ਵਿਸ਼ਵ ਦੀ ਆਬਾਦੀ ਵਿੱਚ ਇਸ ਸਾਲ 7.5 ਕਰੋੜ ਦਾ ਵਾਧਾ ਹੋਇਆ ਹੈ ਅਤੇ ਨਵੇਂ ਸਾਲ ਵਾਲੇ ਦਿਨ ਕੁੱਲ ਵਿਸ਼ਵ ਆਬਾਦੀ ਅੱਠ ਅਰਬ ਤੋਂ ਵੱਧ ਹੋਣ ਦਾ ਅਨੁਮਾਨ ਹੈ। ਅਮਰੀਕੀ ਜਨਗਣਨਾ ਬਿਊਰੋ ਵੱਲੋਂ ਜਾਰੀ ਅੰਕੜਿਆਂ ਪਿਛਲੇ ਸਾਲ ਦੁਨੀਆ ਭਰ ਵਿੱਚ ਆਬਾਦੀ ਵਾਧੇ ਦੀ ਦਰ ਇੱਕ ਫੀਸਦੀ ਤੋਂ ਵੀ ਘੱਟ ਸੀ। 2024 ਦੀ ਸ਼ੁਰੂਆਤ ਤੱਕ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੁਨੀਆ ਭਰ ਵਿੱਚ ਹਰ ਸੈਕਿੰਡ ਵਿੱਚ 4.3 ਲੋਕ ਪੈਦਾ ਹੋਣਗੇ ਅਤੇ ਦੋ ਵਿਅਕਤੀ ਮਰਨਗੇ।

