No Result
View All Result
Tuesday, May 5, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਲੋਕ ਸਭਾ ਚੋਣਾਂ 2024: ਪੰਜਾਬ ਦੀ ਸਿਆਸਤ ਦੇ 13 ਅਖਾੜੇ, 12 ’ਤੇ ਆਮ ਆਦਮੀ ਪਾਰਟੀ ਕੋਲ ਖਿਡਾਰੀ ਹੀ ਨਹੀਂ

admin by admin
July 1, 2023
in BREAKING
0
ਲੋਕ ਸਭਾ ਚੋਣਾਂ 2024: ਪੰਜਾਬ ਦੀ ਸਿਆਸਤ ਦੇ 13 ਅਖਾੜੇ, 12 ’ਤੇ ਆਮ ਆਦਮੀ ਪਾਰਟੀ ਕੋਲ ਖਿਡਾਰੀ ਹੀ ਨਹੀਂ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਜਲੰਧਰ 1ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ ):–2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਸਾਲ ਦੀ ਸ਼ੁਰੂ ਹੋਈ ਉਲਟੀ ਗਿਣਤੀ ਦੇ 4 ਮਹੀਨੇ ਬੀਤ ਚੁੱਕੇ ਹਨ। ਮਾਰਚ 2024 ਵਿਚ ਚੋਣ ਸ਼ਡਿਊਲ ਦਾ ਐਲਾਨ ਹੋ ਜਾਵੇਗਾ। ਸਿਆਸੀ ਪਾਰਟੀਆਂ ਵਿਚ ਆਪਣੀਆਂ ਪਿਛਲੇ ਸਮੇਂ ’ਚ ਹੋਈਆਂ ਗਲਤੀਆਂ ’ਤੇ ਮੰਥਨ ਅਤੇ ਅਗਲੀ ਰਣਨੀਤੀ ’ਤੇ ਵਿਚਾਰ ਕਰਨ ਦਾ ਸਮਾਂ ਲਗਭਗ ਖ਼ਤਮ ਹੋ ਚੁੱਕਾ ਹੈ ਅਤੇ ਹੁਣ ਜਨਤਾ ਦੀ ਨਬਜ਼ ਟਟੋਲਣ ਅਤੇ ਚੋਣ ਮੈਦਾਨ ਵਿਚ ਉਤਾਰੇ ਜਾਣ ਵਾਲੇ ਖਿਡਾਰੀਆਂ ’ਤੇ ਮੰਥਨ ਦਾ ਸਮਾਂ ਹੈ। ਕੌਮੀ ਪੱਧਰ ਦੀਆਂ ਪਾਰਟੀਆਂ ਵੱਲੋਂ ਜਨਤਾ ਦੀ ਨਬਜ਼ ਟਟੋਲਣ ਲਈ ਆਪਣੇ ਕੌਮੀ ਨੇਤਾਵਾਂ ਨੂੰ ਲੋਕ ਸਭਾ ਹਲਕਿਆਂ ਵਿਚ ਭੇਜਿਆ ਜਾਣ ਲੱਗਾ ਹੈ ਅਤੇ ਰੈਲੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਪਰ ਆਮ ਆਦਮੀ ਪਾਰਟੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਜਿੱਤ ਦੇ ਜਸ਼ਨ ’ਚੋਂ ਬਾਹਰ ਨਹੀਂ ਨਿਕਲ ਰਹੀ। ਲੋਕ ਸਭਾ ਚੋਣਾਂ ਸਬੰਧੀ ਕਿਤੇ ਕੋਈ ਸਿਆਸੀ ਸਰਗਰਮੀ ਨਜ਼ਰ ਨਹੀਂ ਆ ਰਹੀ।ਗੁਜਰਾਤ ’ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਆਮ ਆਦਮੀ ਪਾਰਟੀ ਇਹ ਚੋਣ ਹਾਰ ਗਈ ਸੀ ਪਰ ਪਾਰਟੀ ਆਪਣਾ ਕੌਮੀ ਪਾਰਟੀ ਹੋਣ ਦਾ ਸਟੇਟਸ ਬਚਾਉਣ ਵਿਚ ਕਾਮਯਾਬ ਹੋ ਗਈ ਸੀ। 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਚੋਣ ਅਖਾੜੇ ਤਾਂ ਤਿਆਰ ਹੋਣ ਲੱਗੇ ਹਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਸੀਟਾਂ ’ਤੇ ਚੋਣ ਵੀ ਲੜਨਾ ਚਾਹੁੰਦੀ ਹੈ ਪਰ ਚੋਣ ਅਖਾੜੇ ਵਿਚ ਉਤਾਰਨ ਲਈ ਉਸ ਕੋਲ ਖਿਡਾਰੀ ਨਹੀਂ ਹਨ। ਠੀਕ ਉਸੇ ਤਰ੍ਹਾਂ ਦੀ ਹਾਲਤ ਹੈ ਜਿਵੇਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਸੀ। ਆਮ ਆਦਮੀ ਪਾਰਟੀ ਨੇ ਐਨ ਮੌਕੇ ’ਤੇ ਕਾਂਗਰਸ ਪਾਰਟੀ ਦੇ ਹਾਰੇ ਹੋਏ ਵਿਧਾਇਕ ਸੁਸ਼ੀਲ ਰਿੰਕੂ ਨੂੰ ‘ਆਪ’ ਦੀ ਟਿਕਟ ’ਤੇ ਲੋਕ ਸਭਾ ਜ਼ਿਮਨੀ ਚੋਣ ਲੜਨ ਲਈ ਮਨਾਇਆ ਅਤੇ ਸੀਟ ਜਿੱਤਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੇ ਹਰੇਕ ਮੰਤਰੀ ਅਤੇ ਵਿਧਾਇਕ ਨੂੰ ਜ਼ੋਰ ਲਾਉਣਾ ਪਿਆ। ਵਰਣਨਯੋਗ ਹੈ ਕਿ ਸੁਸ਼ੀਲ ਰਿੰਕੂ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਤੋਂ ਟਿਕਟ ਮੰਗ ਰਹੇ ਸਨ ਪਰ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਸਮੇਂ ਰਾਹੁਲ ਗਾਂਧੀ ਵੱਲੋਂ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਾ ਭਰੋਸਾ ਦਿੱਤੇ ਜਾਣ ਕਾਰਨ ਸੁਸ਼ੀਲ ਰਿੰਕੂ ਨੂੰ ਟਿਕਟ ਨਹੀਂ ਮਿਲੀ ਸੀ ਅਤੇ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ।

Post Views: 58
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #loksabhaelection2024 #loksabhaelection #loksabhaelections2024 #2024loksabhaelections #loksabhaelections #2024loksabhaelectionazamgarh by electionazamgarh by election 2022azamgarh lok sabha by electionazamgarh lok sabha by pollsazamgarh lok sabha bypollselections in uttar pradeshlok sabha by election 2022president election 2022presidential election 2022presidential election 2022 live updatespresidential election live updatesrampur azamgarah loksabha bypoll electionrampur lok sabha by electionrampur loksabha bypoll electionrashtrapati election 2022
Previous Post

ਐਪਲ ਨੇ ਤੋੜੇ ਸਾਰੇ ਰਿਕਾਰਡ,ਬਣੀ 3 ਲੱਖ ਕਰੋੜ ਡਾਲਰ ਦੀ ਕੰਪਨੀ

Next Post

4 ਜੁਲਾਈ ਤੱਕ ਮੌਸਮ ਦਾ ਹਾਲ,ਪੰਜਾਬ ‘ਚ ਅਜੇ Active ਰਹੇਗਾ ਮਾਨਸੂਨ

Next Post
4 ਜੁਲਾਈ ਤੱਕ ਮੌਸਮ ਦਾ ਹਾਲ,ਪੰਜਾਬ ‘ਚ ਅਜੇ Active ਰਹੇਗਾ ਮਾਨਸੂਨ

4 ਜੁਲਾਈ ਤੱਕ ਮੌਸਮ ਦਾ ਹਾਲ,ਪੰਜਾਬ 'ਚ ਅਜੇ Active ਰਹੇਗਾ ਮਾਨਸੂਨ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800