-ਪੋਲੋ ਗਰਾਊਂਡ ਵਿੱਚ ਚੱਲ ਰਹੇ ਸੂਬਾ ਪੱਧਰੀ ਵਾਲੀਬਾਲ ਟੂਰਨਾਮੈਂਟ ਵਿੱਚ ਕੀਤੀ ਸ਼ਮੂਲੀਅਤ
ਪਟਿਆਲਾ, 27 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਪੋਲੋ ਗਰਾਊਂਡ ਪਟਿਆਲਾ ਵਿਖੇ ਚੱਲ ਰਹੀਆਂ ਪੰਜਾਬ ਸਕੂਲ ਅੰਡਰ-19 ਵਾਲੀਬਾਲ ਲੜਕੇ/ਲੜਕੀਆਂ ਸਟੇਟ ਪੱਧਰੀ ਖੇਡਾਂ ਦੇ ਅੱਜ ਦੂਜੇ ਦਿਨ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਉਨਾਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ।
ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਮੁੱਖ ਅੰਗ ਹਨ ਜਿਨ੍ਹਾਂ ਦੇ ਖੇਡਣ ਨਾਲ ਸਾਡਾ ਤੰਦਰੁਸਤ ਰਹਿੰਦਾ ਹੈ ਉਥੇ ਹੀ ਵੱਖ ਵੱਖ ਖੇਤਰ ਵਿੱਚ ਖੇਡਾਂ ਜਰੀਏ ਖਿਡਾਰੀ ਆਪਣੇ ਮਾਤਾ ਪਿਤਾ, ਪਿੰਡ-ਸ਼ਹਿਰ ਅਤੇ ਸੂਬੇ ਦਾ ਨਾਮ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਲੱਖਾਂ ਹੀ ਨੌਜਵਾਨ ਖੇਡਾਂ ਵੱਲ ਮੁੜ ਤੋਂ ਉਤਸ਼ਾਹਿਤ ਹੋਏ ਹਨ।
ਇਸ ਮੌਕੇ ਕਨਵੀਨਰ ਗੁਰਪ੍ਰੀਤ ਸਿੰਘ ਟਿਵਾਣਾ ਜੋਨਲ ਸਕੱਤਰ ਬਲਜੀਤ ਸਿੰਘ ਧਾਰੌਂਕੀ ਹੈਡਮਾਸਟਰ, ਗੁਰਪ੍ਰੀਤ ਸਿੰਘ ਢਿੱਲੋਂ, ਹਰਦੀਪ ਸਿੰਘ, ਜਸਵਿੰਦਰ ਸਿੰਘ ਕੋਚ, ਚਮਨ ਕੋਚ,ਬਹਾਦਰ ਸਿੰਘ ਮਨਪ੍ਰੀਤ ਸਿੰਘ ਧਾਰੋਕੀ, ਦਵਿੰਦਰ ਸਿੰਘ ਕੁਲਾਰਾਂ, ਗੱਗੀ ਬਾਬਰਪੁਰ, ਜਸਕਰਨਵੀਰ ਸਿੰਘ ਤੇਜੇ ਅਤੇ ਜਤਿੰਦਰ ਸਿੰਘ ਕਕਰਾਲਾ ਆਦਿ ਵੀ ਹਾਜਰ ਸਨ।

