No Result
View All Result
Sunday, September 27, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਗੀਤ ਸੰਗੀਤ ਰੂਹ ਦੀ ਖੁਰਾਕ ਤੇ ਜ਼ਖ਼ਮੀ ਦਿਲਾਂ ਲਈ ਮੱਲਮ ਦਾ ਕੰਮ ਕਰਦਾ ਹੈ

admin by admin
January 30, 2023
in BREAKING, COVER STORY, National, PUNJAB
0
ਆਪ ਨੇ ਸਰਕਾਰੀ ਹਸਪਤਾਲਾਂ ਵਿਚਲਾ ਟੈਸਟਾਂ ਦਾ ਕੰਮ ਪ੍ਰਾਈਵੇਟ ਕੰਪਨੀ ਹਵਾਲੇ ਕੀਤਾ: ਅਕਾਲੀ ਦਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ 30 ਜਨਵਰੀ (ਪ੍ਰੈਸ ਕੀ ਤਾਕਤ ਬਿਊਰੋ):-  ਲੱਗਭਗ ਅੱਧੀ ਸਦੀ ਤੋਂ ਨਿਰਵਿਘਨ ਤੇ ਨਿਰਸਵਾਰਥ ਸਮਰਪਿਤ ਭਾਵਨਾ ਨਾਲ ਗੀਤ ਸੰਗੀਤ ਤੇ ਹਿੰਦੀ ਭਾਸ਼ਾ ਦੀ ਪ੍ਰਫੁੱਲਤਾ ਲਈ ਸ਼ਲਾਘਾਯੋਗ ਯੋਗਦਾਨ ਪਾ ਰਹੀ ਰਾਮ ਸੰਗੀਤ ਸਭਾ ਪਟਿਆਲਾ ਵਲੋਂ ਵਿਸ਼ਾਲ ਬਸ਼ੀਰ ਮਹਾਂਉਤਸਵ ਰਾਮ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਮੇਘ ਚੰਦ ਸੇਰਮਾਜਰਾ ਚੇਅਰਮੈਨ ਨਗਰ ਸੁਧਾਰ ਟਰੱਸਟ ਪਟਿਆਲਾ ਸਨ। ਉੱਘੇ ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਰੋਟੇਰੀਅਨ ਭਗਵਾਨ ਦਾਸ ਗੁੱਪਤਾ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਚੇਅਰਮੈਨ ਮੀਡੀਆ ਤੇ ਮਨੋਰੰਜਨ ਰੋਟਰੀ ਇੰਟਰਨੈਸ਼ਨਲ 3090 ਅਤੇ ਸਮਾਜਸੇਵਿਕਾ ਮੀਨੂ ਪੁਰੀ ਸੰਸਥਾਪਕ “ਥੋੜਾ ਸਾ ਆਸਮਾਨ” ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।      ਪ੍ਰੋਗਰਾਮ ਦਾ ਸੁੱਭ ਆਰੰਭ ਮੁੱਖ ਮਹਿਮਾਨ ਪਤਵੰਤਿਆਂ ਅਤੇ ਨਿਰਦੇਸ਼ਕ ਜੋੜੀ ਡਾ.ਰਾਮ ਤੇ ਬਿੰਦੁ ਅਰੋੜਾ ਨੇ ਮਿਲਕੇ ਮਾਂ ਸਰਸਵਤੀ ਦੀ ਤਸਵੀਰ ਅੱਗੇ ਜੋਤੀ  ਪ੍ਰਚੰਡ ਕਰਕੇ ਤੇ ਫੁਲ ਮਾਲਾਵਾਂ ਭੇਂਟ ਕਰਕੇ ਕੀਤਾ। ਅਰਵਿੰਦਰ ਕੌਰ ਨੇ ਪ੍ਰਸਿੱਧ ਫਿਲਮੀ ਗੀਤ “ਰਹੇਂ ਨਾ ਰਹੇ ਹਮ, ਮਹਿਕਾ ਕਰੇਗੇਂ ਬਨ ਕੇ ਹਵਾ ਬਨ ਕੇ ਸਮਾਂ ਇਨ ਘਟਾੳ ਮੇਂ” ਅਤੇ ਰਮਨਦੀਪ ਕੌਰ ਨੇ ਇੱਕ ਪੁਰਾਣਾ੍ ਗੀਤ”ਖਤ ਲਿਖਦੇ ਸਾਂਵਰੀਆ ਕੇ ਨਾਮ ਬਾਬੂ ਵੋ ਜਾਨ ਜਾਏਂਗੇ ਪਹਿਚਾਨ ਜਾਏਗੇਂ ਕੈਸੇ ਹੋਤੀ ਹੈ ਸੁਬਹ ਸੇ ਸਾਮ ਬਾਬੂ” ਪੇਸ਼ ਕੀਤਾ। ਪੰਚਕੂਲਾ ਦੇ ਕੇਵਲ ਸਰੀਨ ਨੇ ਗੀਤ ” ਰਾਤ ਕਲੀ ਇੱਕ ਖੁਆਬ ਮੇਂ ਆਈ ਔਰ ਗਲੇ ਕਾ ਹਾਰ ਹੁਈ” ਗਾਕੇ ਚੰਗੀ ਵਾਹ ਵਾਹ ਖੱਟੀ।  ਅਸ਼ਵਨੀ ਮਹਿਤਾ ਦਾ ਗੀਤ “ਡ੍ਰੀਮ ਗਰਲ ਇੱਕ ਸਾਇਰ ਕੀ ਗ਼ਜ਼ਲ” ਬੇਹਦ ਪਸੰਦ ਕੀਤਾ ਗਿਆ।

ਭੁਪਿੰਦਰ ਸਿੰਘ, ਮਨਜੀਤ ਕੌਰ, ਮਲਕੀਤ ਵਿਖੂ, ਡੀ.ਐਸ.ਪੁਰੀ, ਜਸਪਾਲ ਸਿੰਘ ਚੰਡੀਗੜ੍ਹ, ਸ਼ਾਂਤੀ ਸਰੂਪ ਸਿੰਗਲਾ, ਮਲਕੀਤ ਵਿਖੂ, ਆਰ.ਸੀ.ਦਾਸ,ਸੰਗੀਤਾ ਨਾਗਪਾਲ,ਦੀਪਕ ਭਟਨਾਗਰ, ਬੰਟੀ ਪੰਚਕੂਲਾ, ਬਸ਼ੀਰ ਸਿਆਨੀ, ਗੁਰਨਾਮ ਸਖਾ,ਰਾਜੀਵ ਵਰਮਾ, ਰੇਨੂੰ ਵਰਮਾ, ਰਮੇਸ਼ ਮਲਹੋਤਰਾ,ਚਰਨ ਦਾਸ ਖੱਤਰੀ,ਰਾਜ ਕੁਮਾਰ ਅੰਬਰਸਰੀਆ, ਸਤਪਾਲ ਸਿੰਘ,ਰਸ਼ਦੀਪ ਖਹਿਰਾ ਤੋਂ ਇਲਾਵਾ ਹੋਰ ਵੀ ਕਈ ਸੌਕੀਆ ਕਰੋਕੇ ਕਲਾਕਾਰਾਂ ਨੇ ਆਪਣੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਆਵਾਜ਼ ਤੇ ਰੌਸ਼ਨੀ ਪ੍ਰਬੰਧ ਨਰਿੰਦਰ ਅਰੋੜਾ ਦਾ ਸੀ।    ਮੁੱਖ ਮਹਿਮਾਨ ਮੇਘ ਚੰਦ ਸੇਰਮਾਜਰਾ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੀਤ ਸੰਗੀਤ ਰੂਹ ਦੀ ਖੁਰਾਕ ਤੇ ਜ਼ਖ਼ਮੀ ਦਿਲਾਂ ਲਈ ਮੱਲਮ ਦਾ ਕੰਮ ਕਰਦਾ ਹੈ। ੳਹਨਾਂ ਨੇ ਸਭਾ ਲਈ   ਆਪਣੇ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਭਗਵਾਨ ਦਾਸ ਗੁੱਪਤਾ ਨੇ ਸਭਾ ਵਲੋਂ ਲਗਾਤਾਰ ਕਈ  ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਚੰਗਾ ਗਾਇਕ ਬਨਣ ਲਈ ਵਧੀਆ ਸਰੋਤਾ ਹੋਣਾ ਬਹੁਤ ਜ਼ਰੂਰੀ ਹੈ। ਕਰੋਕੇ ਸੰਗੀਤ ਦੱਖਣ ਪੱਛਮ ਬਾਅਦ ਹੁਣ ਉਤਰੀ ਭਾਰਤ ਵਿੱਚ ਵੀ ਬਹੁਤ ਮਕਬੂਲ ਹੋ ਰਿਹਾ ਹੈ।   ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਸਾਬਕਾ ਅਧਿਕਾਰੀ ਭਾਰਤੀ ਸੰਚਾਰ ਨਿਗਮ ਪਟਿਆਲਾ, ਅਜੈ ਗੋਇਲ, ਪੁਸ਼ਪਿੰਦਰ ਗੁਪਤਾ, ਰਮੇਸ਼ ਮਲਹੋਤਰਾ ਤੇ ਰਾਜੇਸ਼ ਕੋਟੀਆ ਵੀ ਹਾਜਰ ਸਨ।

Post Views: 115
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 'All that mattered was survival': the songs that got us throughBalm for a Wounded HeartHeal a Broken Heart - song and lyrics by Inside Your SoulHealing Her Poetry That Nourishes The Soul ThrougLockdown Poems - Ledbury Poetry FestivalLyrics: Give Them All To Jesus Lynda RandleMusic Quotes on How it Heals our SoulPoems and Songs of Robert Burns - Project GutenbergSong of Solomon - Oasis Academy South BankWhat songs do you like that relate to brokenness
Previous Post

ਹਰਿਆਣਾ ਦੀ ਬੇਟੀ ਸ਼ੇਫਾਲੀ ਅਤੇ ਪੂਰੀ ਕ੍ਰਿਕੇਟ ਟੀਮ ‘ਤੇ ਸੂਬੇ ਤੇ ਦੇਸ਼ ਨੂੰ ਮਾਣ – ਮੁੱਖ ਮੰਤਰੀ

Next Post

ਪੇਸ਼ਾਵਰ ਵਿੱਚ ਮਸਜਿਦ ‘ਚ ਜ਼ਬਰਦਸਤ ਧਮਾਕਾ, 15 ਤੋਂ ਵੱਧ ਲੋਕਾਂ ਦੀ ਹੋਈ ਮੌਤ !

Next Post
ਪੇਸ਼ਾਵਰ ਵਿੱਚ ਮਸਜਿਦ ‘ਚ ਜ਼ਬਰਦਸਤ ਧਮਾਕਾ, 15 ਤੋਂ ਵੱਧ ਲੋਕਾਂ ਦੀ ਹੋਈ ਮੌਤ !

ਪੇਸ਼ਾਵਰ ਵਿੱਚ ਮਸਜਿਦ 'ਚ ਜ਼ਬਰਦਸਤ ਧਮਾਕਾ, 15 ਤੋਂ ਵੱਧ ਲੋਕਾਂ ਦੀ ਹੋਈ ਮੌਤ !

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800