ਤਰਨ-ਤਾਰਨ/ਭਿੱਖੀਵਿੰਡ 29 ਅਗਸਤ(ਰਣਬੀਰ ਸਿੰਘ)- ਸੰਯੁਕਤ ਮੋਰਚੇ ਦੀ ਕਾਲ ਨੂੰ ਲਾਗੂ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵੱਲੋਂ ਭਿੱਖੀਵਿੰਡ ਚੌਂਕ ਨੂੰ ਜਾਮ ਕਰਕੇ ਮੁੱਖ ਮੰਤਰੀ ਮਨਹੋਰ ਲਾਲ ਖੱਟੜ ਦਾ ਪੁਤਲਾ ਫੂਕਿਆ ਗਿਆ।ਕਿਸਾਨ ਆਗੂਆਂ ਨੇ ਕਰਨਾਲ ਵਿੱਚ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਹਰਿਆਣਾ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ। ਕਿਸਾਨ ਆਗੂ ਦਿਲਬਾਗ ਸਿੰਘ ਪਹੂਵਿੰਡ ਤੇ ਰਣਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਭਿੱਖੀਵਿੰਡ ਚੌਂਕ ਨੂੰ 12 ਤੋ 2 ਵਜੇ ਤੱਕ ਲਗਾਤਾਰ ਜਾਮ ਕਰਕੇ ਰੋਸ ਪ੍ਰਗਟਾਇਆ। ਇਸ ਮੌਕੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾਂ ਤੇ ਜ਼ੋਨ ਪ੍ਰਧਾਨ ਮਹਿਲ ਸਿੰਘ ਮਾੜੀ ਮੇਘਾ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਸ ਜ਼ਾਲਮਾਨਾ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ 9 ਮਹੀਨੇ ਤੋਂ ਚੱਲ ਰਹੇ ਅੰਦੋਲਨ ਨੂੰ ਖਿਡਾਂਉਣ ਲਈ ਹੁਣ ਤੱਕ ਬਹੁਤ ਸਾਜ਼ਿਸ਼ਾਂ ਤੇ ਹੱਥ ਕੰਡੇ ਅਪਣਾਏ ਹਨ।ਪਰ ਮੋਦੀ ਸਰਕਾਰ ਦੀਆਂ ਸਭ ਸਾਜ਼ਿਸ਼ਾਂ ਨਾਕਾਮ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਬੀ.ਜੇ.ਪੀ ਸਰਕਾਰ ਲੋਕ ਰਾਜ ਦਾ ਗਲਾ ਘੁੱਟਕੇ ਕਿਸਾਨਾਂ ਦੀ ਗੱਲ ਸੁਣਨ ਤੋਂ ਇਨਕਾਰ ਕਰਦੀ ਆ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਬੀ.ਜੇ.ਪੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ 23 ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ।ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨੂੰ ਸਰਕਾਰ ਨਹੀਂ ਮੰਨਦੀ ਸਾਡਾ ਸੰਘਰਸ਼ ਇਸ ਤਰਾ ਹੀ ਜਾਰੀ ਰਹੇਗਾ।ਇਸ ਮੌਕੇ ਸਤਿਨਾਮ ਮਨਿਹਾਲਾ,ਪੂਰਨ ਮੱਦਰ, ਰਾਜਬੀਰ ਮਨਿਹਾਲਾ,ਮਾਨ ਮਾੜੀਮੇਘਾ,ਨਿਸਾਨ ਮਾੜੀਮੇਘਾ,ਮਨਦੀਪ ਮਾੜੀਮੇਘਾ,ਦਿਲਬਾਗ ਅਮੀਰਕੇ,ਗੁਰਜਿੰਦਰ ਚੀਮਾ, ਬਲਵਿੰਦਰ ਵਾੜਾ ਠੱਠੀ, ਬਲਵੀਰ ਸਿੰਘ ਜਥੇਦਾਰ, ਲਵਪ੍ਰੀਤ ਚੀਮਾ,ਪਾਲ ਮਨਾਵਾ,ਰਣਜੀਤ ਚੀਮਾ, ਪਲਵਿੰਦਰ ਚੂੰਘ,ਤਸਬੀਰ ਚੂੰਘ,ਸੁੱਚਾ ਵੀਰਮ,ਕਾਰਜ ਅਮੀਸ਼ਾਹ,ਨਿਰਵੈਲ ਚੇਲਾ, ਲਖਬੀਰ ਚੇਲਾ,ਤਸਬੀਰ ਚੂੰਘ,ਹਰਜਿੰਦਰ ਕਲਸੀਆ,ਹਰੀ ਕਲਸੀਆਂ, ਨਿਸਾਨ ਮਾੜੀ-ਮੇਘਾ,ਮਾਨ ਮਾੜੀ-ਮੇਘਾ,ਮਨਦੀਪ ਮਾੜੀ-ਮੇਘਾ,ਹੀਰਾ ਮੱਦਰ, ਗੁਰਲਾਲ ਮਨਾਵਾਂ,ਰਣਜੀਤ ਸਿੰਘ ਮਨਾਵਾਂ,ਅਜਮੇਰ ਕੱਚਾ ਪੱਕਾ,ਗੁਰਦੇਵ ਮਰਗਿੰਦਪੁਰਾ,ਜਗੀਰ ਮਰਗਿੰਦਪੁਰਾ,ਕਲ੍ਹਾ, ਸਮਸ਼ੇਰ ਵੀਰਮ,ਸੁਖਦੇਵ ਦੋਦੇ,ਬਲਵਿੰਦਰ ਦੋਦੇ,ਸੁਰਜੀਤ ਉੱਦੋਕੇ,ਬਲਦੇਵ ਉੱਦੋਕੇ ,ਹਰਭਜਨ ਚੱਕ ਬਾਹਬਾਂ,ਗੁਰਮੁਖ,ਹੀਰਾ ਮੱਦਰ, ਜੁਗਰਾਜ ਸਾਂਧਰਾ, ਹਰਚੰਦ ਸਾਂਧਰਾ,ਬਾਜ ਖਾਲੜਾ,ਬਲਕਾਰ ਖਾਲੜਾ, ਅਜਮੇਰ ਅਮੀਸ਼ਾਹ, ਮਨਜੀਤ ਅਮੀਸ਼ਾਹ , ਜੋਗਿੰਦਰ ਪਹੂਵਿੰਡ,ਬਲਜਿੰਦਰ ਪਹੂਵਿੰਡ,ਸੁਖਚੈਨ ਅਮੀਰਕੇ, ਹਰਜਿੰਦਰ ਆਸਲ,ਸੰਦੀਪ ਅਮੀਰਕੇ ,ਜਰਨੈਲ ਚੀਮਾ,ਹਰਜੀਤ ਸਿੰਘ ਮੱਦਰ ,ਅਜਮੇਰ ਸਾਂਧਰਾ, ਗੁਰਮੇਲ ਸਿੰਘ ਚੂੰਘ ਆਦਿ ਕਿਸਾਨ ਹਾਜ਼ਿਰ ਸਨ।