ਯੁੱਧਿਆ ਦੇ ਸਥਾਨਕ ਪ੍ਰਸ਼ਾਸਨ ਨੇ ਹੋਟਲ ਮਾਲਕਾਂ ਨੂੰ 20 ਤੋਂ 23 ਜਨਵਰੀ ਤੱਕ ਆਮ ਲੋਕਾਂ ਲਈ ਬੁਕਿੰਗ ਰੱਦ ਕਰਨ ਅਤੇ 22 ਜਨਵਰੀ ਨੂੰ ਵਿਸ਼ੇਸ਼ ਮੂਰਤੀ ਸਥਾਪਨਾ ਸਮਾਗਮ ਲਈ ਅਯੁੱਧਿਆ ਆਉਣ ਵਾਲੇ ਵੀਵੀਆਈਪੀ ਅਤੇ ਵਿਸ਼ੇਸ਼ ਸੱਦਾ ਪ੍ਰਾਪਤ ਲੋਕਾਂ ਲਈ ਕਮਰੇ ਰਾਖਵੇਂ ਰੱਖਣ ਲਈ ਕਿਹਾ ਹੈ। ਇਸ ਦੌਰਾਨ ਸਰਕਾਰ ਨੇ ਹਾਈ-ਪ੍ਰੋਫਾਈਲ ਲੋਕਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਨਾਮ ਨਾ ਛਾਪਣ ਦੀ ਸ਼ਰਤ ’ਤੇ ਅਯੁੱਧਿਆ ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਵੇਂ ਬੁਕਿੰਗ ਰੱਦ ਕਰਨ ਦਾ ਨਿਰਦੇਸ਼ ਨਹੀਂ ਦਿੱਤਾ ਗਿਆ, ਪਰ ਆਮ ਲੋਕ 20 ਤੋਂ 24 ਜਨਵਰੀ ਤੱਕ ਬਾਹਰ ਨਹੀਂ ਨਿਕਲ ਸਕਦੇ। ਅਧਿਕਾਰੀ ਨੇ ਕਿਹਾ, ‘‘ਵੈਸੇ ਵੀ ਕੋਈ ਹੋਟਲ ਤੋਂ ਬਾਹਰ ਨਹੀਂ ਨਿਕਲ ਸਕਦਾ। ਬੁਕਿੰਗ ਕਰਵਾਉਣ ਅਤੇ ਚਾਰਦੀਵਾਰੀ ਅੰਦਰ ਰਹਿਣ ਦਾ ਕੀ ਅਰਥ ਹੈ? ਸੁਰੱਖਿਆ ਕਾਫ਼ੀ ਸਖ਼ਤ ਹੋਵੇਗੀ ਅਤੇ ਆਮ ਲੋਕਾਂ ਦੀ ਆਵਾਜਾਈ ’ਤੇ ਇਨ੍ਹਾਂ ਦਿਨਾਂ ਦੌਰਾਨ ਭਾਰੀ ਪਾਬੰਦੀ ਰਹੇਗੀ।’’ ਇਸ ਦੌਰਾਨ ਰਾਮ ਜਨਮਭੂਮੀ ਟਰੱਸਟ ਵੱਲੋਂ 22 ਜਨਵਰੀ ਨੂੰ ਵੱਖ-ਵੱਖ ਧਰਮਸ਼ਾਲਾਵਾਂ ਅਤੇ ਹੋਟਲਾਂ ਵਿੱਚ ਤੀਰਥਯਾਤਰੀਆਂ ਲਈ ਵਿਸ਼ੇਸ਼ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ।
