Web Desk-Harsimran
ਚੰਡੀਗੜ੍ਹ, (ਪ੍ਰੈਸ ਕੀ ਤਾਕਤ ਬਿਊਰੋ)-12 ਨਵੰਬਰ 2021
ਸਿੱਖ ਸਰਧਾਲੂਆਂ ਲਈ ਵੱਡੀ ਖ਼ਬਰ ਕਰਤਾਪੁਰ ਲਾਂਘਾ ਹਾਲੇ ਨਹੀਂ ਖੁਲੇਗਾ ਪਾਕਿਸਤਾਨ ਵਿਖੇ ਬਣੇ ਗੂਰੁਧਾਮਾਂ ਦੇ ਦਰਸ਼ਨਾਂ ਲਈ ਹਾਲੇ ਸਿੱਖ ਸੰਗਤਾਂ ਨੂੰ ਇੰਤਜ਼ਾਰ ਕਰਨਾ ਪਵੇਗਾ।
ਗੁਰੂਪੂਰਬ ਮੌਕੇ ਲਗਾਤਾਰ ਕਰਤਾਰਪੁਰ ਲਾਂਘਾ ਖੁਲ੍ਹਣ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ, ਭਾਰਤ ਸਰਕਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਿਲਹਾਲ ਲਾਂਘਾ ਨਹੀਂ ਖੁਲੇਗਾ ਪਰ 1500 ਸ਼ਰਧਾਲੂਆਂ ਦਾ ਜੱਥਾ ਅਟਾਰੀ ਬਾਘਾ ਬਾਰਡਰ ਰਾਹੀ ਗੁਰੂਪੂਰਬ ਮੌਕੇ ਪਾਕਿਸਤਾਨ ਜਾਵੇਗਾ। ਸੰਗਤਾਂ ਪਾਕਿਸਤਾਨ ਵਿੱਚ ਬਣੇ ਗੁਰੁ ਧਾਮਾਂ ਦੇ ਦਰਸ਼ਨ ਲਈ ਜਾਣਗੇ ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ 17 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ ਇਹ ਜੱਥਾ ਪਾਕਿਸਤਾਨ ਜਾਵੇਗਾ ਅਤੇ ਗੁਰੂਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 26 ਨਵੰਬਰ ਭਾਰਤ ਵਾਪਸ ਪਰਤੇਗਾ।