ਚੰਡੀਗੜ੍ਹ,27-04-2023(ਪ੍ਰੈਸ ਕੀ ਤਾਕਤ)– ਹਰਿਆਣਾ ਸਰਕਾਰ ਵੱਲੋਂ ਯੋਜਨਾਵਾਂ ਅਤੇ ਪ੍ਰੋਗ੍ਰਾਮਾਂ ਦੇ ਲਾਗੂ ਕਰਨ ਵਿਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਕਰਨ ਦੇ ਲਈ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਦੀ 10 ਸੇਵਾ ਯੋਜਨਾਵਾਂ ਦੀ ਸੋਸ਼ਲ ਆਡਿਟਿੰਗ ਸ਼ੁਰੂ ਕੀਤੀ ਜਾਵੇਗੀ। ਕੌਮੀ ਸਮਾਜਿਕ ਸਹਾਇਤਾ ਪ੍ਰੋਗ੍ਰਾਮ, 15ਵੇਂ ਵਿੱਤ ਕਮਿਸ਼ਨ ਅਨੁਦਾਨ ਅਤੇ ਸਵੱਛ ਭਾਰਤ ਮਿਸ਼ ਵਰਗੀ ਹੋਰ ਯੋਜਨਾਵਾਂ ਵੀ ਚਾਲੂ ਵਿੱਤ ਵਿੱਤੀ ਸਾਲ 2023-24 ਵਿਚ ਸੰਚਾਲਿਤ ਕੀਤੀਆਂ ਜਾਣਗੀਆਂ।
ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਇਹ ਜਾਣਕਾਰੀ ਅੱਜ ਇੱਥੇ ਮਹਾਤਮਾ ਗਾਂਧੀ ਕੌਮੀ ਗ੍ਰਾਮੀਣ ਰੁਜਗਾਰ ਗਾਰੰਟੀ ਐਕਟ (ਮਨਰੇਗਾ) ਦੇ ਸੋਸ਼ਲ ਆਡਿਟ ਲਈ ਹਰਿਆਣਾ ਸੋਸਾਇਟੀ ਗਵਰਨਿੰਗ ਬਾਡੀ ਦੀ ਦੂਜੀ ਮੀਟਿੰਗ ਦੀ ਅਗਵਾਈ ਕਰਨ ਦੇ ਬਾਅਦ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਿਦੇਸ਼ਕ ਸੋਸ਼ਲ ਆਡਿਟ ਯੂਨਿਟ ਪੀਐਮਵਾਈ0ਜੀ, 15ਵੇਂ ਐਫਸੀਜੀਐਸ, ਐਮਬੀਏਮ, ਐਨਏਸਏਪੀ, ਰੂਰਬਨ ਮਿਸ਼ਨ , ਸੀਨੀਅਰ ਸਿਟੀਜਨ ਹੋਮਸ, ਨਸ਼ਾਮੁਕਤੀ ਕੇਂਦਰਾਂ, ਪ੍ਰੋ-ਮੀਟ੍ਰਿਕ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ, ਪੀਐਮ-ਅਜੈ, ਬਾਬੂ ਜਗਜੀਵਨ ਰਾਮ ਹੋਸਟਲ, ਰਿਹਾਇਸ਼ੀ ਸਕੂਲ, ਅਨੁਸੂਚਿਤ ਜਾਤੀ, ਜਨਜਾਤੀ ਕਰਜਾ ਯੋਜਨਾ ਅਤੇ ਜੁਲਮ ਨਾਲ ਸਬੰਧਿਤ ਮਾਮਲਾ ਵਰਗੀ ਵੱਖ-ਵੱਖ ਵਿਕਾਸ ਯੋਜਨਾਵਾਂ ਦੇ ਸਮਾਜਿਕ ਆਡਿਟ ਦੇ ਸੰਚਾਲਨ ਲਈ ਇਕ ਸਾਲਾਨਾ ਕੈਲੇਂਡਰ ਤਿਆਰ ਕਰੇਗਾ।
ਮੀਟਿੰਗ ਵਿਚ ਸੋਸ਼ਲ ਆਡਿਟ ਇਕਾਈ ਨੂੰ ਮਜਬੂਤ ਕਰਨ ਲਈ ਜਿਲ੍ਹਾ ਪੱਧਰ ‘ਤੇ ਸਬ-ਡਿਵੀਜਨ ਅਧਿਕਾਰੀ (ਨਾਗਰਿਕ) ਦੀ ਅਗਵਾਈ ਵਿਚ ਤਿੰਨ ਮੈਂਬਰਾਂ ਦੀ ਸਮਿਤੀ ਗਠਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਤੇ ਐਸਡੀਓ ਪੰਚਾਇਤੀ ਰਾਜ ਵੀ ਮੈਂਬਰ ਹੋਣਗੇ। ਸੋਸ਼ਲ ਆਡਿਟ ਕਰਨ ਲਈ ਸਮਿਤੀ ਵਿਲੇਜ ਰਿਸੋਰਸ ਪਰਸਨ ਦੀ ਪਹਿਚਾਣ ਕਰੇਗੀ। ਗਵਰਨਿੰਗ ਬਾਡੀ ਨੇ ਵਿਲੇਜ ਰਿਸੋਰਸ ਪਰਸਨ ਦੇ ਮਾਨਭੱਤੇ ਨੂੰ ਪ੍ਰਤੀ ਕਾਰਜ ਦਿਨ ਟੀਏ , ਡੀਏ ਸਮੇਤ 500 ਰੁਪਏ ਤੋਂ ਵਧਾ ਕੇ 650 ਰੁਪਏ ਕਰਨ ਦੇ ਪ੍ਰਸਤਾਵ ਨੂੰ ਮੰਜੂਰੀ ਦਿੱਤੀ।
ਵਧੀਕ ਮੁੱਖ ਸਕੱਤਰ , ਗ੍ਰਾਮੀਣ ਵਿਕਾਸ ਅਨਿਲ ਮਲਿਕ ਨੇ ਕਿਹਾ ਕਿ ਮਨਰੇਗਾ ਯੋਜਨਾ ਦਾ ਸੋਸ਼ਲ ਆਡਿਟ ਕੰਮਿਊਨਿਟੀ ਅਧਾਰਿਤ ਸੰਗਠਨਾਂ ਅਤੇ ਹੋਰ ਸਥਾਨਕ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਸਮਾਜਿਕ ਜਿਮੇਵਾਰੀ ਅਤੇ ਪਾਰਦਰਸ਼ਿਤਾ ਯਕੀਨੀ ਕਰਨ ਲਈ ਕੀਤਾ ਜਾ ਰਿਹਾ ਹੈ। ਸੋਸ਼ਲ ਆਡਿਟ ਯੂਨਿਟ ਨੇ ਹਰਿਆਣਾ ਦੇ ਸਾਰੇ 22 ਜਿਲ੍ਹਿਆਂ ਤੋਂ 824 ਗ੍ਰਾਮ ਸੰਸਾਧਨ ਵਿਅਕਤੀਆਂ ਦੀ ਪਹਿਚਾਣ ਕਰ ਉਨ੍ਹਾਂ ਨੂੰ ਸਿਖਿਅਤ ਕੀਤਾ ਗਿਆ ਹੈ। ਇੰਨ੍ਹਾ ਵਿਚ ਸਵੈ ਸਹਾਇਤਾ ਸਮੂਹ, ਸਮਾਜਿਕ ਸੰਗਠਨ ਅਤੇ ਗ੍ਰਾਮੀਣ ਸਮੂਹਾਂ ਦੇ ਮੈਂਬਰ ਸ਼ਾਮਿਲ ਹਨ।
ਵਧੀਕ ਮੁੱਖ ਸਕੱਤਰ ਵਿੱਤ ਅਨੁਰਾਗ ਰਸਤੋਗੀ, ਉੱਪ ਮਹਾਲੇਖਾਕਾਰ ਲਖਵਿੰਦਰ ਸਿੰਘ ਚਹਿਲ, ਮੁੱਖ ਕਾਰਜਕਾਰੀ ਅਧਿਕਾਰੀ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਡਾ. ਅਮਨਿੰਦਰ ਕੌਰ, ਨਿਦੇਸ਼ਕ ਗ੍ਰਾਮੀਣ ਵਿਕਾਸ ਡਾ. ਜੈਯਕਿਸ਼ਨ ਆਭੀਰ, ਵਧੀਕ ਕਿਰਤ ਕਮਿਸ਼ਨਰ ਡਾ. ਅਨੁਰਾਧਾ ਲਾਂਬਾ, ਨਿਦੇਸ਼ਕ , ਸਮਾਜਿਕ ਲੇਖਾ ਪ੍ਰੀਖਿਆ ਇਕਾਈ, ਅਜੈ ਸ਼ਰਮਾ ਅਤੇ ਸਮਾਜਿਕ ਵਿਕਾਸ ਮਾਹਰ ਜਸਪ੍ਰੀਤ ਕੌਰ ਨੇ ਮੀਟਿੰਗ ਵਿਚ ਹਿੱਸਾ ਲਿਆ।
