Table of Contents
ToggleRelatedPosts
* ਫਰਵਾਹੀ ਸਕੂਲ ਦੀ ਐਨਐਸਐਸ ਯੂਨਿਟ ਵੱਲੋਂ ਕੈਂਪ ਦੌਰਾਨ 50 ਯੂਨਿਟ ਖੂਨ ਇਕੱਤਰ
ਬਰਨਾਲਾ, 24 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਖੂਨ ਦਾਨ ਮਹਾਦਾਨ ਹੈ ਅਤੇ ਇਸ ਪੁੰਨ ਦੇ ਕਾਰਜ ਲਈ ਹਰ ਸਿਹਤਯਾਬ ਵਿਅਕਤੀ ਖਾਸ ਕਰ ਨੌਜਵਾਨ ਅੱਗੇ ਆਉਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਖੂਨਦਾਨ ਕੈਂਪ ਦੇ ਉਦਘਾਟਨ ਮੌਕੇ ਕੀਤਾ ਗਿਆ। ਇਹ ਖ਼ੂਨਦਾਨ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੀ ਐਨਐਸਐਸ ਯੂਨਿਟ ਵੱਲੋਂ ਲਾਇਆ ਗਿਆ।
ਇਸ ਕੈਂਪ ਵਿਚ ਦੌਰਾਨ 50 ਯੂਨਿਟ ਖੂਨ ਇਕੱਤਰ ਹੋਇਆ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੱਲੋਂ ਸਕੂਲ ਅਤੇ ਐਨਐਸਐਸ ਯੂਨਿਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਨਿਦਾ ਅਲਤਾਫ, ਪ੍ਰੋਗਰਾਮ ਅਫਸਰ ਪਵੇਲ ਬਾਂਸਲ, ਸਕੂਲ ਪ੍ਰਬੰਧਕੀ ਕਮੇਟੀ ਚੇਅਰਮੈਨ ਬਿਕਰਜੀਤ ਸਿੰਘ, ਡੀਈਓ ਸਰਬਜੀਤ ਸਿੰਘ ਤੂਰ ਤੇ ਫਰਵਾਹੀ ਸਕੂਲ ਦਾ ਸਮੁੱਚਾ ਸਟਾਫ ਅਤੇ ਖੂਨ ਦਾਨ ਕੈਂਪ ਵਿਚ ਸਹਿਯੋਗ ਦੇਣ ਵਾਲੇ ਬਰਨਾਲਾ ਬਲੱਡ ਡੋਨਰ ਕਲੱਬ ਤੋਂ ਇੰਚਾਰਜ ਸ਼ਮੀ ਸਿੰਗਲਾ ਹਾਜ਼ਰ ਸਨ।









