No Result
View All Result
Sunday, September 20, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਸਿਟੀਜਨ ਅਮੈਂਡਮੈਂਟ ਬਿਲ ਦੇ ਵਿਰੋਧ ਵਿਚ ਮੁਸ਼ਲਿਮ ਸਮਾਜ ਦੇ ਆਗੂਆਂ ਨੇ ਕੀਤਾ ਸਹਿਰ ਵਿਚ ਰੋਸ਼ ਮਾਰਚ ਕੱਢਣ ਦਾ ਐਲਾਨ

admin by admin
December 18, 2019
in PUNJAB
0
ਸਿਟੀਜਨ ਅਮੈਂਡਮੈਂਟ ਬਿਲ ਦੇ ਵਿਰੋਧ ਵਿਚ ਮੁਸ਼ਲਿਮ ਸਮਾਜ ਦੇ ਆਗੂਆਂ ਨੇ ਕੀਤਾ ਸਹਿਰ ਵਿਚ ਰੋਸ਼ ਮਾਰਚ ਕੱਢਣ ਦਾ ਐਲਾਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 18 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਸਿਟੀਜਨ ਅਮੈਂਡਮੈਂਟ ਬਿਲ ਦੇ ਖਿਲਾਫ ਮੁਸਲਿਮ ਸਮਾਜ ਦੇ ਆਗੂਆਂ ਨੇ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। ਅੱਜ ਮੁਸਲਿਮ ਸਮਾਜ ਦੇ ਆਗੂਆਂ ਦੀ ਮੀਟਿੰਗ ਈਦਗਾਹ ਮਾਲ ਰੋਡ ਪਟਿਆਲਾ ਵਿਖੇ ਹੋਈ। ਜਿਸ ਵਿਚ ਫੈਸਲਾ ਲਿਆ ਗਿਆ ਕਿ ਰੋਸ ਮਾਰਚ ਚਾਂਦਨੀ ਚੌਂਕ ਪਟਿਆਲਾ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਵੱਖ ਵੱਖ ਬਜ਼ਾਰਾਂ ਵਿਚੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਖਤਮ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਮੁਸਲਿਮ ਆਗੁਆਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਬਿਲ ਨੂੰ ਸੰਵਿਧਾਨ ਦਾ ਕਤਲ ਕਰਨ ਬਰਾਬਰ ਕਾਰਵਾਈ ਗਰਦਾਨਿਆ ਹੈ।
ਉਹਨਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਦੀ ਰਚਨਾ ਸਮੇਂ ਭਾਰਤ ਨੂੰ ਇੱਕ ਧਰਮ ਨਿਰਪੱਖ ਦੇਸ਼ ਬਣਾਇਆ ਸੀ। ਸੰਵਿਧਾਨ ਵਿੱਚ ਮਿਲੇ ਮੌਲਿਕ ਅਧਿਕਾਰਾਂ ਵਿਚ ਸਪੱਸ਼ਟ ਕੀਤਾ ਹੋਇਆ ਹੈ ਕਿ ਸਰਕਾਰ ਕਿਸੇ ਵੀ ਨਾਗਰਿਕ ਨਾਲ ਧਰਮ ਦੇ ਅਧਾਰ ‘ਤੇ ਵਿਤਕਰਾ ਨਹੀਂ ਕਰ ਸਕਦੀ। ਲੇਕਿਨ ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ ਧਾਰਮਿਕ ਵਿਤਕਰਾ ਕਰਦੇ ਹੋਏ ਸੰਸਦ ਵਿੱਚ ਨਾਗਰਿਕਤਾ ਸੋਧ ਬਿਲ ਪਾਸ ਕਰਕੇ ਸੰਵਿਧਾਨ ਦਾ ਕਤਲ ਕਰਨ ਬਰਾਬਰ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਧਾਰਮਿਕ ਵਿਤਕਰੇ ਦੇ ਆਧਾਰ ਤੇ ਇਸ ਕਾਨੂੰਨ ਰਾਹੀਂ ਮੁਸਲਿਮ ਸਮਾਜ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੇਂਦਰ ਦੀ ਭਾਜਪਾ ਸਰਕਾਰ ਦਲਿਤਾਂ ਘੱਟ ਗਿਣਤੀਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਤਹਿਤ ਸਮਾਜ ਵਿੱਚ ਨਫ਼ਰਤ ਦਾ ਜ਼ਹਿਰ ਫੈਲਾ ਰਹੀ ਹੈ। ਸਮਾਜਿਕ ਭਾਈਚਾਰੇ ਅਤੇ ਆਪਸੀ ਏਕਤਾ ਵਿੱਚ ਦਰਾਰ ਪੈਦਾ ਕਰਨ ਵਾਲੇ ਇਸ ਕਾਨੂੰਨ ਦੇ ਖ਼ਿਲਾਫ਼ ਹਰ ਇਨਸਾਫ ਪਸੰਦ ਅਤੇ ਮਾਨਵਤਾ ਪੱਖੀ ਵਿਅਕਤੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਕੋਚ ਜਿਉਣਾ ਖਾਨ, ਅਬਦੁਲ ਵਾਹਿਦ, ਮੂਸਾ ਖਾਨ, ਅਲੀ ਨੈਸ਼ਨਲ ਨਸਰਸੀ, ਸਰਫਰਾਜ ਖਾਨ ਜੋਤੀ, ਸਮੀਮ ਸ਼ੇਖ,ਸ਼ੇਰ ਖਾਨ, ਅਨਵਰ,ਮੋਹਸਿਨ ਖਾਨ, ਈਸਾ ਖਾਨ, ਸਹੀਰ, ਹਾਕਮ ਖਾਨ, ਸਿਤਾਰ ਅਲੀ ਵਿਸ਼ੇਸ ਤੌਰ ‘ਤੇ ਮੌਜੂਦ ਸਨ।

Post Views: 202
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

पाकिस्तान के पूर्व राष्ट्रपति मुशर्रफ को सजा-ए-मौत

Next Post

ਗਲਦਾਉਦੀ ਪ੍ਰਦਰਸ਼ਨੀ ਲਗਾਈ ਗਈ

Next Post
ਗਲਦਾਉਦੀ ਪ੍ਰਦਰਸ਼ਨੀ ਲਗਾਈ ਗਈ

ਗਲਦਾਉਦੀ ਪ੍ਰਦਰਸ਼ਨੀ ਲਗਾਈ ਗਈ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800