No Result
View All Result
Wednesday, July 1, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਤੇ ਚਿਕਗੁਨੀਆ ਵਿਰੁੱਧ ਮੁਹਿੰਮ ਨੂੰ ਹੋਰ ਤੇਜ ਕਰਨ ਦੀਆਂ ਹਦਾਇਤਾਂ

admin by admin
October 27, 2023
in BREAKING, COVER STORY, PUNJAB
0
ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਤੇ ਚਿਕਗੁਨੀਆ ਵਿਰੁੱਧ ਮੁਹਿੰਮ ਨੂੰ ਹੋਰ ਤੇਜ ਕਰਨ ਦੀਆਂ ਹਦਾਇਤਾਂ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
-ਕਿਹਾ, ਪ੍ਰਭਾਵਤ ਖੇਤਰਾਂ ‘ਚ ਇੱਕੋ ਵੇਲੇ ਕੀਤੀ ਜਾਵੇ ਫਾਗਿੰਗ ਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ
-ਪਟਿਆਲਾ ਸ਼ਹਿਰ ਦੇ 50 ਦੇ ਕਰੀਬ ਹਾਟਸਪਾਟ ਖੇਤਰਾਂ ‘ਚ ਮੱਛਰਾਂ ਤੋਂ ਸਾਵਧਾਨ ਹੋਣ ਲੋਕ-ਡੀ.ਸੀ.
ਪਟਿਆਲਾ, 27 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੱਛਰਾਂ ‘ਚ ਵਾਧੇ ਕਾਰਨ ਡੇਂਗੂ ਤੇ ਚਿਕਗੁਨੀਆ ਬੁਖ਼ਾਰ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ, ਜਿਸ ਦੇ ਮੱਦੇਨਜ਼ਰ ਮੱਛਰਾਂ ਵਿਰੁੱਧ ਅਰੰਭੀ ਮੁਹਿੰਮ ਨੂੰ ਹੋਰ ਤੇਜ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪਟਿਆਲਾ ਸ਼ਹਿਰ ਦੇ ਕਈ ਖੇਤਰਾਂ ਨੂੰ ਹਾਟਸਪਾਟ ਵਜੋਂ ਪਛਾਣਦੇ ਹੋਏ ਇਨ੍ਹਾਂ ਖੇਤਰਾਂ, ਵਿੱਚ ਫਾਗਿੰਗ ਦੇ ਨਾਲ-ਨਾਲ ਲੋਕਾਂ ਨੂੰ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਵੀ ਕਿਹਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਬੁਖ਼ਾਰ ਨੂੰ ਸਧਾਰਨ ਨਾ ਲਿਆ ਜਾਵੇ ਸਗੋਂ ਹਰ ਬੁਖ਼ਾਰ ਨੂੰ ਸ਼ੱਕੀ ਕੇਸ ਮੰਨਦੇ ਹੋਏ ਡੇਂਗੂ ਦਾ ਟੈਸਟ ਜਰੂਰ ਕਰਵਾਇਆ ਜਾਵੇ। ਉਨ੍ਹਾਂ ਨੇ ਡੇਂਗੂ ਤੇ ਚਿਕਨਗੁਨੀਆ ਬਿਮਾਰੀ ਦੇ ਮੱਦੇਨਜ਼ਰ ਸੰਯੁਕਤ ਕਮਿਸ਼ਨਰ ਨਗਰ ਨਿਗਮ ਮਨੀਸ਼ਾ ਰਾਣਾ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੁਰਪ੍ਰੀਤ ਸਿੰਘ ਥਿੰਦ, ਸਿਵਲ ਸਰਜਨ ਡਾ. ਰਾਮਿੰਦਰ ਕੌਰ, ਐਪੀਮੀਡੋਲੋਜਿਸਟ ਡਾ. ਸੁਮੀਤ ਸਿੰਘ ਨਾਲ ਮੀਟਿੰਗ ਕਰਕੇ ਡੇਂਗੂ ਕੇਸਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਮੈਡੀਕਲ ਸੇਵਾਵਾਂ ਨੂੰ ਚੌਕਸ ਕਰਨ ਦੇ ਨਾਲ-ਨਾਲ ਪ੍ਰਭਾਵਤ ਤੇ ਖਾਸ ਕਰਕੇ ਹਾਟ ਸਪੌਟ ਖੇਤਰਾਂ ਵਿੱਚ ਇਕੋ ਸਮੇਂ ਫਾਗਿੰਗ ਕਰਕੇ ਮੱਛਰ ਵਿਰੋਧੀ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਜਿਹੜੇ ਘਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਮਿਲਦਾ ਹੈ, ਉਸਦਾ ਚਲਾਨ ਜਰੂਰ ਕੱਟਿਆ ਜਾਵੇ, ਅਤੇ ਜਿਹੜੇ ਲੋਕ ਚਲਾਨ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਉਨ੍ਹਾਂ ਦੇ ਚਲਾਨ ਕੋਰਟ ਵਿੱਚ ਪੇਸ਼ ਕਰਕੇ ਉਨ੍ਹਾਂ ਦੇ ਵਾਰੰਟ ਕਟਵਾਏ ਜਾਣ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਦੀ ਪੈਦਾਵਾਰ ਆਮ ਲੋਕਾਂ ਦੇ ਸਾਂਝੇ ਹੰਭਲੇ ਨਾਲ ਹੀ ਰੋਕੀ ਜਾ ਸਕਦੀ ਹੈ, ਇਸ ਲਈ ਆਮ ਲੋਕ ਆਪਣੇ ਘਰਾਂ ਦੇ ਅੰਦਰ, ਕੂਲਰਾਂ, ਫਰਿੱਜਾਂ ਦੀਆਂ ਟ੍ਰੇਆਂ, ਗਮਲਿਆਂ ਅਤੇ ਆਲੇ ਦੁਆਲੇ ਖੜ੍ਹੇ ਪਾਣੀ ਅਤੇ ਡੇਂਗੂ ਮੱਛਰ ਦੀ ਪੈਦਾਇਸ਼ ਦੇ ਸਰੋਤ ਨੂੰ ਤੁਰੰਤ ਖ਼ਤਮ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ, ਬਿਸ਼ਨ ਨਗਰ, ਮਥੁਰਾ ਕਲੋਨੀ, ਨਿਊ ਅਫ਼ਸਰ ਕਲੋਨੀ, ਸੂਲਰ, ਅਰਬਨ ਅਸਟੇਟ, ਅਜੀਤ ਨਗਰ, ਪਰਤਾਪ ਨਗਰ, ਗੁਰਬਖ਼ਸ਼ ਕਲੋਨੀ, ਰਾਘੋਮਾਜਰਾ, ਹੀਰਾ ਬਾਗ, ਆਰਿਆ ਸਮਾਜ, ਐਸ.ਐਸ.ਟੀ. ਨਗਰ, ਜੈ ਜਵਾਨ ਕਲੋਨੀ, ਲਾਹੌਰੀ ਗੇਟ, ਬੈਂਕ ਕਲੋਨੀ, ਜਗਦੀਸ਼ ਆਸ਼ਰਮ, ਸਰਕਾਰੀ ਮੈਡੀਕਲ ਕਾਲਜ, ਅਮਨ ਨਗਰ ਫੈਕਟਰੀ ਏਰੀਆ, ਤੇਜ ਬਾਗ, ਧਾਲੀਵਲ ਕਲੋਨੀ, ਥਾਪਰ ਯੂਨੀਵਰਸਿਟੀ, ਵਿਕਾਸ ਨਗਰ, ਮਾਡਲ ਟਾਊਨ,  ਅਨੰਦ ਨਗਰ, ਤ੍ਰਿਪੜੀ, ਬਾਜਵਾ ਕਲੋਨੀ, ਜਗਤਾਰ ਨਗਰ, ਖ਼ਾਲਸਾ ਮੁਹੱਲਾ, ਮਜੀਠੀਆ ਇਨਕਲੇਵ, ਸ਼ੇਰਾਂ ਵਾਲਾ ਗੇਟ, ਰਣਜੀਤ ਨਗਰ, ਪੰਜਾਬੀ ਬਾਗ, ਆਦਰਸ਼ ਨਗਰ, ਪੰਜਾਬੀ ਯੂਨੀਵਰਸਿਟੀ, ਧਰਮਪੁਰਾ ਬਾਜਾਰ, ਤਫੱਜਲਪੁਰਾ, ਛੋਟੀ ਬਾਰਾਂਦਰੀ, ਮਾਲਵਾ ਇਨਕਲੇਵ, ਮਹਿੰਦਰਾ ਕੰਪਲੈਕਸ, ਬਚਿੱਤਰ ਨਗਰ, ਆਰਮੀ ਕੈਂਟ, ਡੀ.ਐਮ.ਡਬਲਿਊ, ਨਾਭਾ ਗੇਟ, ਜੁਝਾਰ ਨਗਰ, ਰਤਨ ਨਗਰ, ਸਮਾਨੀਆ ਗੇਟ, ਸੰਜੇ ਕਲੋਨੀ ਤੇ ਅਨਾਰ ਦਾਣਾ ਚੌਂਕ ਇਲਾਕਿਆ ਵਿੱਚ ਕੇਸ ਆਏ ਹਨ, ਇਸ ਲਈ ਇਨ੍ਹਾਂ ਨੂੰ ਹਾਟ-ਸਪਾਟ ਮੰਨਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 749 ਕੇਸ ਡੇਂਗੂ ਤੇ 8 ਕੇਸ ਚਿਕਨਗੁਨੀਆ ਦੇ ਆ ਚੁੱਕੇ ਹਨ ਅਤੇ ਅੱਜ 26 ਕੇਸ ਨਵੇਂ ਆਏ ਹਨ, ਇਸ ਲਈ ਲੋਕ ਜਰੂਰ ਸਾਵਧਾਨੀ ਵਰਤਣ ਕਿਉਂਕਿ ਐਡੀਜ ਮੱਛਰ ਲੋਕਾਂ ਦੇ ਘਰਾਂ ਵਿੱਚੋਂ ਹੀ ਮਿਲ ਰਿਹਾ ਹੈ ਤੇ ਹੁਣ ਤੱਕ 293 ਥਾਵਾਂ ਤੋਂ ਇਸਦਾ ਲਾਰਵਾ ਮਿਲ ਚੁੱਕਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਮੱਛਰਾਂ ਤੋਂ ਬਚਾਅ ਦੇ ਸਾਰੇ ਪ੍ਰਬੰਧ ਕਰਨ ਤੇ ਖਾਸ ਕਰਕੇ ਦਿਨ ਸਮੇਂ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖਣ।
Post Views: 42
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: aap punjablatest news punjabLatest Punjab Newslive newsnews punjabPunjab Governmentpunjab govtpunjab latest newspunjab newsPunjab news todaypunjab politicspunjabi newstoday news punjab
Previous Post

ਸੀ.ਈ.ਓ. ਪੰਜਾਬ ਨੇ ਚੋਣਾਂ ਦੇ ਡਰਾਫਟ ਪ੍ਰਕਾਸ਼ਨ ਦੀ ਸੀਡੀਐਸ ਸੌਂਪਣ ਲਈ ਸਿਆਸੀ ਪਾਰਟੀਆਂ ਨਾਲ ਕੀਤੀ ਮੀਟਿੰਗ

Next Post

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ- ਜੱਸੀ ਸੋਹੀਆਂ ਵਾਲਾ 

Next Post
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ- ਜੱਸੀ ਸੋਹੀਆਂ ਵਾਲਾ 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ- ਜੱਸੀ ਸੋਹੀਆਂ ਵਾਲਾ 

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800