ਕੁਰੂਕਸ਼ੇਤਰ ਵਿੱਚ ਕਰਵਾਏ ਜਾ ਰਹੇ ਗੀਤਾ ਜੈਅੰਤੀ ਮਹਾਉਤਸਵ ਵਿੱਚ ਸ਼ਾਮਲ ਹੋਣ ਲਈ ਭਲਕੇ 17 ਦਸੰਬਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਸ਼ ਧਨਖੜ ਪਹੁੰਚ ਰਹੇ ਹਨ। ਉਹ ਪਹਿਲਾਂ ਅੰਬਾਲਾ ਕੈਂਟ ਏਅਰ ਫੋਰਸ ਸਟੇਸ਼ਨ ’ਤੇ ਆਉਣਗੇ। ਉਨ੍ਹਾਂ ਦੇ ਆਗਮਨ ਨੂੰ ਲੈ ਕੇ ਡੀਸੀ ਡਾ. ਸ਼ਾਲੀਨ ਨੇ ਏਅਰ ਫੋਰਸ, ਪੁਲੀਸ ਅਤੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਡਿਊਟੀਆਂ ਲਾਈਆਂ।
ਡੀਸੀ ਨੇ ਦੱਸਿਆ ਕਿ ਉਪ ਰਾਸ਼ਟਰਪਤੀ ਭਲਕੇ 17 ਦਸੰਬਰ ਨੂੰ ਹਵਾਈ ਮਾਰਗ ਰਾਹੀਂ ਕੁਰੂਕਸ਼ੇਤਰ ਵਿੱਚ ਕਰਵਾਏ ਜਾ ਰਹੇ ਕੌਮਾਂਤਰੀ ਗੀਤਾ ਜੈਅੰਤੀ ਮਹਾਉਤਸਵ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਧਾਰਾ 144 ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ 17 ਦਸੰਬਰ ਨੂੰ ਦੁਪਹਿਰ 1 ਵਜੇ ਤੋਂ ਰਾਤ 9 ਵਜੇ ਤੱਕ ਪੂਰੇ ਜ਼ਿਲ੍ਹੇ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨਿਆ ਗਿਆ ਹੈ।

