Table of Contents
ToggleRelatedPosts
ADVERTISEMENT
ਬਰਨਾਲਾ, 25 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਥਾਣਾ ਟੱਲੇਵਾਲ ਅਧੀਨ ਪਿੰਡ ਭੋਤਨਾ ਵਿਖੇ ਪਤੀ-ਪਤਨੀ ਨੇ ਜ਼ਹਿਰ ਨਿਗਲ ਲਿਆ ਪਰ ਪਤਨੀ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਟੱਲੇਵਾਲ ਦੀ ਐੱਸਐੱਚਓ ਅਮਨਦੀਪ ਕੌਰ ਨੇ ਦੱਸਿਆ ਕਿ ਭੋਤਨਾ ਵਾਸੀ ਸਰਬਜੀਤ ਸਿੰਘ ਵੈਟਰਨਰੀ ਵਿਭਾਗ ਦਾ ਮੁਲਾਜ਼ਮ ਹੈ, ਜਿਸ ਦੀ ਘਰਵਾਲੀ ਜਸਪ੍ਰੀਤ ਕੌਰ(27) ਬਿਊਟੀ ਪਾਰਲਰ ਚਲਾਉਂਦੀ ਸੀ। ਜਸਪ੍ਰੀਤ ਆਪਣੇ ਭਰਾ ਦੀ ਮੌਤ ਹੋਣ ਕਾਰਨ ਪ੍ਰੇਸ਼ਾਨ ਰਹਿੰਦੀ ਸੀ। ਇਸੇ ਕਾਰਨ ਉਸ ਦੀ ਦਵਾਈ ਚੱਲ ਰਹੀ ਸੀ। 19 ਜੂਨ ਨੂੰ ਉਸ ਨੇ ਦਵਾਈ ਦੇ ਭੁਲੇਖੇ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਉਸ ਦੀ ਸਿਹਤ ਖ਼ਰਾਬ ਹੋ ਗਈ। ਦਵਾਈ ਚੈੱਕ ਕਰਨ ਲਈ ਪਤੀ ਨੇ ਵੀ ਜ਼ਹਿਰੀਲੀ ਦਵਾਈ ਦਾ ਘੁੱਟ ਭਰ ਲਿਆ, ਜਿਸ ਕਾਰਨ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਜਸਪ੍ਰੀਤ ਕੌਰ ਦੀ ਮੌਤ ਹੋ ਗਈ।
Post Views: 41









