ਪਟਿਆਲਾ,28-02-23(ਪ੍ਰੈਸ ਕੀ ਤਾਕਤ ਬਿਊਰੋ ): ਪਟਿਆਲਾ ਦੇ ਨਾਮੀਂ ਐਸ ਡੀ ਮਾਡਲ ਹਾਈ ਸਕੂਲ ਸਰਹੰਦੀ ਬਾਜ਼ਾਰ ਵਿਖੇ ਰਾਸ਼ਟਰੀ ਸਾਇੰਸ ਦਿਵਸ਼ ਪ੍ਰਿੰਸੀਪਲ ਸ਼੍ਰੀਮਤੀ ਊਮਾ ਸ਼ਰਮਾ ਦੀ ਅਗਵਾਈ ਹੇਠ ਮਣਾਇਆ ਗਿਆ। ਊਮਾ ਸ਼ਰਮਾ ਨੇ ਦੱਸਿਆ ਕਿ ਉਹ ਆਪ ਸਾਇੰਸ ਅਧਿਆਪਕ ਹਨ ਅਤੇ ਬੱਚਿਆਂ ਵਿੱਚ ਸਾਇੰਸ ਵਿਗਿਆਨ ਟੈਕਨਾਲੋਜੀ ਹਿੱਤ ਰੁਚੀ ਪੈਂਦਾ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਵਿਦਿਆਰਥੀ ਸਾਇੰਸ ਹਿਸਾਬ ਵਿਗਿਆਨ ਅਤੇ ਦੂਸਰੇ ਵਿਸ਼ਿਆਂ ਵਿੱਚ ਹਮੇਸ਼ਾ ਅਵਲ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਡਾਕਟਰ ਚੰਦ੍ਰ ਸ਼ੇਖਰ ਬੈਂਕਟਾ ਰਮਨ ਜੀ ਦਾ ਜਨਮ 7 ਨਵੰਬਰ 1888 ਵਿੱਚ ਮਦਰਾਸ ਵਿਖ਼ੇ ਹੋਇਆ ਅਤੇ ਆਪਣੇ ਪਿਤਾ ਜੋਂ ਸਾਇੰਸ ਵਿਗਿਆਨ ਦੇ ਅਧਿਆਪਕ ਸਨ, ਦੇ ਅਸ਼ੀਰਵਾਦ ਅਤੇ ਅਗਵਾਈ ਹੇਠ ਸਕੂਲ ਪੱਧਰ ਤੇ ਸਾਇੰਸ ਦੇ ਲਗਾਤਾਰ ਪ੍ਰਯੋਗ ਕਰਦੇ ਰਹੇ ਅਤੇ ਸਾਇੰਸ ਰਾਹੀਂ ਵਾਤਾਵਰਨ ਵਿੱਚ ਨਵੀਆਂ ਖੋਜਾਂ ਤੋਂ ਜਾਣੂ ਕਰਵਾਇਆ। ਏਸ਼ੀਆ ਵਿੱਚੋ ਉਹ ਪਹਿਲੇ ਭਾਰਤੀ ਸਾਇੰਸਦਾਨ ਸਨ ਜਿਨ੍ਹਾਂ ਨੂੰ ਨੋਵਲ ਪੁਰਸਕਾਰ ਮਿਲਿਆ ਸੀ। ਭਾਰਤ ਸਰਕਾਰ ਵੱਲੋਂ 1954 ਵਿੱਚ ਡਾਕਟਰ ਸੀ ਬੀ ਰਮਨ ਜੀ ਨੂੰ ਭਾਰਤ ਰਤਨ ਸਨਮਾਨ ਦੇਕੇ ਸਨਮਾਨਿਤ ਕੀਤਾ। ਮਿਸਜ਼ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ, ਸਿਹਤ ਅਤੇ ਆਚਰਨ ਦੇ ਨਾਲ ਨਾਲ ਚੰਗੇ ਸੰਸਕਾਰ ਫਰਜ਼ਾਂ ਘਰ ਪਰਿਵਾਰ ਨੂੰ ਪਿਆਰ ਸਨਮਾਨ ਦੇਣ ਅਤੇ ਉਜਵੱਲ ਭਵਿੱਖ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ, ਜ਼ਿਲਾ ਟ੍ਰੇਨਿੰਗ ਅਫ਼ਸਰ, ਰੈੰਡ ਕਰਾਸ ਨੇ ਭਾਰਤ ਰਤਨ ਡਾਕਟਰ ਅਬਦੁੱਲ ਕਲਾਮ ਸਾਹਿਬ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਸੱਭ ਨੂੰ ਸਿਹਤ, ਤਦੰਰੁਸਤੀ, ਤਾਕ਼ਤ, ਸਬਰ ਅਮਨ ਸ਼ਾਂਤੀ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਠੀਕ ਟ੍ਰੇਨਿੰਗ ਲੇਕੇ, ਹਾਦਸੇ ਘਟਾਉਣ ਅਤੇ ਸੰਕਟ ਸਮੇਂ ਘਰ ਪਰਿਵਾਰ ਮਹੱਲੇ ਦੀ ਸੁਰੱਖਿਆ ਬਚਾਉ ਮਦਦ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਕਾਕਾ ਰਾਮ ਵਰਮਾ ਨੇ ਤੁਰਕੀ ਸੀਰੀਆ ਵਿਖੇ ਆਏ ਵਿਨਾਸਕਾਰੀ ਭੁਚਾਲ ਅਤੇ ਹਰਰੋਜ ਆ ਰਹੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਹਾਦਸਿਆਂ ਦੁਰਘਟਨਾਵਾਂ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਦੀ ਮਦਦ ਕਰਨ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ ਦੀ ਟ੍ਰੇਨਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

