ਲੁਧਿਆਣਾ, 14 ਮਾਰਚ ( ਪ੍ਰੈਸ ਕੀ ਤਾਕਤ )– ਇੱਥੋਂ ਦੇ ਦਮੋਰੀਆ ਪੁਲ ਨੇੜੇ ਰਿਹਾਇਸ਼ੀ ਇਲਾਕੇ ਵਿਚ ਸਥਿਤ ਗਣੇਸ਼ ਹੌਜ਼ਰੀ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ।ਜਾਣਕਾਰੀ ਅਨੁਸਾਰ ਫ਼ੈਕਟਰੀ ਅੰਦਰ 3 ਵਿਅਕਤੀਆਂ ਦੇ ਫ਼ਸੇ ਹੋਣ ਦੀ ਖ਼ਬਰ ਹੈ। ਇਸ ਦੌਰਾਨ ਇਕ ਦਰਜਨ ਦੇ ਲਗਭਗ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ, ਜੋ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦੱਸ ਦਈਏ ਕਿ 2 ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ’ਚ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
