No Result
View All Result
Thursday, November 19, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪੇਂਡੂ ਖੇਤਰਾਂ ਦੇ ਨਾਗਰਿਕ ਘਰ ਬੈਠੇ ਸਵਾਮਿਤਵ ਪੋਰਟਲ ‘ਤੇ ਦਰਜ ਕਰਵਾ ਸਕਣਗੇ ਜਾਇਦਾਦ ਨਾਲ ਸਬੰਧਤ ਇਤਰਾਜ਼ ਅਤੇ ਸ਼ਿਕਾਇਤਾਂ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

admin by admin
November 17, 2026
in BREAKING, CHANDIGARH, COVER STORY, INDIA, National, POLITICS, PUNJAB, WORLD
0
ਪੇਂਡੂ ਖੇਤਰਾਂ ਦੇ ਨਾਗਰਿਕ ਘਰ ਬੈਠੇ ਸਵਾਮਿਤਵ ਪੋਰਟਲ ‘ਤੇ ਦਰਜ ਕਰਵਾ ਸਕਣਗੇ ਜਾਇਦਾਦ ਨਾਲ ਸਬੰਧਤ ਇਤਰਾਜ਼ ਅਤੇ ਸ਼ਿਕਾਇਤਾਂ: ਮੁੱਖ ਮੰਤਰੀ ਨਾਇਬ ਸਿੰਘ ਸੈਣੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਲਾਲ ਡੋਰਾ ਅਧੀਨ ਆਉਂਦੀ ਜਾਇਦਾਦ ਦੇ ਮਾਲਕਾਨਾ ਹੱਕ ਨਾਲ ਸਬੰਧਤ ਸ਼ਿਕਾਇਤਾਂ ਅਤੇ ਇਤਰਾਜ਼ਾਂ ਦੇ ਹੱਲ ਲਈ ਮੰਗਲਵਾਰ ਨੂੰ ਇੱਕ ਅਹਿਮ ਪਹਿਲਕਦਮੀ ਵਜੋਂ ‘ਸਵਾਮਿਤਵ ਪੋਰਟਲ’ ਦੀ ਲਾਂਚਿੰਗ ਕੀਤੀ। ਇਸ ਦੌਰਾਨ ਹਰਿਆਣਾ ਦੇ ਮਾਲ ਮੰਤਰੀ ਸ਼੍ਰੀ ਵਿਪੁਲ ਗੋਇਲ, ਮਾਲ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਅਤੇ ਮੁੱਖ ਮੰਤਰੀ ਦੇ ਉਪ-ਪ੍ਰਮੁੱਖ ਸਕੱਤਰ ਡਾ. ਯਸ਼ਪਾਲ ਵੀ ਮੌਜੂਦ ਸਨ। ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ ਜ਼ਿਲ੍ਹਿਆਂ ਵਿੱਚ ਤਾਇਨਾਤ ਮਾਲ ਵਿਭਾਗ ਦੇ ਉੱਚ ਅਧਿਕਾਰੀ ਵੀ ਆਨਲਾਈਨ ਮਾਧਿਅਮ ਰਾਹੀਂ ਮੀਟਿੰਗ ਨਾਲ ਜੁੜੇ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰੇਕ ਵਿਅਕਤੀ ਲਈ ਉਸਦਾ ਘਰ ਅਤੇ ਜਾਇਦਾਦ ਉਮਰ ਭਰਦੀ ਮਿਹਨਤ ਅਤੇ ਪਰਿਵਾਰ ਦੀ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ। ਸਰਕਾਰ ਦਾ ਯਤਨ ਹੈ ਕਿ ਹਰੇਕ ਨਾਗਰਿਕ ਨੂੰ ਉਸਦੀ ਜਾਇਦਾਦ ਦਾ ਸਹੀ ਰਿਕਾਰਡ ਮਿਲੇ ਅਤੇ ਉਸਦੇ ਅਧਿਕਾਰ ਸੁਰੱਖਿਅਤ ਰਹਿਣ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਪੇਂਡੂ ਖੇਤਰ ਵਿੱਚ 25 ਲੱਖ ਜਾਇਦਾਦਾਂ ਲਾਲ ਡੋਰਾ ਵਿੱਚ ਆਉਂਦੀਆਂ ਹਨ, ਜਿਨ੍ਹਾਂ ਦਾ ਮਾਲਕਾਨਾ ਰਿਕਾਰਡ ਪਹਿਲਾਂ ਇਨ੍ਹਾਂ ਦੇ ਮਾਲਕਾਂ ਕੋਲ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਜਾਇਦਾਦ ਦੀ ਖਰੀਦੋ-ਫਰੋਖਤ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ 2018-19 ਵਿੱਚ ਹਰਿਆਣਾ ਸਰਕਾਰ ਵੱਲੋਂ ‘ਸਵਾਮਿਤਵ ਯੋਜਨਾ’ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਕੇਂਦਰ ਸਰਕਾਰ ਨੇ ਇਸਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ। ਲਾਲ ਡੋਰਾ ਸਥਿਤ ਜਾਇਦਾਦ ਦੇ ਅਸਲੀ ਮਾਲਕਾਂ ਨੂੰ ਉਨ੍ਹਾਂ ਦਾ ਹੱਕ ਦੇਣ ਲਈ ਸਰਕਾਰ ਨੇ ਡਰੋਨ ਸਰਵੇ ਕਰਵਾ ਕੇ, ਟੀਮਾਂ ਨੂੰ ਪਿੰਡਾਂ ਵਿੱਚ ਭੇਜ ਕੇ ਅਤੇ ਆਮ ਲੋਕਾਂ ਦੇ ਇਤਰਾਜ਼ ਲੈ ਕੇ ਜਾਇਦਾਦ ਦੇ ਮਾਲਕਾਨਾ ਹੱਕ ਨੂੰ ਅੰਤਿਮ ਰੂਪ ਦਿੱਤਾ ਅਤੇ ਅਸਲੀ ਮਾਲਕ ਨੂੰ ਹੱਕ ਦੇਣ ਲਈ ਨਵਾਂ ਕਾਨੂੰਨ ਵੀ ਬਣਾਇਆ।

ਉਨ੍ਹਾਂ ਦੱਸਿਆ ਕਿ ਅੱਜ ਪ੍ਰਦੇਸ਼ ਵਿੱਚ ਰੈਵੇਨਿਊ ਹਰਿਆਣਾ ਦੀ ਵੈੱਬਸਾਈਟ ‘ਤੇ ਇੱਕ ਹੀ ਥਾਂ ‘ਤੇ ਮਾਲ ਨਾਲ ਸਬੰਧਤ ਸਾਰੀਆਂ ਸੇਵਾਵਾਂ ਆਮ ਲੋਕਾਂ ਲਈ ਉਪਲਬਧ ਹਨ। ਅੱਜ ਲਾਂਚ ਕੀਤੇ ਗਏ ਸਵਾਮਿਤਵ ਪੋਰਟਲ ਰਾਹੀਂ ਕੋਈ ਵੀ ਵਿਅਕਤੀ ਘਰ ਬੈਠੇ ਆਪਣੇ ਜ਼ਿਲ੍ਹੇ ਅਤੇ ਪਿੰਡ ਦਾ ਨਾਮ ਪਾ ਕੇ ਅਤੇ ਆਪਣੇ ਮੋਬਾਈਲ ਨੰਬਰ ਨਾਲ ਲੌਗਇਨ ਕਰਕੇ ਆਪਣੀ ਜਾਇਦਾਦ ਦਾ ਰਿਕਾਰਡ ਦੇਖ ਸਕਦਾ ਹੈ। ਜੇਕਰ ਉਸਦੇ ਮਕਾਨ ਜਾਂ ਪਲਾਟ ਦੇ ਖੇਤਰਫਲ ਵਿੱਚ ਗਲਤੀ ਹੈ, ਜਾਇਦਾਦ ਦੀ ਕਿਸਮ ਵਿੱਚ ਕੋਈ ਖਾਮੀ ਹੈ, ਇੱਕ ਹੀ ਜਾਇਦਾਦ ਦੀਆਂ ਦੋ ਜਾਇਦਾਦ ਆਈ.ਡੀ. ਬਣ ਗਈਆਂ ਹਨ, ਕਿਸੇ ਮਾਲਕ ਦਾ ਨਾਮ ਗਲਤ ਦਰਜ ਹੋ ਗਿਆ ਹੈ ਜਾਂ ਕਿਸੇ ਵਿਅਕਤੀ ਦਾ ਨਾਮ ਦਰਜ ਹੋਣ ਤੋਂ ਰਹਿ ਗਿਆ ਹੈ, ਤਾਂ ਉਹ 90 ਦਿਨਾਂ ਦੇ ਅੰਦਰ ਪੋਰਟਲ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। 90 ਦਿਨਾਂ ਬਾਅਦ ਇਸੇ ਪੋਰਟਲ ਰਾਹੀਂ ਜਾਇਦਾਦ ਦੇ ਅਸਲੀ ਮਾਲਕਾਂ ਦੇ ਸਵਾਮਿਤਵ ਕਾਰਡ ਆਟੋਮੈਟਿਕ ਜਨਰੇਟ ਹੋਣਗੇ।

 

#Haryana #NayabSinghSaini #SVAMITVA #SVAMITVAPortal #LalDora #RuralHaryana #PropertyRights #HaryanaGovernment #DigitalHaryana #RevenueDepartment #LandRecords #VipulGoel #HaryanaNews #PropertyOwnership #RuralDevelopment #DroneSurvey #PropertyCard #SVAMITVAScheme #HaryanaCM #CitizenServices #EGovernance #LandReforms #RuralProperty #HaryanaUpdates #VillageDevelopment #DigitalIndia #PropertyID #GrievanceRedressal #OnlinePortal #HaryanaRevenue #OwnershipRights #RuralEmpowerment #SmartVillages #LandOwnership #GovernmentInitiative #HaryanaPolitics #PublicService #TransparentGovernance #PropertyVerification #SumitaMisra #HaryanaAdministration #DigitalRecords #VillageProperty #HousingRights #LandSurvey #HaryanaLeadership #EasyGovernance #RuralWelfare #PropertySolutions #SVAMITVACard
Views: 3
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ਜਿਸ ਤੋਂ ਪ੍ਰਭਾਵਿਤ ਹੋ ਕੇ ਕੇਂਦਰ ਸਰਕਾਰ ਨੇ ਇਸਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ। ਲਾਲ ਡੋਰਾ ਸਥਿਤ ਜਾਇਦਾਦ ਦੇ ਅਸਲੀ ਮਾਲਕਾਂ ਨੂੰ ਉਨ੍ਹਾਂ ਦਾ ਹੱਕ ਦੇਣ ਲਈ ਸਰਕਾਰ ਨੇ ਡਰੋਨ ਸਰਵੇ ਕਰਵਾ ਕੇਟੀਮਾਂ ਨੂੰ ਪਿੰਡਾਂ ਵਿੱਚ ਭੇਜ ਕੇ ਅਤੇ ਆਮ ਲੋਕਾਂ ਦੇ ਇਤਰਾਜ਼ ਲੈ ਕੇ ਜਾਇਦਾਦ ਦੇ ਮਾਲਕਾਨਾ ਹੱਕ ਨੂੰ ਅੰਤਿਮ ਰੂਪ ਦਿੱਤਾ ਅਤੇ ਅਸਲੀ ਮਾਲਕ ਨੂੰ ਹੱਕ ਦੇਣ ਲਈ ਨਵਾਂ ਕਾਨੂੰਨ ਵੀ ਬਣਾਇਆ।ਮੁੱਖ ਮੰਤਰੀ ਨੇ ਕਿਹਾ ਕਿ 2018-19 ਵਿੱਚ ਹਰਿਆਣਾ ਸਰਕਾਰ ਵੱਲੋਂ 'ਸਵਾਮਿਤਵ ਯੋਜਨਾ' ਸ਼ੁਰੂ ਕੀਤੀ ਗਈ ਸੀ
Previous Post

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣਾ ਚਾਹੀਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Next Post

ਯੂ.ਆਈ.ਡੀ.ਏ.ਆਈ. ਨੇ ਸੱਤ ’ਆਧਾਰ ਸੇਵਾ ਕੇਂਦਰਾਂ’ ਰਾਹੀਂ ਪੰਜਾਬ ਭਰ ਵਿੱਚ ਆਧਾਰ ਸੇਵਾਵਾਂ ਤੱਕ ਪਹੁੰਚ ਕੀਤੀ ਮਜ਼ਬੂਤ

Next Post
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣਾ ਚਾਹੀਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਯੂ.ਆਈ.ਡੀ.ਏ.ਆਈ. ਨੇ ਸੱਤ ’ਆਧਾਰ ਸੇਵਾ ਕੇਂਦਰਾਂ’ ਰਾਹੀਂ ਪੰਜਾਬ ਭਰ ਵਿੱਚ ਆਧਾਰ ਸੇਵਾਵਾਂ ਤੱਕ ਪਹੁੰਚ ਕੀਤੀ ਮਜ਼ਬੂਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800