ਤਰਨਤਾਰਨ 25 ਸਤੰਬਰ (ਰਣਬੀਰ ਸਿੰਘ) ਕਿਸਾਨ ਮਜਦੂਰ ਸੰਘਰਸ਼ ਕਮੇਟੀ ( ਪੰਜਾਬ) ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜੋਨ ਭਿੱਖੀਵਿੰਡ ਵੱਲੋਂ ਪਿੰਡਾਂ ਪੱਧਰੀ ਮੀਟਿੰਗਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਇਸੇ ਲੜੀ ਤਹਿਤ ਪਿੰਡ ਭੈਣੀ ਮੱਸਾ ਸਿੰਘ, ਚੂੰਘ,ਪਹੂਵਿੰਡ ,ਵੀਰਮ, ਮਾੜੀ ਮੇਘਾ, ਡਲੀਰੀ, ਕਲਸੀਆ, ਦੋਦੇ, ਅਮੀਸ਼ਾਹ ,ਖਾਲੜਾ,ਆਦਿ ਪਿੰਡਾ ਵਿੱਚ ਮੀਟਿੰਗਾ ਰਣਜੀਤ ਸਿੰਘ ਚੀਮਾ ਤੇ ਪੂਰਨ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਹੋਈਆ । ਇਸ ਮੌਕੇ ਮੀਟਿੰਗਾ ਨੂੰ ਸੰਬੋਧਨ ਕਰਦਿਆਂ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਸਮੂਲੀਅਤ ਕਰਨ ਲਈ ਲੋਕਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਹਜ਼ਾਰਾ ਕਿਸਾਨ,ਮਜ਼ਦੂਰ,ਬੀਬੀਆ, ਬੱਚੇ,ਪਰਿਵਾਰਾ ਸਮੇਤ 25 ਸਤੰਬਰ ਨੂੰ ਹਰੀਕੇ ਤੋਂ ਕਿਸਾਨੀ ਅੰਦੋਲਨ ਵਿੱਚ ਸਮੂਲੀਅਤ ਕਰਨ ਲਈ ਰਵਾਨਾ ਹੋ ਰਹੇ ਹਨ ਤੇ ਇਹ ਜੱਥਾ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣੇਗਾ । ਇਸ ਮੌਕੇ ਜ਼ੋਨ ਪ੍ਰਧਾਨ ਮਹਿਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਸ ਜਥੇ ਲਈ ਪਿੰਡਾਂ ਵਿੱਚ ਟਰੈਕਟਰ ਟਰਾਲਿਆ ਤੇ ਤਰਪਾਲਾ ਪਾ ਕੇ ਟਰਾਲਿਆ ਨੂੰ ਆਪਣੇ ਘਰ ਬਣਾ ਕੇ ਤੇ ਇੱਕ ਇੱਕ ਟਰੈਕਟਰ ਮਗਰ 2-2 ਟਰਾਲੇ
ਪਾ ਕੇ ਪੰਜਾਬ ਦੀਆਂ ਜੁਝਾਰੂ ਫੌਜਾਂ ਦਿੱਲੀ ਨੂੰ ਕੂਚ ਕਰਨਗੀਆ। ਇਸ ਮੌਕੇ ਦਿਲਬਾਗ ਸਿੰਘ ਪਹੂਵਿੰਡ ਤੇ ਨਿਸ਼ਾਨ ਸਿੰਘ ਮਾੜੀ ਮੇਘਾ ਨੇ ਕਿਹਾ ਕੇ ਪੂਰਾ ਦੇਸ਼ ਸੜਕਾ ਤੇ ਸੰਘਰਸ਼ ਕਰ ਰਿਹਾ ਹੈ । ਪਰ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾ ਦੀ ਸਾਰ ਨਹੀ ਲੈ ਰਹੀ । ਕੇਂਦਰ ਸਰਕਾਰ ਨੂੰ ਚਾਹੀਦਾ ਹੈ ਉਹ ਲੋਕਾ ਦੀ ਅਵਾਜ਼ ਨੂੰ ਸੁਣਨ ਤੇ ਤਿੰਨੋ ਖੇਤੀ ਕਾਨੂੰਨਾ ਨੂੰ ਰੱਦ ਕਰਕੇ ਸਵਾਮੀਨਾਥਨ ਰਿਪੋਰਟ ਲਾਗੂ ਕਰਕੇ ਕਿਸਾਨਾਂ ਮਜ਼ਦੂਰਾ ਨੂੰ ਬਣਦੇ ਫਸਲਾ ਦੇ ਭਾਅ ਦਿੱਤੇ ਜਾਣ । ਇਸ ਮੌਕੇ ਕਿਸਾਨਾਂ ਮਜ਼ਦੂਰਾ ਨੇ ਕਿਹਾ ਕਿ ਜੇ ਕੇਦਰ ਸਰਕਾਰ ਬਜਿੱਦ ਹੈ ਤੇ ਅਸੀ ਵੀ 2024 ਤੱਕ ਸੰਘਰਸ਼ ਲੜਣ ਲਈ ਤਿਆਰ ਬਰ ਤਿਆਰ ਹਾ ਤੇ ਕਾਲੇ ਕਾਨੂੰਨਾ ਨੂੰ ਰੱਦ ਕਰਵਾ ਕੇ ਹੀ ਵਾਪਿਸ ਮੁੜਾਗੇ ।ਇਸ ਮੌਕੇ ਪਲਵਿੰਦਰ ਸਿੰਘ ਚੂੰਘ, ਤਸਬੀਰ ਸਿੰਘ ਚੂੰਘ ,ਜਗਜੀਤ ਸਿੰਘ ਭੈਣੀ ,ਸੁਖਵਿੰਦਰ ਸਿੰਘ ਭੈਣੀ ,ਮਾਨ ਸਿੰਘ ਮਾੜੀ ਮੇਘਾ, ਮਹਿੰਦਰ ਸਿੰਘ ਮਾੜੀ ਮੇਘਾ,ਰਮਨਦੀਪ ਸਿੰਘ ਮਾੜੀ ਮੇਘਾ, ਸ਼ਮਸ਼ੇਰ ਸਿੰਘ ਵੀਰਮ , ਅੰਗਰੇਜ ਸਿੰਘ ਵੀਰਮ, ਜੁਗਰਾਜ ਸਿੰਘ ਡਲੀਰੀ,, ਗੁਰਜੰਟ ਸਿੰਘ ਡਲੀਰੀ, ਸਰਪੰਚ ਦਿਲਬਾਗ ਸਿੰਘ, ਸੁਖਪਾਲ ਦੋਦੇ ਸਿੰਘ, ਬਲਵਿੰਦਰ ਸਿੰਘ ਦੋਦੇ , ਹਰਜਿੰਦਰ ਸਿੰਘ ਕਲਸੀਆ,ਹੀਰਾ ਸਿੰਘ ਸਰਪੰਚ, ਮੇਜਰ ਸਿੰਘ ਕਲਸੀਆ, ਕਾਰਜ ਸਿੰਘ ਅਮੀਸ਼ਾਹ, ਅਜਮੇਰ ਸਿੰਘ ਅਮੀਸ਼ਾਹ, ਮਨਜੀਤ ਸਿੰਘ ਅਮੀਸ਼ਾਹ,ਬਾਜ ਸਿੰਘ ਖਾਲੜਾ, ਸੰਦੀਪ ਸਿੰਘ ਖਾਲੜਾ, ਗੁਰਲਾਲ ਸਿੰਘ ਖਾਲੜਾ ਆਦਿ ਕਿਸਾਨ ਹਾਜ਼ਿਰ ਸਨ ।