ਚੰਡੀਗੜ੍ਹ,27-04-2023(ਪ੍ਰੈਸ ਕੀ ਤਾਕਤ)– ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਭਵਿੱਖ ਵਿਚ ਸੂਬੇ ਵਿਚ ਜਿਨ੍ਹੇ ਵੀ ਨਵੇਂ ਉਦਯੋਗ ਲਗਾਏ ਜਾਣਗੇ ਉਨ੍ਹਾਂ ਵਿਚ ਨਵੀਂ ਅਤੇ ਆਧੁਨਿਕ ਤਕਨੀਕ ਨਾਲ ਲੈਸ ਵਾਟਰ-ਟ੍ਰੀਟਮੈਂਟ ਪ੍ਰਕ੍ਰਿਆ ਅਪਣਾਈ ਜਾਵੇਗੀ। ਸਾਡਾ ਯਤਨ ਰਹੇਗਾ ਕਿ ਆਈਐਮਟੀ ਸੋਹਨਾ, ਆਟੀਐਮਟੀ ਖਰਖੌਦਾ ਅਤੇ ਡ੍ਰੀਮ ਪ੍ਰੋਜੈਕਟ ਗਲੋਬਲ ਮਿਸਟੀ ਨੂੰ ਜੀਰੋ ਲਿਕਵਡ ਡਿਸਚਾਰਜ ਦੇ ਵੱਲ ਲੈ ਕੇ ਜਾਣ ਅਤੇ ਉੱਥੇ ਦੇ ਪਾਣੀ ਨੂੰ ਮੁੜ ਵਰਤੋ ਦੇ ਯੋਗ ਬਣਾਏ ਜਾਣ।
ਡਿਪਟੀ ਸੀਐਮ ਅੱਜ ਅਮ੍ਰਿਤ ਜਲ ਕ੍ਰਾਂਤੀ ਦੇ ਤਹਿਤ ਪ੍ਰਬੰਧਿਤ ਜਲ ਸੈਮੀਨਾਰ ਦੇ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਦਯੋਗਿਕ ਖੇਤਰ ਤੋਂ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਪੁਰਾਣੇ ਬੁਨਿਆਦੀ ਢਾਂਚੇ ਨੂੰ ਵੀ ਅਪਡੇਟ ਕਰਨ ਦੀ ਦਿਸ਼ਾ ਵਿਚ ਕਦਮ ਚੁੱਕਣ ਦੀ ਜਰੂਰਤ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪੁਰਾਣੇ ਰੋਹਤਕ ਸ਼ਹਿਰ ਦੇ ਉਦਯੋਗਿਕ ਖੇਤਰ ਦੀ ਸੀਵਰੇਜ ਆਦਿ ਦੀ ਵਿਵਸਥਾ ਨੂੰ ਨਵੀਂ ਤਕਨੀਕ ਰਾਹੀਂ ਪਾਇਲਟ ਤੌਰ ‘ਤੇ ਦਰੁਸਤ ਕਰਨ ਦਾ ਅਪੀਲ ਕੀਤੀ ਤਾਂ ਜੋ ਪਾਣੀ ਦਾ ਫਿਰ ਤੋਂ ਵਰਤੋ ਕੀਤੀ ਜਾ ਸਕੇ।
ਉਨ੍ਹਾਂ ਨੇ ਮਹਾਰਾਸ਼ਟਰ ਦੇ ਜਿਲ੍ਹਾ ਲਾਤੂਰ ਵਿਚ ਪ੍ਰਯੋਗ ਕੀਤੀ ਜਾ ਰਹੀ ਹੈ ਉਸ ਤਕਨੀਕ ਦਾ ਵੀ ਜਿਕਰ ਕੀਤਾ ਜਿਸ ਤੋਂ ਡੈਡ ਹੋ ਚੁੱਕੇ ਬੋਰਵੇਲ ਨੂੰ ਮੁੜ ਜੀਵਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸੂਬੇ ਦੇ ਮਾਹਰਾਂ ਤੋਂ ਫਰੀਦਾਬਾਦ ਵਿਚ ਡੈਡ-ਬੋਰਵੇਲ ਨੂੰ ਠੀਕ ਕੀਤੇ ਜਾ ਰਹੇ ਪ੍ਰੋਜੈਕਟ ਨੂੰ ਪੂਰੇ ਸੂਬੇ ਵਿਚ ਲਾਗੂ ਕਰਨ ਦੀ ਦਿਸ਼ਾ ਵਿਚ ਕਾਰਜ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਰਾਜ ਵਿਚ ਕੁਦਰਤੀ ਝੀਲਾਂ ਦੇ ਨਿਰਮਾਣ ‘ਤੇ ਚਰਚਾ ਕੀਤੀ ਅਤੇ ਕਿਹਾ ਕਿ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਜਲ-ਸਰੰਖਣ ਦੇ ਖੇਤਰ ਵਿਚ ਘੱਟ ਤੋਂ ਘੱਟ ਇਕ-ਇਕ ਪਾਇਲਟ ਪ੍ਰੋਜੈਕਟ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਦੇ ਨਤੀਜਿਆਂ ਦੇ ਆਧਾਰ ‘ਤੇ ਲੋਕਾਂ ਨੂੰ ਪ੍ਰੇਰਿਤ ਕਰ ਸਕਣ।
ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਸੂਬੇ ਵਿਚ ਪਹਿਲੀ ਵਾਰ ਪ੍ਰਬੰਧਿਤ ਕੀਤੀ ਜਾ ਰਹੀ ਇਸ ਤਰ੍ਹਾ ਦੇ ਸੈਮੀਨਾਰ ਲਈ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਾਤਾਵਰਣ ਦੀ ਸਥਿਤੀਆਂ ਨੂੰ ਦੇਖਦੇ ਹੋਏ ਸੜਕ ਅਤੇ ਬਿਜਲੀ ਤੋਂ ਵੀ ਵੱਧ ਭਵਿੱਖ ਦੇ ਲਈ ਜਲ- ਸਰੰਖਣ ਦੀ ਜਰੂਰਤ ਹੈ। ਉਨ੍ਹਾਂ ਨੇ ਦਸਿਆ ਕਿ ਰਾਜ ਸਰਕਾਰ ਵਾਟਰ-ਟ੍ਰੀਟਮੈਂਟ ਅਤੇ ਜਲ ਸਰੰਖਣ ਦੇ ਖੇਤਰ ਵਿਚ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਜਲ ਹੀ ਜੀਵਨ ਹੈ ਦੇ ਸਲੋਗਨ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਪਾਣੀ ਦੇ ਸਮੂਚਿਤ ਪ੍ਰਬੰਧਨ ਦੇ ਅਭਾਵ ਵਿਚ ਹੀ ਵਾਟਰ ਕ੍ਰਾਈਸਿਸ ਦੀ ਨੌਬਤ ਆਉਣ ਲੱਗੀ ਹੈ, ਸ਼ਹਿਰਾਂ ਵਿਚ ਟੈਂਕਰ ਨਾਲ ਪਾਣੀ ਦੀ ਸਪਲਾਈ ਕਰਨੀ ਪੈਂਦੀ ਹੈ। ਉਨ੍ਹਾਂ ਨੇ ਸਿੰਗਾਪੁਰ, ਕੋਰਿਆ ਅਤੇ ਯੂਏਈ ਵਰਗੇ ਦੇਸ਼ ਦੇ ਬਿਹਤਰੀਨ ਵਾਟਰ ਮੈਨੇਜਮੇਂਟ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਜਲ- ਸੈਮੀਨਾਰ ਤੋਂ ਵਧੀਆ ਸੁਾਅ ਆਉਣਗੇ ਅਤੇ ਫਿਰ ਇਥ ਵਿਜਨ ਤਿਆਰ ਕਰ ਕੇ ਹਰਿਆਣਾ ਜਲ-ਪ੍ਰਬੰਧਨ ਵਿਚ ਰੋਲ-ਮਾਡਲ ਬਣ ਕੇ ਉਭਰੇਗੀ।

