No Result
View All Result
Sunday, May 24, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

‘ਗੁਰੂ ਪੂਜਾ ਦਿਵਸ’ ਤੇ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਚਲਾਇਆ ਸਫ਼ਾਈ ਅਭਿਆਨ

admin by admin
February 24, 2020
in BREAKING
0
‘ਗੁਰੂ ਪੂਜਾ ਦਿਵਸ’ ਤੇ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਚਲਾਇਆ ਸਫ਼ਾਈ ਅਭਿਆਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 23 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) : ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ, ਪਟਿਆਲਾ ਵੱਲੋਂ 23 ਫਰਵਰੀ ਨੂੰ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ 66ਵੇਂ ਜਨਮ ਦਿਨ ਦੇ ਮੌਕੇ ਤੇ ਪ੍ਰਾਰਥਨਾ ਕਰਨ ਉਪਰੰਤ ਵਿਸ਼ਾਲ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ ਅਤੇ ਪੌਦੇ ਲਗਾਏ ਗਏ ਜਿਸ ਵਿਚ 500 ਤੋਂ ਵੱਧ ਸ਼ਰਧਾਲੂਆਂ ਨੇ ਹਿੱਸਾ ਲਿਆ. ਸਥਾਨਿਕ ਸੰਯੋਜਕ ਭੈਣ ਗੋਬਿੰਦ ਕੌਰ ਜੀ ਨੇ ਅਤੇ ਜ਼ੋਨਲ ਇੰਚਾਰਜ ਸ਼੍ਰੀ ਰਾਧੇ ਸ਼ਾਮ ਜੀ ਨੇ ਸਰਹਿੰਦ ਬਾਈਪਾਸ ਰੋਡ ਤੇ ਬਣੇ ਨਵੇਂ ਨਿਰੰਕਾਰੀ ਸਤਿਸੰਗ ਭਵਨ ਦੇ ਆਲੇ ਦੁਆਲੇ ਦੀਆਂ ਕਲੋਨੀਆਂ ਦੀਆਂ ਸੜਕਾਂ ਦੀ ਸਫ਼ਾਈ ਕੀਤੀ ਗਈ. ਇਸ ਮੌਕੇ ਤੇ ਮਿਊਂਸਪਲ ਕਾਰਪੋਰੇਸਨ਼ ਦੇ ਮੇਅਰ ਸ਼੍ਰੀ ਸੰਜੀਵ ਕੁਮਾਰ ਸ਼ਰਮਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਇਲਾਕੇ ਦੇ ਕਾਊਂਸਲਰਾਂ ਸ਼੍ਰੀ ਜਰਨੈਲ ਸਿੰਘ, ਸ਼੍ਰੀ ਰਾਜੇਸ਼ ਮੰਡੋਰਾ ਅਤੇ ਸ਼੍ਰੀਮਤੀ ਪਰਮਿਲਾ ਮਹਿਤਾ ਨੇ ਵੀ ਬੂਟੇ ਲਗਾਏ.

ਸ਼੍ਰੀ ਸੰਜੀਵ ਸ਼ਰਮਾਂ ਨੇ ਬੋਲਦਿਆਂ ਕਿਹਾ^ਇਹ ਮਿਸ਼ਨ ਮਾਨਵਤਾ, ਭਾਈਚਾਰੇ ਦਾ ਮਿਸ਼ਨ ਹੈ ਅਤੇ ਇਸਨੂੰ ਦੇਖਕੇ ਨਾਕਾਰਾਤਮਕ ਵਿਚਾਰਾਂ ਨੂੰ ਸਾਕਾਰਾਤਮਕ ਵਿਚਾਰਾਂ ਵਿਚ ਬਦਲਿਆ ਜਾ ਸਕਦਾ ਹੈ, ਜਿਸਦੀ ਉਦਾਹਰਣ ਮੈਂ ਖੁਦ ਹਾਂ. ਇਨ੍ਹਾਂ ਸਫ਼ਾਈ ਅਭਿਆਨਾਂ ਦਾ ਮੇਰੇ ਜੀਵਨ ਤੇ ਗਹਿਰਾ ਅਸਰ ਹੋਇਆ ਹੈ.

ਬਾਬਾ ਹਰਦੇਵ ਸਿੰਘ ਜੀ ਮਹਾਰਾਜ ਅਨੁਸਾਰ ^ “ਪਰਦੂਸ਼ਣ ਭਾਂਵੇਂ ਅੰਦਰ ਦਾ ਹੋਵੇ ਜਾਂ ਬਾਹਰ ਦਾ, ਦੋਨੋਂ ਹੀ ਹਾਨੀਕਾਰਨ ਹਨ.” ਨਿਰੰਕਾਰੀ ਬਾਬਾ ਜੀ ਨੇ ਜਿਥੇ ਵਾਤਾਵਰਣ ਨੂੰ ਸਾਫ਼ ਰੱਖਣ ਦਾ ਸੰਦੇਸ਼ ਦਿੱਤਾ ਉਥੇ ਮਨਾ ਅੰਦਰ ਫੈਲਿਆ ਵੈਰ^ਈਰਖਾ ਅਤੇ ਨਫ਼ਰਤ ਰੂਪੀ ਪ੍ਰਦੂਸ਼ਣ ਨੂੰ ਖਤਮ ਕਰਨ ਦੀ ਪ੍ਰੇਰਨਾ ਦਿੱਤੀ. ਇਹ ਸਫਾਈ ਅਭਿਆਨ ਅਤੇ ਪੌਦੇ ਲਗਾਉਣ ਦੀ ਮੁਹਿੰਮ ਸਾਲ 2010 ਤੋਂ ਚਲਦੀ ਆ ਰਹੀ ਹੈ.

ਦੱਸਣਯੋਗ ਹੈ ਕਿ ਅੱਜ ਦੇ ਦਿਨ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਸਮੁੱਚੇ ਭਾਰਤ ਅੰਦਰ 400 ਸ਼ਹਿਰਾਂ ਵਿਚ 1166 ਸਰਕਾਰੀ ਹਸਪਤਾਲਾਂ ਵਿਚ ਮੈਗਾ ਸਫ਼ਾਈ ਅਭਿਆਨ ਚਲਾਇਆ ਗਿਆ ਜਿਸ ਵਿਚ ਲਗਭਗ 3 ਼5 ਲੱਖ ਨਿਰੰਕਾਰੀ ਸਰਧਾਲੂ ਸ਼ਾਮਲ ਹੋਏ.

ਸਫਾਈ ਅਭਿਆਨ ਉਪਰੰਤ ਲਹੌਰੀ ਗੇਟ ਵਿਖੇ ਸੰਤ ਨਿਰੰਕਾਰੀ ਸਤਿਸੰਗ ਭਵਨ ਤੇ ‘ਗੂਰੂ ਪੂਜਾ ਦਿਵਸ’ ਦੇ ਰੂਪ ਵਿਚ ਵਿਸ਼ਾਲ ਸਤਸੰਗ ਦਾ ਆਯੋਜਨ ਹੋਇਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਨਿਰੰਕਾਰੀ ਸਰਧਾਲੂਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਭੈਣ ਗੋਬਿੰਦ ਕੌਰ ਜੀ ਨੇ ਫੁਰਮਾਇਆ ਕਿ^ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਬਚਪਨ ਤੋਂ ਹੀ ਵੱਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ ਕਰਨਾ ਅਤੇ ਮਾਨਵੀਅਤਾ ਗੁਣਾਂ ਨਾਲ ਭਰਪੂਰ ਸਨ. ਉਨ੍ਹਾਂ ਨੇ ਮਾਨਵਤਾ ਦੇ ਕਲਿਆਣ ਲਈ ਆਪਣੇ ਸਰੀਰ ਦੀ ਪ੍ਰਵਾਹ ਕੀਤੇ ਬਿਨਾਂ, ਸੱਚ ਦੇ ਸੰਦੇਸ਼ ਨੂੰ ਸਮਸਤ ਦੁਨੀਆਂ ਵਿਚ ਪਹੁੰਚਾਇਆ, ਜਿਸਦਾ ਦਾ ਵਿਸ਼ਾਲ ਰੂਪ ਦੇਸ਼ ਭਰ ਵਿਚ ਹੋ ਰਹੇ ਸਫ਼ਾਈ ਅਭਿਆਨਾਂ, ਹੜ ਪੀੜਤਾਂ ਲਈ ਰਾਹਤ ਸ਼ਿਵਰ ਅਤੇ ਖੂਨਦਾਨ ਕੈਂਪਾ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ. ਅੱਜ ਉਹੀ ਸੰਦੇਸ਼ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਮਾਨਵ ਕਲਿਆਣ ਹਿੱਤ ਥਾਂ ਥਾਂ ਤੇ ਜਾ ਕੇ ਦੇ ਰਹੇ ਹਨ.

Post Views: 171
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਪਟਿਆਲਾ ਹੈਰੀਟੇਜ ਫ਼ੈਸਟੀਵਲ-2020 : ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਵੀ ਮੇਲੇ ‘ਚ ਪਹੁੰਚਕੇ ਕੀਤੀ ਖਰੀਦਦਾਰੀ

Next Post

ਮੁੱਖ ਮੰਤਰੀ ਨੂੰ ਮਿਲਿਆ ਐਵਾਰਡ ‘ਆਦਰਸ਼ ਸੀ ਐਮ’ ਦੀ ਥਾਂ ‘ਵਿਹਲਾ ਸੀ ਐਮ’ ਹੋਣਾ ਚਾਹੀਦਾ ਸੀ

Next Post
ਮੁੱਖ ਮੰਤਰੀ ਨੂੰ ਮਿਲਿਆ ਐਵਾਰਡ ‘ਆਦਰਸ਼ ਸੀ ਐਮ’ ਦੀ ਥਾਂ ‘ਵਿਹਲਾ ਸੀ ਐਮ’ ਹੋਣਾ ਚਾਹੀਦਾ ਸੀ

ਮੁੱਖ ਮੰਤਰੀ ਨੂੰ ਮਿਲਿਆ ਐਵਾਰਡ 'ਆਦਰਸ਼ ਸੀ ਐਮ' ਦੀ ਥਾਂ 'ਵਿਹਲਾ ਸੀ ਐਮ' ਹੋਣਾ ਚਾਹੀਦਾ ਸੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800