ਤਰਨਤਾਰਨ 19 ਅਗਸਤ (ਰਣਬੀਰ ਸਿੰਘ ) ਕਿਸਾਨ ਮਜਦੂਰ ਸੰਘਰਸ਼ ਕਮੇਟੀ ( ਪੰਜਾਬ) ਦੇ ਪੱਟੀ ਜੋਨ ਦੀ ਮੀਟਿੰਗ ਹਰਿੰਦਰ ਸਿੰਘ ਆਸਲ ਦੇ ਘਰ ਹੋਈ । ਮੀਟਿੰਗ ਵਿੱਚ ਪੱਟੀ ਜੋਨ ਦੀ ਪੂਰੀ ਕੋਰ ਕਮੇਟੀ ਨੇ ਸਮੂਲੀਅਤ ਕੀਤੀ ਅਤੇ ਲੋਕਲ ਮਸਲਿਆ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆ ਜੋਨ ਆਗੂ ਗੁਰਭੇਜ ਸਿੰਘ ਧਾਰੀਵਾਲ ਅਤੇ ਤਰਸੇਮ ਸਿੰਘ ਧਾਰੀਵਾਲ ਨੇ ਕਿਹਾ ਕੁੱਝ ਦਿਨ ਪਹਿਲਾਂ ਪਿੰਡ ਠੱਕਰਪੁਰਾ ਵਿੱਚ ਮੌਜੂਦਾ ਸਰਪੰਚ ਸਤਬੀਰ ਸਿੰਘ ਰੰਮੀ ਵੱਲੋਂ ਮਿੱਟੀ ਦੀਆ ਟਰਾਲੀਆ ਲਗਾਉਣ ,ਅਤੇ ਵਾਸੀ ਠੱਕਰਪੁਰਾ ਪ੍ਰੇਮ ਸਿੰਘ ਅਤੇ ਮਹਾਵੀਰ ਸਿੰਘ ਵੱਲੋਂ ਮਿੱਟੀ ਦੀਆ ਟਰਾਲੀਆ ਰੋਕੇ ਜਾਣ ਤੇ ਝਗੜਾ ਹੋਇਆ ਸੀ । ਜਿਸ ਤੋਂ ਬਾਅਦ ਇਹ ਮਸਲਾ ਥਾਣਾ ਸਦਰ ਪੱਟੀ ਮੋੜ ਦੇ ਮੁੱਖ ਇੰਚਾਰਜ ਜਸਵਿੰਦਰ ਸਿੰਘ ਬਰਾੜ ਕੋਲ ਪਹੁੰਚ ਗਿਆ । ਜਿੱਥੇ ਪ੍ਰੇਮ ਸਿੰਘ ਅਤੇ ਮਹਾਵੀਰ ਤੋਂ ਇਲਾਵਾ ਤਿੰਨ ਹੋਰ ਵਿਅਕਤੀਆ ਉਪਰ ਝਗੜਾ ਤੇ ਗਾਲੀ ਗਲੋਚ ਦਾ ਮਾਮਲਾ ਦਰਜ ਕਰ ਦਿੱਤਾ ਗਿਆ । ਪਰ ਝਗੜੇ ਵਿੱਚ ਮੋਜੂਦਾ ਸਰਪੰਚ ਸਤਬੀਰ ਸਿੰਘ ਰੰਮੀ ਵੱਲੋਂ ਸ਼ਰੇਆਮ ਗੋਲੀਆ ਚਲਾਈਆ ਗਈਆ। ਪ੍ਰੰਤੂ ਉਸ ਉਤੇ ਅਜੇ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ ਅਤੇ ਲਗਾਤਾਰ ਥਾਣੇ ਦੇ ਚੱਕਰ ਕੱਢਣੇ ਪੈ ਰਹੇ ਹਨ ਪਰ ਮਸਲੇ ਦਾ ਹੱਲ ਨਹੀ ਹੋਇਆ । ਜਿਸ ਦੇ ਰੋਸ ਵਿੱਚ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਵਫ਼ਦ ਥਾਣੇ ਦੇ ਮੁੱਖੀ ਨੂੰ ਮਿਲਿਆ ਅਤੇ ਥਾਣਾ ਮੁੱਖੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕੇ ਸ਼ਨੀਵਾਰ ਨੂੰ ਦੋਸ਼ੀਆ ਵਿਰੁੱਧ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ । ਆਗੂਆ ਨੇ ਕਿਹਾ ਜੇਕਰ ਦੋਸ਼ੀਆ ਖਿਲਾਫ ਬਣਦੀ ਕਾਰਵਾਈ ਨਹੀ ਕੀਤੀ ਤਾਂ 23 ਅਗਸਤ ਸੋਮਵਾਰ ਨੂੰ ਥਾਣਾ ਮੋੜ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ । ਜਿਸ ਦੀ ਜਿੰਮੇਵਾਰੀ ਥਾਣਾ ਮੁਖੀ ਦੀ ਹੋਵੇਗੀ । ਇਸ ਮੌਕੇ ਹਾਜ਼ਰ ਕੁਲਵਿੰਦਰ ਸਿੰਘ ਭੱਗੂਪੁਰ ਰੂਪ ਸਿੰਘ ਸੈਦੋ ਨਿਸ਼ਾਨ ਸਿੰਘ ਹਰਜਿੰਦਰ ਸਿੰਘ ਗੁਰਜੰਟ ਸਿੰਘ ਗੁਰਜਿੰਦਰ ਸਿੰਘ ਬੂਹ ਹਵੇਲੀਆ ਸਰਵਣ ਸਿੰਘ ਸੀਤੋ ਸਹਾਇਕ ਪ੍ਰੈੱਸ ਸਕੱਤਰ ਸੰਤੋਖ ਸਿੰਘ ਖਾਲਸਾ ਜ਼ੋਨ ਪ੍ਰੈੱਸ ਸਕੱਤਰ ਸਤਨਾਮ ਸਿੰਘ ਹਰੀਕੇ ਆਦਿ ਹਾਜ਼ਰ ਸਨ