Table of Contents
ToggleRelatedPosts
ਪਟਿਆਲਾ 18 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬੀ ਯੂਨੀਵਰਸਿਟੀ ਪਟਿਆਲ ਦੇ ਉਸਾਰੀ ਵਿਭਾਗ ਵਿਚਲੇ ਹਾਰਟੀਕਲਚਰ ਸਬ ਡਿਵੀਜਨ ਵੱਲੋਂ ਗਲਦਾਉਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕੀਤਾ। ਇਸ ਮੌਕੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਕਿ ਅਜਿਹੇ ਸੋਹਣੇ ਫੁੱਲਾਂ ਲਈ ਸੰਬੰਧਤ ਮਾਲੀਆਂ ਦਾ ਬਹੁਤ ਹੀ ਯੋਗਦਾਨ ਹੁੰਦਾ ਹੈ ਜੋ ਸਭ ਪੌਦਿਆਂ ਨੂੰ ਆਪਣੇ ਬੱਚਿਆਂ ਵਾਂਗ ਪਾਲ਼ਦੇ ਹਨ। ਉਨ੍ਹਾਂ ਨੇ ਗਲਦਾਉਦੀ ਦੀਆਂ ਵਖ-ਵਖ ਕਿਸਮਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜਿੱਥੇ ਆਲ਼ੇ ਦੁਆਲ਼ੇ ਦੇ ਸੁਹੱਪਣ ਵਿਚ ਵਾਧਾ ਕਰਨ ਵਿਚ ਇਨ੍ਹਾਂ ਫੁੱਲਾਂ ਦਾ ਮਹੱਤਵ ਹੈ ਉੱਥੇ ਹੀ ਇਨ੍ਹਾਂ ਦੇ ਬਹੁਤ ਸਾਰੇ ਮੈਡੀਸਨ ਨਾਲ ਜੁੜੇ ਲਾਭ ਵੀ ਹਨ। ਬਹੁਤ ਸਾਰੇ ਪੌਦੇ ਆਪਣੇ ਵਿਚ ਕਈ ਵਿਸ਼ੇਸ਼ ਗੁਣ ਰਖਦੇ ਹਨ ਜਿਨ੍ਹਾਂ ਨਾਲ ਚੌਗਿਰਦੇ ਦੀ ਆਬੋ ਹਵਾ ਸ਼ੁੱਧ ਰਹਿੰਦੀ ਹੈ।
ਇਸ ਮੌਕੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਡੀਨ ਕਾਲਜਿਜ਼ ਡਾ. ਤ੍ਰਿਸ਼ਨਜੀਤ ਕੌਰ, ਕਾਰਜਕਾਰੀ ਇੰਜਨੀਅਰ ਮਨਜੀਤ ਸਿੰਘ, ਡਾ. ਪੁਸ਼ਪਿੰਦਰ ਸਿੰਘ ਗਿੱਲ ਆਦਿ ਵਿਸ਼ੇਸ਼ ਤੌਰ ਤੇ ਹਾਜਰ ਰਹੇ।









