ਚੰਡੀਗੜ੍ਹ (ਪ੍ਰੈਸ ਕਿ ਤਾਕਤ ਬਯੂਰੋ) ਹਰਿਆਣਾ ਰਾਜ ਸਨਅਤੀ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚ.ਐਸ.ਆਈ.ਆਈ.ਡੀ.ਸੀ.) ਨੇ ਆਈਐਮਟੀ ਫਰੀਦਾਬਾਦ, ਆਈਐਮਟੀ ਰੋਹਤਕ ਤੇ ਸਨਅਤੀ ਸੰਪਦਾ ਬਰਵਾਲਾ (ਪੰਚਕੂਲਾ) ਵਿਚ ਮਲਟੀ ਪਰਪਜ ਹਸਪਤਾਲਾਂ (ਮਲਟੀ ਸਪੈਸ਼ਲਿਟੀ ਹਸਪਤਾਲ) ਨੂੰ ਸਥਾਪਿਤ ਕਰਨ ਲਈ ਇਕ ਤੋਂ ਤਿੰਨ ਏਕੜ ਜਮੀਨ ਨੂੰ ਵੰਡ ਕਰਨ ਲਈ ਬਿਨੈ ਮੰਗੇ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਅਨੁਰਾਗ ਅਗਵਾਲ ਨੇ ਦਸਿਆ ਕਿ ਕੋਵਿਡ 19 ਦੇ ਚਲਦੇ ਪੂਰੇ ਵਿਸ਼ਵ ਵਿਚ ਸਿਹਤ ਸੇਵਾਵਾਂ ਦੀ ਮੱਹਤਾ ਵੱਧੀ ਹੈ। ਵੈਕਸੀਨ ਆ ਚੁੱਕੀ ਹੈ ਲੇਕਿਨ ਫਿਰ ਵੀ ਕੋਵਿਡ 19 ਇਕ ਅਜਿਹਾ ਸੰਕਟ ਹੈ, ਜਿਸ ਨਾਲ ਪੂਰੀ ਦੁਨਿਆ ਅਜੇ ਵੀ ਜੁਝ ਰਹੀ ਹੈ ਅਤੇ ਐਚਐਸਆਈਆਈਡੀਸੀ ਹਰਿਆਣਾ ਵਿਚ ਸਿਹਤ ਸੇਵਾਵਾਂ ਦੇ ਵਿਸਥਾਰ ਵਿਚ ਇਕ ਵਧੀਆ ਭੂਮਿਕਾ ਨਿਭਾ ਰਿਹਾ ਹੈ।
ਸ੍ਰੀ ਅਗਵਾਲ ਨੇ ਦਸਿਆ ਕਿ ਐਚ.ਐਸ.ਆਈ.ਆਈ.ਡੀ.ਸੀ. ਵੱਲੋਂ ਵੰਡ ਜਮੀਨ ‘ਤੇ ਪਹਿਲਾਂ ਤੋਂ ਹੀ ਪੰਚਕੂਲਾ ਵਿਚ ਪਾਰਸ ਹਸਪਤਾਲ ਅਤੇ ਆਈਐਮਟੀ ਮਾਨੇਸਰ (ਗੁਰੂਗ੍ਰਾਮ) ਵਿਚ ਮੈਡੋਰ ਤੇ ਈਐਸਆਈ ਹਸਪਤਾਲ ਚਲ ਰਹੇ ਹਨ। ਇੰਨ੍ਹਾਂ ਹਸਪਤਾਲਾਂ ਵਿਚ 400 ਵਿਅਕਤੀ ਤਕ ਰੋਜਾਨਾ ਓਪੀਡੀ ਦੇ ਨਾਲ-ਨਾਲ 100 ਤੋਂ 250 ਬੈਡ ਦੀ ਸਮੱਰਥਾ ਹੈ। ਇੰਨ੍ਹਾਂ ਹਸਪਤਾਲਾਂ ਵਿਚ ਕੋਵਿਡ 19 ਰੋਗੀਆਂ ਲਈ ਵੱਖ ਬੈਡ ਵੀ ਰਾਖਵਾਂ ਕੀਤੇ ਹਨ। ਐਚ.ਐਸ.ਆਈ.ਆਈ.ਡੀ.ਸੀ. ਨੇ ਆਈਐਮਟੀ ਰੋਹਤਕ ਵਿਚ ਪਾਰਕ, ਪੈਨਾਸਿਆ ਅਤੇ ਮੈਟ੍ਰੋ ਹਸਪਤਾਲ ਨੂੰ ਆਪਣੇ ਹਸਪਤਾਲ ਸਥਾਪਿਤ ਕਰਨ ਲਈ ਵੀ ਜਮੀਨ ਵੰਡ ਕੀਤੀ ਹੈ।
ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਹੁਣ ਵੰਡ ਕੀਤੀ ਜਾ ਰਹੀ ਹਸਪਤਾਲ ਦੀ ਸਾਇਟਾਂ ਸ਼ਹਿਰਾਂ ਦੇ ਨੇੜੇ ਹੀ ਸਥਾਪਿਤ ਹਨ, ਜਿੰਨ੍ਹਾਂ ਵਿਚ ਚੰਗੀ ਤਰ੍ਹਾਂ ਨਾਲ ਵਿਕਸਿਤ ਬੁਨਿਆਦੀ ਢਾਂਚਾ ਤੇ ਸਮੱਰਥਾਂ ਹੈ। ਬਰਵਾਲਾ,ਪੰਚਕੂਲਾ ਦੀ ਸਾਈਟ ਵਿਚ ਸਥਾਪਿਤ ਹੋਣ ਵਾਲੇ ਹਸਪਤਾਲ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਰੋਗੀਆਂ ਨੂੰ ਸਹੂਲਤ ਪ੍ਰਦਾਨ ਕਰ ਸਕਦੇ ਹਨ ਅਤੇ ਇਹ ਸਾਈਟ ਪੰਚਕੂਲਾ ਤੋਂ 10 ਮਿੰਟ ਦੀ ਦੂਰੀ ‘ਤੇ ਹੈ। ਇੰਨ੍ਹਾਂ ਸਾਈਟਾਂ ਦਾ ਰਾਖਵਾਂ ਮੁੱਲ ਕਫਾਇਤ ਨੂੰ ਧਿਆਨ ਵਿਚ ਰੱਖਦੇ ਹੋਏ ਤੈਅ ਕੀਤਾ ਗਿਆ ਹੈ। ਬੋਲੀਦਾਤਾ ਇੰਨ੍ਹਾਂ ਸਾਈਟਾਂ ਲਈ ਬਿਨੈ ਕਰਨ ਲਈ www.hsiidc.bidx.in ‘ਤੇ ਜਾਣਾ ਹੋਵੇਗਾ ਅਤੇ ਅੱਗੇ ਦਾ ਵੇਰਵਾ ਵੇਖ ਸਕਦਾ ਹੈ।
ਉਨ੍ਹਾਂ ਦਸਿਆ ਕਿ ਇਛੁੱਕ ਖਰੀਦਦਾਰ ਕਿਸੇ ਵੀ ਪੁੱਛਗਿਛ, ਸਪਸ਼ਟੀਕਰਣ ਜਾਂ ਸਾਈਟ ਦੀ ਵਿਜੀਟ ਲਈ 94177-85636 ‘ਤੇ ਨਾਮਜਦ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ।