Table of Contents
ToggleRelatedPosts
ਪਟਿਆਲਾ 1 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਨਾਲ ਭਾਰਤ-ਪਾਕਿ ਬੇਹਤਰ ਸਬੰਧਾਂ ਦੀ ਆਸ ਬੱਝੀ ਹੈ, ਉਥੇ ਪਾਕਿ ਦੇ ਰੇਲਵੇ ਮੰਤਰੀ ਸ਼ੇਖ ਰਸੀਦ ਵੱਲੋਂ ਕਰਤਾਰਪੁਰ ਲਾਂਘੇ ਦਿੱਤਾ ਬਿਆਨ ਸਮੇਂ ਦੇ ਅਨਕੂਲ ਅਤੇ ਹਾਲਾਤਾਂ ਦੇ ਉਲਟ ਬੇਹੱਦ ਮੰਦਭਾਗਾ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਅੱਜ ਜਦੋਂ ਸਿੱਖਾਂ ਦੀਆਂ ਅਰਦਾਸਾਂ ਨਾਲ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ ਤਾਂ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸੀਦ ਵੱਲੋਂ ਇਹ ਬਿਆਨ ਦੇਣਾ ਕਿ ਲਾਂਘਾ ਖੋਲ੍ਹਣ ਪਿਛੇ ਫੌਜ ਮੁਖੀ ਬਾਜਵਾ ਦਾ ਹੱਥ ਸੀ, ਜੋ ਬੇਹੱਦ ਦੁਖਦਾਈ ਹੈ। ਭਾਈ ਲੌਂਗੋਵਾਲ ਨੇ ਕਿਹਾ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਜਿਥੇ ਭਾਰਤ-ਪਾਕਿ ਸਬੰਧ ਬੇਹਤਰ ਹੋਣ ਦੀ ਆਸ ਬੱਝੀ ਹੈ, ਉਥੇ ਹੀ ਰੇਲਵੇ ਮੰਤਰੀ ਵੱਲੋਂ ਦਿੱਤੇ ਬਿਆਨ ਨੇ ਕਾਫੀ ਠੇਸ ਪਹੁੰਚਾਈ ਹੈ,ਜੋ ਕੁੜੱਤਣ ਪੈਦਾ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਲਈ ਭਾਰਤ-ਪਾਕਿਸਤਾਨ ਸਰਕਾਰਾਂ ਦੇ ਯਤਨਾਂ ਨਾਲ ਖੁੱਲ੍ਹਿਆ, ਪਰ ਅੱਜ ਜਦੋਂ ਵੱਡੀ ਗਿਣਤੀ ‘ਚ ਸੰਗਤ ਸ਼ਰਧਾ ਤੇ ਆਸਥਾ ਨਾਲ ਗੁਰੂ ਸਾਹਿਬ ਦੀ ਚਰਨ ਛੋਹ ਅਸਥਾਨ ਦੇ ਦਰਸ਼ਨਾਂ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਹੈ ਉਦੋਂ ਅਜਿਹੇ ‘ਚ ਰੇਲਵੇ ਮੰਤਰੀ ਸ਼ੇਖ ਰਸੀਦ ਨੇ ਆਪਣੀ ਹੀ ਸਰਕਾਰ ਦੇ ਪ੍ਰਧਾਨ ਮੰਤਰੀ ਇਮਰਾਨ ਦੇ ਉਲਟ ਬਿਆਨ ਦਿੱਤਾ ਹੈ, ਉਥੇ ਹੀ ਭਾਰਤ ਸਰਕਾਰ ਨੂੰ ਇਹ ਬਿਆਨ ਵੀ ਚੁੱਭਦਾ ਰਹੇਗਾ।









