ਨਾਭਾ , 26 ਦਸੰਬਰ (ਸੁਧੀਰ ਜੈਨ ) : ਨਾਭਾ ਦੇ ਵੱਡੀ ਗਿਣਤੀ ਵਿੱਚ ਵਪਾਰੀ ਆਗੂਆਂ ਨੇ ਨਾਭਾ ਵਪਾਰ ਮੰਡਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਜਿਲਾ ਪ੍ਰਧਾਨ ਅਜੈ ਜਿੰਦਲ ਅਤੇ ਸੁਖਦੇਵ ਸਿੰਘ ਮਾਨ ਦੀ ਅਗਵਾਈ ਵਿੱਚ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨਾਲ ਮੀਟਿੰਗ ਕੀਤੀ । ਇਸ ਮੌਕੇ ਤੇ ਵਿਧਾਇਕ ਦੇਵਮਾਨ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਮੂਹ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਵਪਾਰੀ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਵਪਾਰੀਆਂ ਨੂੰ ਕਿਹਾ ਕਿ ਜਦੋ ਵੀ ਤੁਸੀ ਕਦੇ ਕੋਈ ਵੀ ਸਮੱਸਿਆ ਮੇਰੇ ਧਿਆਨ ਵਿੱਚ ਲਿਆਓਗੇ ਤਾਂ ਮੈਂ ਤੁਰੰਤ ਉਸ ਦੇ ਹੱਲ ਲਈ ਯਤਨ ਕਰਾਗਾ । ਇਸ ਅਵਸਰ ਤੇ ਅਵਤਾਰ ਸਿੰਘ ਧਾਲੀਵਾਲ , ਸਲੀਮ ਮੁਹੰਮਦ , ਨਰੇਸ਼ ਗਰਗ , ਨਵਜੀਤ ਗਰਗ , ਅਮਰ ਗਰਗ , ਮਨਦੀਪ ਸਿੰਘ ਜੋਗੀ , ਵਿਕਾਸ ਚੋਪੜਾ , ਆਸ਼ੂ , ਕਮਲ ਗੋਇਲ , ਤੇਜਿੰਦਰ ਸਿੰਘ ਖਹਿਰਾ, ਮਨਪ੍ਰੀਤ ਸਿੰਘ ਧਾਰੋਂਕੀ,ਮਨਜੋਤ ਸਿੰਘ ਲੱਧਾਹੇੜੀ, ਮਨਪ੍ਰੀਤ ਕਾਲੀਆ , ਜੱਸ ਫਤਿਹਪੁਰ, ਸਿਮਰਨ ਅੜਕ ਚੌਹਾਨ , ਜਸਵੀਰ ਸਿੰਘ ਵਜੀਦਪੁਰ , ਸੁਖਦੀਪ ਸਿੰਘ ਖਹਿਰਾ , ਅਮਨਦੀਪ ਸਿੰਘ ਰਹਿਲ ,ਭੁਪਿੰਦਰ ਸਿੰਘ ਕੱਲਰ ਮਾਜਰੀ , ਮੌਜੂਦ ਸਨ

