Table of Contents
ToggleRelatedPosts
ADVERTISEMENT
ਸੰਗਰੂਰ, 19 ਮਈ (ਅਨਿਲ ਭਾਰਤੀ):
ਪੰਜਾਬ ਵਿੱਚ ਬੁੱਧਵਾਰ ਤੋਂ ਪ੍ਰਾਈਵੇਟ ਬੱਸਾਂ ਤੇ ਮਿੰਨੀ ਬੱਸਾਂ ਦੇ ਨਾਲ-ਨਾਲ ਸੂਬਾ ਟਰਾਂਸਪੋਰਟ ਬੱਸਾਂ ਵੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਬੱਸਾਂ ਇਕ ਨਿਰਧਾਰਿਤ ਸਥਾਨ ਤੋਂ ਲੈ ਕੇ ਦੂਜੇ ਸਥਾਨ ਤੱਕ ਚਲਾਈਆਂ ਜਾਣਗੀਆਂ। ਸਮਾਜਿਕ ਦੂਰੀ ਨੂੰ ਯਕੀਨੀ ਬਣਾਉਂਦੇ ਹੋਏ ਬੱਸਾਂ `ਚ ਸਵਾਰੀਆਂ ਦੀ ਗਿਣਤੀ ਸੀਮਿਤ ਰਹੇਗੀ। ਇਸ ਦੌਰਾਨ ਸਾਰੀਆਂ ਸਵਾਰੀਆਂ ਦੀ ਸਿਹਤ ਸਕ੍ਰੀਨਿੰਗ ਤੇ ਸ਼ਹਿਰਾਂ ਵਿੱਚ ਬੱਸ ਅੱਡਿਆਂ `ਤੇ ਬੱਸਾਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਦਿਹਾਤੀ ਇਲਾਕਿਆਂ ਵਿੱਚ ਵੀ ਜਲਦ ਬਸ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸਦੀ ਜਾਣਕਾਰੀ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਤੇ ਖੁਦ ਸਾਂਝਾ ਕਰਦਿਆਂ ਦੱਸੀ।
Post Views: 72









