ ਕਿ ਉਹਨਾਂ ਦੇ ਝੂਠ ‘ਤੇ ਭਰੋਸਾ ਕਰਨ ਵਾਲਾ ਹੁਣ ਕੋਈ ਨਹੀਂ ਹੈ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਉਹ ਵੱਡੇ ਵੱਡੇ ਤੇ ਝੂਠੇ ਦਾਅਵੇ ਕਰਦੇ ਹਨ। ਉਹਨਾਂ ਕਿਹਾ ਕਿ ਕੈਪਟਨ ਵੱਲੋਂ 11 ਲੱਖ ਨੌਕਰੀਆਂ ਦੇਣ ਦਾ ਮਤਲਬ ਹੈ ਕਿ 84 ਵਿਅਕਤੀਆਂ ਨੂੰ ਪ੍ਰਤੀ ਪਿੰਡ ਨੌਕਰੀਆਂ ਮਿਲੀਆਂ ਹਨ ਜਦਕਿ ਅਸਲੀਅਤ ਵਿਚ ਉਹਨਾਂ ਇਕ ਵੀ ਨੌਕਰੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਇਸੇ ਤਰ•ਾਂ ਕੈਪਟਨ ਵੱਲੋਂ 5500 ਸਮਾਰਟ ਸਕੂਲ ਬਣਾਉਣ ਦਾ ਦਾਅਵਾ ਕੀਤਾ ਗਿਆ ਜਦਕਿ ਅਸਲੀਅਤ ਵਿਚ ਉਹਨਾਂ ਪਿਛਲੇ ਇਕ ਸਾਲ ਦੌਰਾਨ ਹੀ 384 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਗੁਰਮੁੱਖ ਸਿੰਘ ਢਿੱਲੋਂ, ਭਗਵਾਨ ਦਾਸ ਜੁਨੇਜਾ, ਕਬੀਰ ਦਾਸ ਨਾਭਾ, ਜ਼ਿਲ•ਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਸੁਰਜੀਤ ਸਿੰਘ ਅਬਲੋਵਾਲ, ਆਈ ਟੀ ਵਿੰਗ ਇੰਚਾਰਜ ਨੱਛਛਰ ਸਿੰਘ ਗਿੱਲ, ਸਾਬਕਾ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਸਪਾਲ ਸਿੰਘ ਬਿੱਟੂ ਚੱਠਾ, ਰਾਜਿੰਦਰ ਸਿੰਘ ਵਿਰਕ, ਯੂਥ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਹੈਪੀ, ਗੁਰਦੀਪ ਸਿੰਘ ਸ਼ੇਖੂਪੁਰ ਪ੍ਰਧਾਨ ਬੀ ਸੀ ਵਿੰਗ, ਸੁਖਵੀਰ ਸਿੰਘ ਅਬਲੋਵਾਲ, ਗੁਰਲਾਲ ਸਿੰਘ ਯੂਥ ਆਗੂ, ਨਵਦੀਪ ਵਾਲੀਆ ਆਦਿ ਆਗੂ ਹਾਜ਼ਰ ਸਨ।

Post Views: 49
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ

Next Post

ਇੰਡੀਆਨ ਆਰਮੀ ਦੇ ਪੁਲਵਾਮਾ ਵਿੱਚ 14 ਫਰਵਰੀ 2019 ਅੱਤਵਾਦੀ ਹਮਲੇ ਵਿੱਚ ਸਹੀਦ ਹੋਏ 40 ਫੋਜੀ ਵੀਰਾਂ ਨੂੰ ਸ਼ਰਧਾਂਜਲੀ

Next Post
ਇੰਡੀਆਨ ਆਰਮੀ ਦੇ ਪੁਲਵਾਮਾ ਵਿੱਚ 14 ਫਰਵਰੀ 2019 ਅੱਤਵਾਦੀ ਹਮਲੇ ਵਿੱਚ ਸਹੀਦ ਹੋਏ 40 ਫੋਜੀ ਵੀਰਾਂ ਨੂੰ ਸ਼ਰਧਾਂਜਲੀ

ਇੰਡੀਆਨ ਆਰਮੀ ਦੇ ਪੁਲਵਾਮਾ ਵਿੱਚ 14 ਫਰਵਰੀ 2019 ਅੱਤਵਾਦੀ ਹਮਲੇ ਵਿੱਚ ਸਹੀਦ ਹੋਏ 40 ਫੋਜੀ ਵੀਰਾਂ ਨੂੰ ਸ਼ਰਧਾਂਜਲੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .