ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਵੱਲੋਂ ਬਾਡਰਾਂ ਤੇ ਮੋਰਚਾ ਲਾਈ ਬੈਠੇ ਕਿਸਾਨਾ ਦਾ ਬਿਜਲੀ, ਪਾਣੀ, ਇੰਟਰਨੈਟ ਸੇਵਾਵਾ ਬੰਦ ਕਰਨ, ਸੜਕਾਂ ਤੇ ਕੰਡਿਆਲੀ, ਤਾਰ ਲਾਉਣ, ਤਿੱਖੇ ਲੋਹੇ ਦੇ ਕਿੱਲ ਸੜਕਾਂ ਤੇ ਗੱਡਣ ਦੇ ਵਿਰੋਧ ਵਿੱਚ ਦਿੱਤੇ 3 ਘੰਟੇ ਦੀ ਆਵਾਜਾਈ ਬੰਦ ਕਰਨ ਦੀ ਦੇਸ਼ ਵਿਆਪੀ ਕਾਲ ਦਾ ਅਸਰ ਜਿੱਥੇ ਪੰਜਾਬ ਭਰ ਜਿਲਾ ਪਟਿਆਲੇ ਦੇ ਵੱਖ—ਵੱਖ ਥਾਂਈ ਕਿਸਾਨਾਂ ਨੇ 12 ਤੋਂ 3 ਵਜੇ ਤੱਕ ਆਵਾਜਾਈ ਰੋਕੀ ਗਈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੀ.ਕੇ.ਯੂ. ਡਕੌਂਦਾ ਨਾਲ ਮਿਲਕੇ ਪਸਿਆਣੇ ਕੈਂਚੀਆਂ ਤੇ ਥਾਣੇ ਦੇ ਸਾਹਮਣੇ (ਪਟਿਆਲੇ, ਸੰਗਰੂਰ ਰੋਡ ਤੇ ਧਰਨਾ ਲਾ ਕੇ ਆਵਾਜਾਈ ਰੋਕੀ ਗਈ ਜਿਸ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਵਤਾਰ ਸਿੰਘ ਕੌਰਜੀਵਾਲਾ ਜਿਲਾ ਪ੍ਰਧਾਨ ਗੁਰਮੇਲ ਸਿੰਘ ਢੱਕੜੱਬਾ, ਗੁਰਦਰਸ਼ਨ ਸਿੰਘ ਸੈਣੀ ਮਾਜਰਾ ਨੇ ਦੱਸਿਆ ਕਿ ਅੱਜ ਪਸਿਆਣੇ ਧਰਨੇ ਵਿੱਚ ਕਿਸੇ ਕਿਸਮ, ਮਜਦੂਰ, ਵਿਦਿਆਰਥੀ ਅਤੇ ਮੁਲਾਜਮ ਜਥੇਬੰਦੀਆਂ ਸ਼ਾਮਲ ਹੋਇਆ। ਜਿਨ੍ਹਾਂ ਵਿੱਚ ਪੀ.ਆਰ.ਐਸ.ਯੂ. ਤੋਂ ਰਸਪਿੰਦਰ ਸਿੰਘ ਜਿੰਮੀ, ਮੇਘ ਰੇਜ ਭਾਰਦਵਾਜ, ਪ੍ਰੋ. ਬਾਵਾ ਸਿੰਘ, ਤਰਸੇਮ ਸਿੰਘ ਗੋਇਲ, ਦੋਧੀ ਯੂਨੀਅਨ ਦੇ ਪੰਜਾਬ ਪ੍ਰਧਾਨ ਰਾਓ ਗੋਜਿੰਦਰ ਸਿੰਘ, ਹਰਜਿੰਦਰ ਸਿੰਘ, ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਤੁੱਲੇਵਾਲ, ਗੁਰਧਿਆਨ ਸਿੰਘ, ਗੁਰਮੀਤ ਸਿੰਘ ਜਿਹੜੇ ਕ੍ਰਾਂਤੀਕਾਰੀ ਕਿਸਾਨ ਵੱਲੋਂ ਧਰੇੜੀ ਜੱਟਾਂ ਟੂਲ ਤੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਜਿਲੇ ਵਿੱਚ 12 ਥਾਵਾਂ ਤੇ ਧਰਨੇ ਦਿੱਤੇ ਗਏ, ਸ਼ਹਿਰੀ ਲੋਕਾਂ ਵੱਲੋਂ ਖਾਸ ਤੌਰ ਤੇ ਵੱਡਾ ਯੋਗਦਾਨ ਪਾਇਆ ਗਿਆ ਅਤੇ ਖੁੱਲ ਕੇ ਕਿਸਾਨ ਅੰਦੋਲਨ ਵਿੱਚ ਡੱਟ ਗਏ।