ਭਿੱਖੀਵਿੰਡ  25 ਅਗਸਤ (ਰਣਬੀਰ ਸਿੰਘ)- ਜਿਉ ਜਿਉ 2022 ਦੀਆ ਚੌਣਾ ਨੇੜੇ ਆ ਰਹੀਆ ਨੇ ਜੋੜ ਤੋੜ  ਦੀ ਰਾਜਨੀਤੀ ਤੇਜ ਹੁੰਦੀ ਦਿੱਸ ਰਹੀ ਹੈ । ਬਹੁਤ ਸਾਰੇ ਪਰਿਵਾਰ ਅਕਾਲੀ ਦਲ,ਕਾਂਗਰਸ ਆਦਿ ਪਾਰਟੀਆ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਦਿਖਾਈ ਦੇ ਰਹੇ ਹਨ ।ਇਸੇ ਤਰ੍ਹਾ ਹਲਕਾ ਖੇਮਕਰਨ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਹੈ ਅਤੇ ਨਿੱਤ ਦਿਨ ਪਾਰਟੀ ਦਾ ਗ੍ਰਾਫ ਉੱਪਰ ਨੂੰ ਜਾ ਰਿਹਾ ਹੈ। ਇਹਨਾ ਸ਼ਬਦਾ ਦਾ ਪ੍ਰਗਟਾਵਾ ਸਰਵਨ ਸਿੰਘ ਧੁੰਨ ਪਾਰਟੀ ਪ੍ਰਧਾਨ ਹਲਕਾ ਖੇਮਕਰਨ ਵੱਲੋਂ ਕੀਤਾ ਗਿਆ ਪੱਤਰਕਾਰਾ ਨੂੰ ਸਬੋਧਨ ਕਰਦਿਆ ਉਹਨਾ ਕਿਹਾ ਕੇ ਨੋਜਵਾਨ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ । ਉਹਨਾ ਨੇ ਆਉਣ ਵਾਲੇ ਸਮੇ ਵਿੱਚ ਵਿਚਰਣਾ ਹੁੰਦਾ ਹੈ ਤੇ ਸਹੀ ਗਲਤ ਦੀ ਪਰਖ ਕਰਨੀ ਹੁੰਦੀ ਹੈ । ਉਨ੍ਹਾਂ ਅੱਗੇ ਬੋਲਦਿਆ ਹੋਇਆ ਉਹਨਾ ਕਿਹਾ ਕਿ ਹਲਕਾ ਖੇਮਕਰਨ ਦੇ ਨੌਜਵਾਨ ਆਮ ਆਦਮੀ ਪਾਰਟੀ ਪ੍ਰਤੀ ਬਹੁਤ ਇਮਾਨਦਾਰੀ ਨਾਲ ਦਿਨ ਰਾਤ ਮਿਹਨਤ ਕਰ ਰਹੇ ਹਨ ਤੇ ਇਹ ਕਾਫਲਾ ਅੱਗੇ ਨਾਲੋ ਵੱਧਦਾ ਜਾ ਰਿਹਾ ਹੈ ਜਲਦ ਹੀ ਆਉਣ ਵਾਲੇ ਸਮੇ ਵਿੱਚ ਸਮੁੱਚੇ ਪੰਜਾਬ ਦੀ ਧੁੰਦਲੀ ਹੋਈ ਤਸਵੀਰ ਸਾਫ ਹੋ ਜਾਵੇਗੀ । ਇਸ ਮੌਕੇ ਉਹਨਾ ਨਾਲ ਭਗਵੰਤ ਸਿੰਘ ਕੰਬੋਕੇ ਸਾਬਕਾ ਚੈਅਰਮੈਨ, ਮਿੰਟੂ ਬਾਠ ਭਿੱਖੀਵਿੰਡ, ਹੈਪੀ ਉੱਪਲ ਡਲੀਰੀ ,ਜੁਗਰਾਜ ਸਿੰਘ ਮੂਸੇ ,ਅੰਮਿ੍ਰਤ ਮੂਸੇ ਆਦਿ ਨੋਜਵਾਨ ਹਾਜਰ ਸਨ ।


Fatal error: Uncaught TypeError: call_user_func_array(): Argument #1 ($callback) must be a valid callback, function "gxpnp7gdnnnnhrxu21nh4ftv" not found or invalid function name in /home/u902433967/domains/ozinews.in/public_html/english/wp-includes/class-wp-hook.php:353 Stack trace: #0 /home/u902433967/domains/ozinews.in/public_html/english/wp-includes/class-wp-hook.php(377): WP_Hook->apply_filters() #1 /home/u902433967/domains/ozinews.in/public_html/english/wp-includes/plugin.php(523): WP_Hook->do_action() #2 /home/u902433967/domains/ozinews.in/public_html/english/wp-includes/load.php(1308): do_action() #3 [internal function]: shutdown_action_hook() #4 {main} thrown in /home/u902433967/domains/ozinews.in/public_html/english/wp-includes/class-wp-hook.php on line 353