ਰਾਜਪੁਰਾ, 12 ਸਤੰਬਰ (ਗੁਰਪ੍ਰੀਤ ਧੀਮਾਨ )-ਇਥੋਂ ਦੇ ਐਸ.ਡੀ ਮਾਡਲ ਸਕੂਲ ਵਿੱਚ ਅੱਜ ਨਿਊ ਪ੍ਰੈਸ ਕਲੱਬ ਰਾਜਪੁਰਾ ਦੇ ਪ੍ਰਧਾਨ ਸੁਦੇਸ਼ ਤਨੇਜ਼ਾ ਅਤੇ ਸਮੂਹ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਸੁਪਰ ਸਪੈਸੀਲਿਟੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ `ਤੇ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਪਹੁੰਚੇ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਚਰਨਜੀਤ ਸਿੰਘ ਬਰਾੜ, ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ ਗਿ: ਕਰਨੈਲ ਸਿੰਘ ਗਰੀਬ,ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਗਦੀਸ ਜੱਗਾ, `ਆਪ` ਦੀ ਹਲਕਾ ਇੰਚਾਰਜ਼ ਨੀਨਾ ਮਿੱਤਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨਦੀਪ ਜਲਾਲਪੁਰ, `ਆਪ` ਆਗੂ ਪ੍ਰਵੀਨ ਛਾਬੜਾ, ਭਾਜਪਾ ਆਗੂ ਨਰਿੰਦਰ ਨਾਗਪਾਲ, ਸ੍ਰੋ.ਅ.ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ, ਨਗਰ ਕੌਂਸਲ ਪਧਾਨ ਨਰਿੰਦਰ ਸ਼ਾਸ਼ਤਰੀ, ਭਾਜਪਾ ਆਗੂ ਸ਼ਾਮ ਸੁੰਦਰ ਵਧਵਾ, ਬਲਾਕ ਸੰਮਤੀ ਰਾਜਪੁਰਾ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਬਲਾਕ ਸੰਮਤੀ ਸੰਭੂ ਚੇਅਰਮੈਨ ਅੱਛਰ ਸਿੰਘ ਭੇਡਵਾਲ, ਮਾਰਕਿਟ ਕਮੇਟੀ ਦੇ ਵਾਇਸ ਚੇਅਰਮੈਨ ਜਗਰੂਪ ਸਿੰਘ ਸੇਹਰਾ, ਵਾਇਸ ਚੇਅਰਮੈਨ ਫਕੀਰ ਚੰਦ ਬਾਂਸਲ, ਟੀ.ਐਲ.ਜੋਸ਼ੀ, ਮਹਿੰਦਰ ਸਹਿੰਗਲ, ਵਪਾਰ ਮੰਡਲ ਨਰਿੰਦਰ ਸੋਨੀ, ਸ਼ੁਸ਼ੀਲ ਅਰੋੜਾ ਨੇ ਸ਼ਿਰਕਤ ਕੀਤੀ।
ਕੈਂਪ ਦੌਰਾਨ ਮੁੱਖ ਮਹਿਮਾਨ ਵਿਧਾਇਕ ਕੰਬੋਜ਼ ਨੇ ਕਿਹਾ ਕਿ ਪ੍ਰੈਸ ਕਲੱਬ ਤੇ ਸਮਾਜ਼-ਸੇਵੀ ਸੰਸਥਾਵਾਂ ਅਜਿਹੇ ਮੈਡੀਕਲ ਚੈਕਅੱਪ ਕੈਂਪ ਲਗਾ ਕੇ ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ ਜ਼ੋ ਕਿ ਇੱਕ ਸਲਾਘਾਯੋਗ ਕਦਮ ਹੈ। ਵਿਸ਼ੇਸ਼ ਮਹਿਮਾਨ ਚਰਨਜੀਤ ਸਿੰਘ ਬਰਾੜ ਨੇ ਅਪੀਲ ਕੀਤੀ ਕਿ ਮੈਡੀਕਲ ਚੈਕਅੱਪ ਕੈਂਪ ਰਿਮੋਟ ਅਤੇ ਝੁੱਗੀ-ਝੌਂਪੜੀਆਂ ਵਾਲੇ ਏਰੀਏ ਵਿੱਚ ਲਗਾਏ ਜਾਣ ਤਾਂ ਜ਼ੋਂ ਹਰੇਕ ਜਰੂਰਤਮੰਦ ਨੂੰ ਮੈਡੀਕਲ ਸਹੂਲਤ ਦਾ ਲਾਭ ਮਿਲ ਸਕੇ। ਕੈਂਪ ਦੌਰਾਨ ਵੱਖ-ਵੱਖ ਰੋਗਾਂ ਦੇ ਮਾਹਰ ਡਾ: ਸੁਰਿੰਦਰ ਕੁਮਾਰ, ਡਾ: ਅਦੀਸ ਗੋਇਲ, ਡਾ: ਅਰਪਿਤ ਗਰਗ, ਡਾ: ਸਿਮੋਨਾ ਗਰਗ, ਡਾ: ਗੁਰਦੀਪ ਸਿੰਘ ਬੋਪਾਰਾਏ, ਡਾ: ਹਰਨੀਤ ਕੌਰ ਬੋਪਾਰਾਏ, ਡਾ: ਨਵਦੀਪ ਵਾਲੀਆ ਦੀ ਟੀਮ ਵੱਲੋਂ 565 ਮਰੀਜ਼ਾ ਦਾ ਚੈਕਅੱਪ ਕਰਕੇ ਕਲੱਬ ਵੱਲੋਂ ਮੁਫਤ ਦਵਾਈਆਂ ਵੰਡੀਆਂ ਗਈਆਂ ਤੇ ਸ਼ੂਗਰ, ਖੂਨ, ਈ.ਸੀ.ਜੀ ਦੇ ਟੈਸਟ ਵੀ ਮੁੁਫਤ ਕੀਤੇ ਗਏ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਵਾਇਸ ਪ੍ਰਧਾਨ ਸਿਮਰਨਜੀਤ ਸਿੰਘ ਬਿੱਲਾ, `ਆਪ` ਆਗੂ ਦੀਪਕ ਸੂਦ, ਸਾਬਕਾ ਸਰਪੰਚ ਗੁਰਦੀਪ ਸਿੰਘ ਧਮੋਲੀ, ਯੂਥ ਕਾਂਗਰਸ ਘਨੋਰ ਪ੍ਰਧਾਨ ਇੰਦਰਜੀਤ ਸਿੰਘ ਗਿਫਟੀ, ਧਾਰਮਿਕ ਆਗੂ ਕਰਨੈਲ ਸਿੰਘ ਗਰੀਬ, ਰਾਕੇਸ਼ ਕੁਕਰੇਜ਼ਾ, ਅਜੈ ਚੌਧਰੀ, ਤਰੁਣ ਕਟਾਰੀਆ, ਅੰਕਿਤ ਚੌਧਰੀ, ਸੁਖਵਿੰਦਰ ਸਿੰਘ ਸੁੱਖੀ, ਐਡਵੋਕੇਟ ਸੰਦੀਪ ਬਾਵਾ, `ਆਪ` ਦੇ ਸਹਿਰੀ ਪ੍ਰਧਾਨ ਦਿਨੇਸ਼ ਮਹਿਤਾ, ਭਾਰਤ ਮੈਡੀਕੋਜ਼ ਦੇ ਅਨਿਲ ਹਸੀਜ਼ਾ, ਦੀਪਕ ਹਸੀਜਾ ਸਮੇਤ ਹੋਰ ਹਾਜਰ ਸਨ। ਕੈਂਪ ਨੂੰ ਸਫਲ ਬਣਾਉਣ ਦੇ ਲਈ ਅਸੋਕ ਪ੍ਰੇਮੀ, ਇਕਬਾਲ ਸਿੰਘ, ਐਚ.ਐਸ.ਸੈਣੀ, ਦਇਆ ਸਿੰਘ, ਪ੍ਰਿੰਸ ਤਨੇਜ਼ਾ, ਕੇ.ਬੀ.ਸ਼ਰਮਾ, ਆਤਮ ਪ੍ਰਕਾਸ਼, ਜਤਿੰਦਰ ਲੱਕੀ, ਸੁਖਦੇਵ ਸਿੰਘ, ਗੁਰਸ਼ਰਨ ਸਿੰਘ ਵਿਰਕ, ਕੁਲਵੰਤ ਬੱਬੂ, ਸੁਖਦੇਵ ਗਗਨ,ਹਿਮਾਸ਼ੂ ਤਨੇਜ਼ਾ, ਦਿਨੇਸ਼ ਸਚਦੇਵਾ ਗੁਰਪ੍ਰੀਤ ਗੁਰੀ ਨੇ ਪੂਰਨ ਸਹਿਯੋਗ ਦਿੱਤਾ।