Table of Contents
ToggleRelatedPosts
ਫਿਰੋਜ਼ਪੁਰ 20 ਸਤੰਬਰ (ਸੰਦੀਪ ਟੰਡਨ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਝੰਡੇ ਹੇਠ ਦਿੱਲੀ ਟਿਕੱਰੀ ਬਾਰਡਰ ਤੇ ਚੱਲ ਰਹੇ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਬਲਾਕ ਗੁਰੂਹਰਸਹਾਏ ਮੰਡੀ ਪੰਜੇ ਕੇ ਉਤਾੜ ਤੋਂ 41ਵਾਂ ਜਥਾ ਰਵਾਨਾ ਕੀਤਾ ਗਿਆ। ਜਥਾ ਰਵਾਨਾ ਕਰਨ ਸਮੇਂ ਇਕਾਈ ਪ੍ਰਧਾਨ ਸੁਖਦੇਵ ਢੋਟ, ਜਸਵਿੰਦਰ ਕੁਮਾਰ ਨੂੰ ਨਵੇਂ ਖੋਲ੍ਹੇ ਕਿਸਾਨ ਫਰਨੀਚਰ ਹਾਊਸ ਦੀ ਵਧਾਈ ਦੇਣ ਪਹੁੰਚੇ ਟੋਲ ਪਲਾਜਾ ਮਾਹਮੂਜੋਈਆ ਤੋਂ ਕਿਸਾਨ ਆਗੂ ਇਕਬਾਲ ਚੰਦ ਪਾਲਾ ਬੱਟੀ, ਸੁਭਾਸ਼ ਚੰਦਰ ਸਾਬਕਾ ਸਰਪੰਚ ਪਿੰਡੀ ਤੇ ਬਲਦੇਵ ਰਾਜ ਪੰਧੂ ਸਾਬਕਾ ਸਰਪੰਚ ਗੋਲੂ ਕਾ ਮੋੜ ਨੇ ਜਥਾ ਰਵਾਨਾ ਸਮੇਂ ਮੰਡੀ ਪੰਜੇ ਕੇ ਉਤਾੜ ਦੀ ਜਥੇਬੰਦੀ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪਿੰਡ ਨੇ ਕਿਸਾਨੀ ਅੰਦੋਲਨ ਵਿਚ ਲਗਾਤਾਰ 10 ਮਹੀਨਿਆ ਤੋਂ ਆਪਣਾ ਯੋਗਦਾਨ ਪਾਇਆ ਤੇ ਹਰੇਕ ਕਿਸਾਨੀ ਪ੍ਰੋਗਰਾਮਾਂ ਬਹੁਤ ਵੱਡਾ ਯੋਗਦਾਨ ਪਾਇਆ। ਇਸ ਮੌਕੇ ਸੁਭਾਸ਼ ਪਿੰਡੀ ਨੇ ਆਪਣੇ ਅੰਦਾਜ਼ ਕਿਸਾਨੀ ਗੀਤ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਖਿਲਾਫ ਬਿੱਲ ਤਿੰਨ੍ਹਾਂ ਨੀ ਕਾਨੂੰਨਾਂ ਵਾਲਾ ਸਾਨੂੰ ਖਾ ਗਿਆ ਗਾ ਕੇ ਜਥਾ ਰਵਾਨਾ ਕੀਤਾ ਗਿਆ। ਇਸ ਸਮੇਂ ਸੋਹਣ ਲਾਲ ਢੋਟ, ਦਰਸ਼ਨ ਲਾਲ ਵਿਨਾਇਕ, ਲਾਲ ਚੰਦ ਮੁੱਤੀ, ਸਾਮ ਲਾਲ ਢੋਟ, ਲਛਮਣ ਦਾਸ, ਜਸਵਿੰਦਰ ਕੁਮਾਰ, ਕੈਪਟਨ ਮੁੱਤੀ, ਧੰਨਾ ਢੋਟ ਅਕਾਸ ਆਦਿ ਹਾਜ਼ਰ ਸਨ।









