ਪਟਿਆਲਾ,21-04-2023(ਪ੍ਰੈਸ ਕੀ ਤਾਕਤ)– ਦਿੱਲੀ ਲੋਕ ਸਭਾ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ 131ਵੀਂ ਜਯੰਤੀ ਨੂੰ ਸਮਰਪਿਤ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪਟਿਆਲਾ ਦੀ 9 ਸਾਲਾ ਅਵਲੀਨ ਨੇ ਲੋਕ ਸਭਾ ‘ਚ ਦੇਸ਼ ਭਰ ਦੇ ਸੰਸਦ ਮੈਂਬਰਾਂ ਦੇ ਸਾਹਮਣੇ ਬਾਬਾ ਸਾਹਿਬ ਦੇ ਜੀਵਨ ‘ਤੇ ਭਾਸ਼ਣ ਦਿੱਤਾ, ਜਿਸ ਨੂੰ ਸੁਣ ਕੇ ਬੱਚੀ ਦੀ ਬੋਲਣ ਦੀ ਕਲਾ ਦੇ ਸਪੀਕਰ ਓਮ ਬਿਰਲਾ ਵੀ ਮੁਰੀਦ ਹੋ ਗਏ। ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਲੋਕਾਂ ਨਾਲ ਇਸ ਯਾਦਗਾਰੀ ਪਲਾਂ ਨੂੰ ਸਾਂਝਾ ਕੀਤਾ ਹੈ।
ਪਟਿਆਲਾ ਦੇ ਤ੍ਰਿਪੜੀ ਵਾਸੀ ਅਤੇ ਟੈਟੂ ਸ਼ਾਪ ਮਾਲਕ ਸੋਨੂੰ ਸਿੰਘ ਨੇ ਦੱਸਿਆ ਕਿ ਬੇਟੀ ਅਵਲੀਨ ਦੇ ਦਿੱਲੀ ਲੋਕ ਸਭਾ ਵਿੱਚ ਦਿੱਤੇ ਭਾਸ਼ਣ ਤੋਂ ਬਹੁਤ ਖ਼ੁਸ਼ ਹਨ। ਕੇ. ਵੀ.-1 ਸਕੂਲ ਮੈਨੇਜਮੈਂਟ ਵੱਲੋਂ ਮੈਸੇਜ ਮਿਲਣ ਤੋਂ ਬਾਅਦ ਮੈਂ ਸਕੂਲ ਜਾ ਕੇ ਪਤਾ ਕੀਤਾ ਕਿ ਬੱਚੀ ਨੂੰ ਕਿਸੇ ਵੀ ਮੁਕਾਬਲੇ ਵਿੱਚ ਭਾਗ ਲੈਣ ਲਈ ਅਜਿਹੀ ਕੋਈ ਅਰਜ਼ੀ ਨਹੀਂ ਭੇਜੀ ਗਈ ਸੀ ਤਾਂ ਉਸ ਨੂੰ ਆਪਣੇ ਤੌਰ ‘ਤੇ ਸੱਦਾ ਪੱਤਰ ਕਿਵੇਂ ਮਿਲ ਗਿਆ।

