ਵਾਸਿੰਗਟਨ, 26 ਅਗਸਤ (ਪ੍ਰੈਸ ਕੀ ਤਾਕਤ ਨਿਊਜ਼ ਡੈਸਕ)- ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਅਫ਼ਗ਼ਾਨਿਸਤਾਨ ’ਚ ਮੌਜੂਦ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਅਤੇ ਅਫ਼ਗ਼ਾਨਿਸਤਾਨ ਏਅਰਪੋਰਟ ਦੇ ਬਾਹਰ ਆਪਣੇ ਨਾਗਰਿਕਾਂ ਨੂੰ ਤੁਰੰਤ ਉੱਥੋਂ ਕਿਤੇ ਸੁਰੱਖਿਅਤ ਸਥਾਨ ’ਤੇ ਚੱਲੇ ਜਾਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਕਾਬੁਲ ਏਅਰਪੋਰਟ ਦੀ ਸੁਰੱਖਿਆ ਪੁਰੀ ਤਰ੍ਹਾਂ ਨਾਲ ਅਮਰੀਕੀ ਫ਼ੌਜ ਨੇ ਆਪਣੇ ਹੱਥਾਂ ’ਚ ਲੈ ਰੱਖੀ ਹੈ। 15 ਅਗਸਤ ਨੂੰ ਜਦੋਂ ਤਾਲਿਬਾਨ ਨੇ ਕਾਬੁਲ ’ਤੇ ਕਬਜ਼ਾ ਕੀਤਾ ਸੀ ਉਸ ਤੋਂ ਬਾਅਦ ਏਅਰਪੋਰਟ ’ਤੇ ਦੇਸ਼ ਛੱਡਣ ਵਾਲਿਆਂ ਦੀ ਕਾਫੀ ਭੀੜ ਇਕੱਠੀ ਹੋ ਗਈ ਸੀ। ਇਸ ਦੀ ਵਜ੍ਹਾ ਨਾਲ ਉੱਥੇ ਆਉਣ ਵਾਲੇ ਰੇਸਕਊ ਜਹਾਜ਼ ਨੂੰ ਉਤਰਨ ਤੇ ਉਡਾਣ ਭਰਨ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਫੜਾ-ਤਫੜੀ ਦੀ ਵਜ੍ਹਾ ਨਾਲ ਕੁਝ ਸਮੇਂ ਲਈ ਏਅਰਪੋਰਟ ਤੋਂ ਜਹਾਜ਼ਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਅਮਰੀਕਾ ਨੇ ਇਸ ਗੱਲ ਦੀ ਸ਼ੰਕਾ ਪਹਿਲਾਂ ਵੀ ਜ਼ਾਹਿਰ ਕੀਤੀ ਸੀ ਕਿ ਅਮਰੀਕਾ ਨੂੰ ਡਰ ਹੈ ਕਿ ਏਅਰਪੋਰਟ ਦੇ ਬਾਹਰ ਖੜ੍ਹੇ ਅਮਰੀਕੀਆਂ ’ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਇਸ ਲਈ ਜੋ ਵੀ ਅਮਰੀਕੀ ਏਅਰਪੋਰਟ ਗੇਟ ’ਤੇ ਮੌਜੂਦ ਹਨ, ਉਹ ਤੁਰੰਤ ਉੱਥੋਂ ਹਟ ਜਾਣ।
Tagged Afghanistan Airport, Air traffic ban from the airport, American Airport Gate, Attack on the airport, citizens in Afghanistan, crime news in International, International crime news, International criminal news, International criminal story, International latest news, international latest news channel, International Live latest news, International live updates, International live viral news, International live viral video, International news, International politics, International Punjabi khabran, International top 10 newspapers, just now International news, Kabul, Kabul Airport Security, latest news, Latest News and Updates on International, latest updates, press ki takat, press ki taquat, press ki taquat news, punjab news, Rescue aircraft, Shipping, terrorist attack, Terrorists, The Taliban, The US military, top 10 news, top ten International daily punjabi newspapers list, US State Department, Warning issued to citizens, Washington