ਰਾਮਾਂ ਮੰਡੀ, 14 ਮਾਰਚ (ਰੋਮੀ ਯਾਦਵ )(ਪ੍ਰੈਸ ਕੀ ਤਾਕਤ) – ਅੱਜ ਸਵੇਰੇ ਮੋਟਰਸਾਈਕਲ ਤੇ ਸਵਾਰ ਇੱਕ ਝਪਟਮਾਰ ਮਹਿਲਾ ਪਿੰਡ ਬੰਗੀ ਰੁਲਦੂ ਵਿਖੇ ਗੁਰੂਘਰ ਦੇ ਇੱਕ ਮਹਿਲਾ ਦੇ ਕੰਨ ਵਿੱਚੋਂ ਸੋਨੇ ਦੇ ਰਿੰਗ ਪੁੱਟ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਮਹਿਲਾ ਦਲਜੀਤ ਕੌਰ ਪਤਨੀ ਕਸ਼ਮੀਰ ਸਿੰਘ ਨਹਿਰੂ ਪਿੰਡ ਦੇ ਗੁਰੂਘਰ ਕੋਲ ਖੜੀ ਸੀ ਕਿ ਇੱਕ ਨੌਜਵਾਨ ਨੇ ਪੀਣ ਲਈ ਪਾਣੀ ਮੰਗਨ ਦੇ ਬਹਾਨੇ ਮਹਿਲਾ ਦੇ ਕੰਨਾਂ ਵਿੱਚੋਂ ਰਿੰਗ ਪੁੱਟ ਲਏ ਅਤੇ ਫ਼ਰਾਰ ਹੋ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਭਾਰਤ ਵਿਚ ਲੋਕ ਸੁਰੱਖਿਅਤ ਨਾ ਹੋਣ ਕਾਰਨ ਹੀ ਵਿਦੇਸ਼ਾਂ ਵਿਚ ਜਾਣ ਲਈ ਉਤਾਵਲੇ ਹੋ ਰਹੇ ਹਨ ਅਤੇ ਮੰਗ ਕੀਤੀ ਕਿ ਸਰਕਾਰ ਸੋਨੇ ਦੇ ਗਹਿਣਿਆਂ ਦੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਇਸ ਤੇ ਪਾਬੰਦੀ ਲਗਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਲੁਟੇਰਿਆਂ ਲਈ ਸਖਤ ਸਜ਼ਾ ਦਾ ਕਾਨੂੰਨ ਅਤੇ ਪੀੜਤਾਂ ਨੂੰ ਕਾਨੂੰਨ ਵਿਚ ਲੁਟੇਰਿਆਂ ਨਾਲੋਂ ਵੱਧ ਪ੍ਰੇਸ਼ਾਨੀ ਹੋਣ ਕਾਰਨ ਲੁਟੇਰਿਆਂ ਨੂੰ ਲੁੱਟ ਦਾ ਹੱਕ ਮਿਲ ਚੁੱਕਿਆ ਹੈ।
