Table of Contents
ToggleRelatedPosts
ADVERTISEMENT
ਪਟਿਆਲਾ, 26 ਅਪ੍ਰੈਲ (ਪ੍ਰੈਸ ਕੀ ਤਾਕਤ ਬਿਊਰੋ):
ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨਾਂ ਵਾਸਤੇ ਗਈ ਸੰਗਤ ਦੇ ਲਾਕ ਡਾਊਨ ਕਾਰਨ ਉਥੇ ਫਸ ਜਾਣ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਆਉਣ ਲਈ ਕੱਲ ਇਥੋਂ ਪੀ ਆਰ ਟੀ ਸੀ ਦੀਆਂ ਕੁਝ ਬੱਸਾਂ ਰਵਾਨਾ ਕੀਤੀਆਂ ਗਈਆਂ ਸਨ ਜਿਸ ਵਿਚੋਂ ਇਕ ਬੱਸ ਦੇ ਡਰਾਈਵਰ ਦੀ ਮੱਧ ਪ੍ਰਦੇਸ਼ ਦੇ ਰਤਨਾਮ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਮਨਜੀਤ ਸਿੰਘ (42) ਸੰਗਰੂਰ ਜ਼ਿਲੇ ਦੇ ਪਿੰਡ ਬਡਬਰ ਦਾ ਰਹਿਣ ਵਾਲਾ ਸੀ। ਉਸਦੀ ਮ੍ਰਿਤਕ ਦੇਹ ਪਟਿਆਲਾ ਲਿਆਂਦੀ ਜਾ ਰਹੀ ਹੈ।
Post Views: 82







