ਚੰਡੀਗੜ੍ਹ, 18-05-2023(ਪ੍ਰੈਸ ਕੀ ਤਾਕਤ)– ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੰਬਾਲਾ ਲੋਕਸਭਾ ਖੇਤਰ ਦੇ ਸਾਂਸਦ ਸ੍ਰੀ ਰਤਨ ਲਾਲ ਕਟਾਰਿਆ ਦੇ ਨਿਧਨ ‘ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਨਿਧਨ ਨਾਲ ਪਾਰਟੀ ਅਤੇ ਦੇਸ਼ ਦੀ ਰਾਜਨੀਤੀ ਨੁੰ ਭਾਰੀ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਦੀ ਕਮੀ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਹੈ।
ਸਾਂਸਦ ਰਤਨ ਲਾਲ ਕਟਾਰਿਆ ਦੇ ਨਿਧਨ ਦੀ ਜਾਣਕਾਰੀ ਮਿਲਦੇ ਹੀ ਗ੍ਰਹਿ ਮੰਤਰੀ ਅਨਿਲ ਵਿਜ ਨੇ ਆਪਣੇ ਸਾਰੇ ਪ੍ਰੋਗ੍ਰਾਮ ਰੱਦ ਕੀਤੇ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਪੰਚਕੂਲਾ ਪਹੁੰਚੇ। ਸ੍ਰੀ ਵਿਜ ਨੇ ਕਿਹਾ ਕਿ ਰਤਨ ਲਾਲ ਕਟਾਰਿਆ ਪਾਰਟੀ ਦੇ ਕਦਾਵਰ ਨੇਤਾ ਸਨ ਅਤੇ ਉਨ੍ਹਾਂ ਦੇ ਬਹੁਤ ਚੰਗੇ ਮਿੱਤਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸਨ 1987 ਵਿਚ ਕਟਾਰਿਆ ਵਿਧਾਇਕ ਸਨ ਅਤੇ 1990 ਵਿਚ ਉਹ ਵੀ ਵਿਧਾਇਕ ਬਣੇ ਸਨ। ਵਿਧਾਨਸਭਾ ਦੀ ਜੋ ਸਮਿਤੀਆਂ ਹੁੰਦੀਆਂ ਸਨ ਉਹ ਬਾਹਰ ਦੇ ਸੂਬਿਆਂ ਵਿਚ ਅਧਿਐਨ ਲਈ ਜਾਂਦੇ ਸਨ ਅਤੇ ਅਸੀਂ ਨਾਲ-ਨਾਲ ਬਾਹਰ ਜਾਂਦੇ ਸਨ। ਸ੍ਰੀ ਵਿਜ ਨੇ ਕਿਹਾ ਕਿ ਰਤਨਲਾਲ ਕਟਾਰਿਆ ਹਸਮੁੱਖ ਨੇਤਾ ਸਨ ਅਤੇ ਊਹ ਗੰਭੀਰ ਤੋਂ ਗੰਭੀਰ ਸਥਿਤੀ ਵਿਚ ਵੀ ਲੋਕਾਂ ਦਾ ਮੂਡ ਹਾਸੇ-ਮਜਾਕ ਨਾਲ ਠੀਕ ਕਰ ਦਿੱਤੇ ਸਨ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਪੁਰਾਣਾ ਕਿੱਸਾ ਦੱਸਦੇ ਹੋਏ ਕਿਹਾ ਕਿ ਸਨ 1991 ਦੇ ਚੋਣ ਵਿਚ ਜਦੋਂ ਪਾਰਟੀ ਹਰਿਆਣਾ ਵਿਚ ਹਾਰੀ ਉਦੋਂ ਡਾ. ਮੰਗਲਸੇਨ ਜੀ ਪਾਰਟੀ ਪ੍ਰਧਾਨ ਸਨ ਅਤੇ ਉਨ੍ਹਾਂ ਨੇ ਹਾਰ ‘ਤੇ ਮੰਥਨ ਲਈ ਮੀਟਿੰਗ ਬੁਲਾਈ ਸੀ ਅਤੇ ਉਦੋਂ ਮਾਹੌਲ ਗਮਗੀਨ ਸੀ। ਉਸ ਸਮੇਂ ਰਤਨਲਾਲ ਕਟਾਰਿਆ ਨੇ ਜਦੋਂ ਆਪਣਾ ਤਜਰਬਾ ਦਸਿਆ ਤਾਂ ਸਾਰੇ ਠਹਾਕੇ ਮਾਰ ਕੇ ਹੱਸਣ ਲੱਗੇ।

