ਪਟਿਆਲਾ(ਪ੍ਰੈਸ ਕੀ ਤਾਕਤ ਬਿਊਰੋ): ਸੰਗਰੂਰ ਰੋਡ ਸਥਿੱਤ ਅਕਾਲੀ ਦਲ ਦੇ ਜਿਲਾ ਜਨਰਲ ਸਕੱਤਰ ਸੋਨੂੰ ਮਾਜਰੀ ਦੀ ਅਗਵਾਈ ਹੇਠ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਰਾਅਦਾਰਾਂ ਲਈ ਚਾਵਲ ਅਤੇ ਚਾਹ ਦਾ ਲੰਗਰ ਲਗਾਇਆ ਗਿਆ। ਇਸ ਤੋਂ ਪਹਿਲਾਂ ਸਿੰਘ ਸਾਹਿਬਾਨ ਭਾਈ ਜਸਵੰਤ ਸਿੰਘ ਬਡੂੰਗਰ ਵਲੋਂ ਅਰਦਾਸ ਕੀਤੀ ਗਈ। ਇਸ ਦੌਰਾਨ ਲੰਗਰ ਵਰਤਾਉਣ ਦੀ ਸੇਵਾ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਅਤੇ ਸੋਨੂੰ ਮਾਜਰੀ ਵਲੋਂ ਕੀਤੀ ਗਈ। ਲੰਗਰ ਸੇਵਾ ਵਿੱਚ ਭਾਗ ਲੈਣ ਪਹੁੰਚੇ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸੋਨੂੰ ਮਾਜਰੀ ਅਤੇ ਨੋਨਿਹਾਲ ਸਿੰਘ ਠੇਕੇਦਾਰ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਡਾ ਦੇਸ਼ ਕੁਰਬਾਨੀਆਂ ਅਤੇ ਸ਼ਹਾਦਤਾਂ ਲਈ ਜਾਣਿਆ ਜਾਂਦਾ ਹੈ ਸਾਡੇ ਗੁਰੂਆਂ ਵੱਲੋਂ ਵੀ ਦੇਸ਼ ਅਤੇ ਕੌਮ ਲਈ ਸ਼ਹਾਦਤਾਂ ਦਿੱਤੀਆਂ। ਦੇਸ਼ ਅਤੇ ਕੌਮ ਲਈ ਸ਼ਹੀਦੀਆਂ ਪਾਉਣ ਲਈ ਗੁਰੂਆਂ ਦੇ ਲਾਲ ਵੀ ਪਿੱਛੇ ਨਹੀਂ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਰਹਿੰਦੀ ਦੁਨੀਆ ਤੱਕ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜਿਨ੍ਹਾਂ ਨੇ ਧਰਮ ਕੌਮ ਲਈ ਬਿਨਾਂ ਕਿਸੇ ਭੈਅ ਦੇ ਸ਼ਹੀਦੀਆਂ ਪਾਈਆਂ। ਉਨ੍ਹਾਂ ਅਪੀਲ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮੁੱਚਾ ਹੱਸਦਾ ਵਸਦਾ ਪਰਿਵਾਰ ਕੌਮ ਅਤੇ ਲੋਕਾਂ ਦੇ ਹੱਕਾਂ ਲਈ ਲੜਦਾ ਸ਼ਹਾਦਾਤ ਦਾ ਜਾਮ ਪੀ ਗਿਆ। ਇਸ ਲਈ ਸਾਨੂੰ ਆਪਣੇ ਗੁਰੂਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਲੱਡੂ—ਜਲੇਬੀਆਂ ਦੇ ਮਿੱਠੇ ਪਕਵਾਨਾਂ ਦੇ ਨਹੀਂ ਕੇਵਲ ਸਾਦੇ ਲੰਗਰ ਹੀ ਵਰਤਾਉਂਣੇ ਚਾਹੀਦੇ ਹਨ। ਇਸ ਮੌਕੇ ਜਸਵੰਤ ਸਿੰਘ ਸੰਤ, ਗੁਰਭੈਅ ਸਿੰਘ ਮਾਨ, ਲਾਲ ਸਿੰਘ ਹਰੀ, ਅਮਰਿੰਦਰ ਰਾਜੂ, ਪੰਕਜ ਕੁਮਾਰ, ਸੁਸ਼ੀਲ ਕੁਮਾਰ ਵਰਮਾ, ਅਸ਼ਵਨੀ ਕੁਮਾਰ ਆਦਿ ਸੇਵਾਦਾਰਾਂ ਨੇ ਲੰਗਰ ਵਰਤਾਉਣ ਵਿੱਚ ਸੇਵਾ ਕੀਤੀ
