No Result
View All Result
Thursday, September 10, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਅਧਿਆਪਕ ਦਿਵਸ ‘ਤੇ ਵੱਡਾ ਐਲਾਨ

admin by admin
September 7, 2026
in BREAKING
0
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਅਧਿਆਪਕ ਦਿਵਸ ‘ਤੇ ਵੱਡਾ ਐਲਾਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਅਗਲੇ ਸੈਸ਼ਨ ਤੋਂ ਉੱਚੇਰੀ, ਤਕਨੀਕੀ ਅਤੇ ਤਕਨਾਲੋਜੀ ਸਿੱਖਿਆ ਦੇ ਅਧਿਆਪਕਾਂ ਨੂੰ ਵੀ ਮਿਲੇਗਾ ਰਾਜ ਅਧਿਆਪਕ ਪੁਰਸਕਾਰ
ਪੰਚਕੂਲਾ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਵਿੱਚ 79 ਅਧਿਆਪਕਾਂ ਨੂੰ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
ਅਧਿਆਪਕ ਸਿਰਫ਼ ਜਾਣਕਾਰੀ ਨਹੀਂ, ਸੰਸਕਾਰ ਅਤੇ ਸ਼ਖ਼ਸੀਅਤ ਨਿਰਮਾਣ ਵੀ ਕਰਦੇ ਹਨ
ਏ.ਆਈ. (AI) ਅਤੇ ਰੋਬੋਟਿਕਸ ਦੇ ਦੌਰ ਵਿੱਚ ਅਧਿਆਪਕ ਦੀ ਭੂਮਿਕਾ ਹੋਰ ਵੀ ਅਹਿਮ: ਮੁੱਖ ਮੰਤਰੀ
ਹਰਿਆਣਾ ਵਿੱਚ ਸਿੱਖਿਆ ਦਾ ਬਜਟ ਵਧ ਕੇ 18,538 ਕਰੋੜ ਹੋਇਆ, 250 ਸਕੂਲ ਬਣਨਗੇ ਸੀ.ਐੱਮ.-ਈ.ਈ.ਈ. ਸਕੂਲ: ਨਾਇਬ ਸਿੰਘ ਸੈਣੀ
ਚੰਡੀਗੜ੍ਹ, 5 ਸਤੰਬਰ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਆਪਕ ਦਿਵਸ ਦੇ ਮੌਕੇ ‘ਤੇ ਮਹੱਤਵਪੂਰਨ ਘੋਸ਼ਣਾ ਕਰਦਿਆਂ ਕਿਹਾ ਕਿ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਉੱਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਤਕਨਾਲੋਜੀ ਸਿੱਖਿਆ ਨਾਲ ਜੁੜੇ ਅਧਿਆਪਕ ਵੀ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਹੋਣਗੇ। ਮੌਜੂਦਾ ਸਮੇਂ ਵਿੱਚ ਇਹ ਪੁਰਸਕਾਰ ਸਿਰਫ਼ ਸਕੂਲੀ ਸਿੱਖਿਆ ਨਾਲ ਜੁੜੇ ਅਧਿਆਪਕਾਂ ਨੂੰ ਹੀ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਸਾਰੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਸਰਕਾਰ ਦੀ ਪਹਿਲ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਐਲਾਨ ਸ਼ਨੀਵਾਰ ਨੂੰ ਪੰਚਕੂਲਾ ਵਿੱਚ ਆਯੋਜਿਤ ਰਾਜ ਅਧਿਆਪਕ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ।
ਸਮਾਰੋਹ ਵਿੱਚ ਮੁੱਖ ਮਹਿਮਾਨ ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼, ਰਾਜਪਾਲ ਦੀ ਧਰਮ ਪਤਨੀ ਸ਼੍ਰੀਮਤੀ ਮਿਤ੍ਰਾ ਘੋਸ਼ ਅਤੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਵੀ ਮੌਜੂਦ ਰਹੇ। ਇਸ ਮੌਕੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ 79 ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਸ਼ਾਲ, ਮੈਡਲ, ਪ੍ਰਮਾਣ ਪੱਤਰ, ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਅਤੇ ਦੋ ਅਗਾਊਂ ਤਨਖ਼ਾਹ ਵਾਧੇ ਪ੍ਰਦਾਨ ਕੀਤੇ ਗਏ।ਮੁੱਖ ਮੰਤਰੀ ਨੇ ਅਧਿਆਪਕ ਦਿਵਸ ‘ਤੇ ਸਾਰੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਸਮਾਰੋਹ ਸਿੱਖਿਆ ਪ੍ਰਤੀ ਤੁਹਾਡੇ ਸਮਰਪਣ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਅੱਜ ਮਹਾਨ ਅਧਿਆਪਕ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦਾ ਜਨਮਦਿਨ ਵੀ ਹੈ, ਜਿਨ੍ਹਾਂ ਨੇ ਆਪਣਾ ਜਨਮਦਿਨ ਅਧਿਆਪਕਾਂ ਨੂੰ ਸਮਰਪਿਤ ਕਰ ਦਿੱਤਾ। ਇਸੇ ਲਈ, ਉਨ੍ਹਾਂ ਦੇ ਜਨਮਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹ ਮਹਾਨ ਦਾਰਸ਼ਨਿਕ, ਆਦਰਸ਼ ਅਧਿਆਪਕ ਅਤੇ ਕੁਸ਼ਲ ਸਿਆਸਤਦਾਨ ਸਨ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਗੁਰੂ ਦਾ ਸਥਾਨ ਹਮੇਸ਼ਾ ਉੱਪਰ ਰਿਹਾ ਹੈ। ਗੁਰੂ ਉਹ ਹੈ, ਜੋ ਬੱਚਿਆਂ ਦੇ ਅੰਦਰ ਛੁਪੀਆਂ ਸੰਭਾਵਨਾਵਾਂ ਨੂੰ ਪਛਾਣਦਾ ਹੈ। ਮਾਤਾ-ਪਿਤਾ ਬੱਚੇ ਨੂੰ ਜਨਮ ਦਿੰਦੇ ਹਨ, ਪਰ ਅਧਿਆਪਕ ਉਸ ਦੀ ਸ਼ਖ਼ਸੀਅਤ ਨੂੰ ਆਕਾਰ ਦਿੰਦਾ ਹੈ। ਉਹ ਬੱਚੇ ਨੂੰ ਸਿਰਫ਼ ਪ੍ਰੀਖਿਆ ਵਿੱਚ ਪਾਸ ਨਹੀਂ ਕਰਵਾਉਂਦਾ, ਸਗੋਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਯੋਗ ਬਣਾਉਂਦਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਸਨਮਾਨਿਤ ਹੋਏ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਸੀਂ ਅਧਿਆਪਕਾਂ ਦੀ ਵੀ ਅਜਿਹੀ ਹੀ ਕੋਈ ਕਹਾਣੀ ਹੋਵੇਗੀ। ਕਿਸੇ ਨੇ ਸਕੂਲ ਛੱਡ ਚੁੱਕੇ ਬੱਚੇ ਨੂੰ ਵਾਪਸ ਜਮਾਤ ਤੱਕ ਪਹੁੰਚਾਇਆ ਹੋਵੇਗਾ। ਕਿਸੇ ਨੇ ਆਪਣੀ ਜੇਬ ਵਿੱਚੋਂ ਵਿਦਿਆਰਥੀ ਲਈ ਕਿਤਾਬ ਖਰੀਦੀ ਹੋਵੇਗੀ। ਕਿਸੇ ਨੇ ਛੁੱਟੀ ਤੋਂ ਬਾਅਦ ਪੜ੍ਹਾਈ ਵਿੱਚ ਕਮਜ਼ੋਰ ਬੱਚੇ ਨੂੰ ਵਾਧੂ ਸਮਾਂ ਦਿੱਤਾ ਹੋਵੇਗਾ। ਕਿਸੇ ਨੇ ਧੀ ਦੇ ਮਾਤਾ-ਪਿਤਾ ਨੂੰ ਸਮਝਾ ਕੇ ਉਸ ਦੀ ਪੜ੍ਹਾਈ ਜਾਰੀ ਰਖਵਾਈ ਹੋਵੇਗੀ। ਕਿਸੇ ਨੇ ਵਿਗਿਆਨ ਪ੍ਰਯੋਗਸ਼ਾਲਾ ਨਾ ਹੋਣ ‘ਤੇ ਸਥਾਨਕ ਵਸਤੂਆਂ ਤੋਂ ਮਾਡਲ ਬਣਾਇਆ ਹੋਵੇਗਾ; ਅਤੇ ਕਿਸੇ ਨੇ ਵਿਦਿਆਰਥੀ ਦੀਆਂ ਅੱਖਾਂ ਦੀ ਉਦਾਸੀ ਪੜ੍ਹ ਕੇ ਉਸ ਨੂੰ ਗਲਤ ਰਸਤੇ ‘ਤੇ ਜਾਣ ਤੋਂ ਬਚਾਇਆ ਹੋਵੇਗਾ। ਉਨ੍ਹਾਂ ਕਿਹਾ ਕਿ ਪੁਰਸਕਾਰ ਪ੍ਰਾਪਤ ਕਰਨ ਲਈ ਮੰਚ ‘ਤੇ ਤੁਸੀਂ ਭਾਵੇਂ ਹੀ ਅੱਜ ਆਏ ਹੋ, ਪਰ ਤੁਹਾਡਾ ਪੁਰਸਕਾਰ ਉਸੇ ਦਿਨ ਤੈਅ ਹੋ ਗਿਆ ਸੀ, ਜਿਸ ਦਿਨ ਕਿਸੇ ਬੱਚੇ ਨੇ ਤੁਹਾਨੂੰ ਕਿਹਾ ਹੋਵੇਗਾ ‘ਗੁਰੂ ਜੀ, ਤੁਸੀਂ ਮੇਰਾ ਜੀਵਨ ਬਦਲ ਦਿੱਤਾ।’
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਡਿਜੀਟਲ ਤਕਨਾਲੋਜੀ ਅਤੇ ਇੰਟਰਨੈਟ ਨੇ ਗਿਆਨ ਦੇ ਅਣਗਿਣਤ ਦਰਵਾਜ਼ੇ ਖੋਲ੍ਹ ਦਿੱਤੇ ਹਨ। ਬੱਚੇ ਇੱਕ ਕਲਿੱਕ ‘ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਪਰ ਜਾਣਕਾਰੀ ਅਤੇ ਗਿਆਨ ਵਿੱਚ ਅੰਤਰ ਹੁੰਦਾ ਹੈ। ਮਸ਼ੀਨ ਸੂਚਨਾ ਦੇ ਸਕਦੀ ਹੈ, ਪਰ ਸੰਸਕਾਰ ਨਹੀਂ। ਏ.ਆਈ. ਪਾਠ ਤਿਆਰ ਕਰ ਸਕਦੀ ਹੈ, ਪਰ ਕਿਸੇ ਨਿਰਾਸ਼ ਬੱਚੇ ਦੇ ਮੋਢੇ ‘ਤੇ ਹੱਥ ਰੱਖ ਕੇ ਉਸ ਵਿੱਚ ਵਿਸ਼ਵਾਸ ਨਹੀਂ ਜਗਾ ਸਕਦੀ। ਇਹ ਕੰਮ ਸਿਰਫ਼ ਅਧਿਆਪਕ ਕਰ ਸਕਦਾ ਹੈ। ਇਸ ਲਈ ਤਕਨੀਕ ਦੇ ਯੁੱਗ ਵਿੱਚ ਅਧਿਆਪਕ ਦੀ ਭੂਮਿਕਾ ਘੱਟ ਨਹੀਂ ਹੋਈ, ਸਗੋਂ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਇਸੇ ਗੱਲ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਸਮਝਿਆ। ਉਨ੍ਹਾਂ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣਾ ਕੇ ਸਿੱਖਿਆ ਨੂੰ ਰੱਟਣ ਦੀ ਪ੍ਰਵਿਰਤੀ ਤੋਂ ਕੱਢ ਕੇ ਸਮਝ, ਹੁਨਰ, ਨਵੀਨਤਾ ਅਤੇ ਭਾਰਤੀ ਮੁੱਲਾਂ ਨਾਲ ਜੋੜਨ ਦਾ ਮਾਰਗ ਪ੍ਰਸ਼ੱਤ ਕੀਤਾ। ਹੁਣ ਸਿੱਖਿਆ ਦਾ ਟੀਚਾ ਡਿਗਰੀ ਦੇ ਨਾਲ ਯੋਗ, ਆਤਮਨਿਰਭਰ, ਸੰਵੇਦਨਸ਼ੀਲ ਅਤੇ ਰਾਸ਼ਟਰ ਨਿਸ਼ਠ ਨਾਗਰਿਕ ਤਿਆਰ ਕਰਨਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਵਿੱਚ ਵੀ ਇਸੇ ਨਜ਼ਰੀਏ ਨਾਲ ਸਿੱਖਿਆ ਪ੍ਰਣਾਲੀ ਵਿੱਚ ਲਗਾਤਾਰ ਸੁਧਾਰ ਕਰ ਰਹੇ ਹਾਂ। ਅਸੀਂ ਮੰਨਦੇ ਹਾਂ ਕਿ ਸਿੱਖਿਆ ‘ਤੇ ਖ਼ਰਚ ਹੋਣ ਵਾਲਾ ਹਰ ਇੱਕ ਰੁਪਿਆ ਸਾਡੇ ਬੱਚਿਆਂ ਅਤੇ ਸੂਬੇ ਦੇ ਭਵਿੱਖ ਵਿੱਚ ਕੀਤਾ ਗਿਆ ਨਿਵੇਸ਼ ਹੈ। ਇਸੇ ਲਈ, ਚਾਲੂ ਵਿੱਤੀ ਸਾਲ ਲਈ ਸਕੂਲੀ ਸਿੱਖਿਆ ਦਾ ਬਜਟ ਵਧਾ ਕੇ 18 ਹਜ਼ਾਰ 538 ਕਰੋੜ ਰੁਪਏ ਕੀਤਾ ਗਿਆ ਹੈ। ਇਹ ਸਾਲ 2014-15 ਵਿੱਚ ਸਿਰਫ਼ 8 ਹਜ਼ਾਰ 400 ਕਰੋੜ ਰੁਪਏ ਸੀ। ਸੂਬੇ ਵਿੱਚ ਮਿਆਰੀ ਸਿੱਖਿਆ ਦਾ ਦਾਇਰਾ ਵਧਾਉਣ ਲਈ ਮਾਡਲ ਸੰਸਕ੍ਰਿਤੀ ਸਕੂਲਾਂ ਦੀ ਗਿਣਤੀ 218 ਕੀਤੀ ਗਈ ਹੈ। ਇਸ ਦੇ ਨਾਲ ਹੀ, 251 ਪੀ.ਐੱਮ. ਸ਼੍ਰੀ ਸਕੂਲ ਵਿਕਸਤ ਕੀਤੇ ਗਏ ਹਨ ਅਤੇ ਇਸ ਸਾਲ 250 ਸਕੂਲਾਂ ਨੂੰ ਸੀ.ਐੱਮ.-ਈ.ਈ.ਈ. ਸਕੂਲਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਨ੍ਹਾਂ ਸਕੂਲਾਂ ਵਿੱਚ ਹਿੰਦੀ ਅਤੇ ਅੰਗਰੇਜ਼ੀ ਦੋਵੇਂ ਮਾਧਿਅਮਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਮਿਆਰੀ ਸਿੱਖਿਆ ਦੇ ਬਿਹਤਰ ਮੌਕੇ ਮਿਲਣਗੇ। ਇਸੇ ਤਰ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਬਿਹਤਰ ਸਿੱਖਿਆ ਉਪਲਬਧ ਕਰਵਾਉਣ ਲਈ 719 ਸ਼ਾਨਦਾਰ ਸਕੂਲ ਖੋਲੇ ਗਏ ਹਨ। ਪੜ੍ਹਾਈ ਦੇ ਨਾਲ ਬੱਚਿਆਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ 3 ਹਜ਼ਾਰ 328 ਸਕੂਲਾਂ ਵਿੱਚ ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ। ਇਸ ਲਈ ਹਰੇਕ ਸਕੂਲ ਨੂੰ ਇੱਕ ਲੱਖ ਰੁਪਏ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ, ਹਰੇਕ ਜ਼ਿਲ੍ਹੇ ਵਿੱਚ ਇੱਕ ਸਕੂਲ ਨੂੰ ਉਤਕ੍ਰਿਸ਼ਟ ਖੇਡ ਸਕੂਲ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।
#NayabSinghSaini #TeachersDay #HaryanaGovernment #StateTeacherAward #Panchkula #EducationInHaryana #CMHaryana #TeachersAward2026 #HaryanaNews

Post Views: 2
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 'ਤੇ79ਉੱਚੇਰੀਅਗਲੇਅਤੇਅਧਿਆਪਕਅਧਿਆਪਕਾਂਆਯੋਜਿਤਐਲਾਨ:ਸਨਮਾਨਿਤਸਮਾਰੋਹਸਿੱਖਿਆਸਿੰਘਸੈਸ਼ਨਸੈਣੀਕੀਤਾਗਿਆਤਕਨਾਲੋਜੀਤਕਨੀਕੀਤੋਂਦਾਦਿਵਸਦੇਨਾਇਬਨਾਲਨੂੰਪੰਚਕੂਲਾਪੱਧਰੀਪੁਰਸਕਾਰਮੰਤਰੀਮਿਲੇਗਾਮੁੱਖਰਾਜਵੱਡਾਵਿੱਚਵੀ
Previous Post

प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती

Next Post

ਕਲਟ ਹਿੱਟ ‘ਨਾਇਕ’ 25 ਸਾਲ ਪਹਿਲਾਂ ਫਲਾਪ ਹੋ ਗਈ ਸੀ, ਪਰ ਲੋਕ ਅੱਜ ਵੀ ਸਿਸਟਮ ਦੇ ਭ੍ਰਿਸ਼ਟਾਚਾਰ ‘ਤੇ ਸਵਾਲ ਚੁੱਕ ਰਹੇ ਹਨ।

Next Post
ਕਲਟ ਹਿੱਟ ‘ਨਾਇਕ’ 25 ਸਾਲ ਪਹਿਲਾਂ ਫਲਾਪ ਹੋ ਗਈ ਸੀ, ਪਰ ਲੋਕ ਅੱਜ ਵੀ ਸਿਸਟਮ ਦੇ ਭ੍ਰਿਸ਼ਟਾਚਾਰ ‘ਤੇ ਸਵਾਲ ਚੁੱਕ ਰਹੇ ਹਨ।

ਕਲਟ ਹਿੱਟ 'ਨਾਇਕ' 25 ਸਾਲ ਪਹਿਲਾਂ ਫਲਾਪ ਹੋ ਗਈ ਸੀ, ਪਰ ਲੋਕ ਅੱਜ ਵੀ ਸਿਸਟਮ ਦੇ ਭ੍ਰਿਸ਼ਟਾਚਾਰ 'ਤੇ ਸਵਾਲ ਚੁੱਕ ਰਹੇ ਹਨ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800