Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਸਕੂਲੀ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਆਨਲਾਈਨ ਵੀਡੀਓ ਮੁਕਾਬਲੇ ਦੀ ਮੁਹਿੰਮ ਨੇ ਵਿਸ਼ਵ ਰਿਕਾਰਡ ਕਾਇਮ ਕੀਤਾ : ਵਿਜੇ ਇੰਦਰ ਸਿੰਗਲਾ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Tuesday, May 19, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਸਕੂਲੀ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਆਨਲਾਈਨ ਵੀਡੀਓ ਮੁਕਾਬਲੇ ਦੀ ਮੁਹਿੰਮ ਨੇ ਵਿਸ਼ਵ ਰਿਕਾਰਡ ਕਾਇਮ ਕੀਤਾ : ਵਿਜੇ ਇੰਦਰ ਸਿੰਗਲਾ

admin by admin
May 6, 2020
in PUNJAB
0

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ•, 6 ਮਈ (ਸ਼ਿਵ ਨਾਰਾਇਣ ਜਾਂਗੜਾ) : ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ, “ਅੰਬੈਸਡਰਜ਼ ਆਫ਼ ਹੋਪ” ਲਈ ਤਕਰੀਬਨ 1,05,898 ਸਕੂਲੀ ਵਿਦਿਆਰਥੀਆਂ ਵੱਲੋਂ ਆਪਣੇ ਵੀਡੀਓ ਸਾਂਝੇ ਕੀਤੇ ਗਏ ਹਨ। ਇਹ ਮੁਹਿੰਮ ਸੂਬੇ ਦੇ ਵਿਦਿਆਰਥੀਆਂ ਲਈ ਲਾਕਡਾਊਨ ਦੌਰਾਨ ਆਪਣੀ ਰਚਨਾਤਮਿਕਤਾ ਨੂੰ ਸਾਂਝਾ ਕਰਨ ਲਈ ਸ਼ੁਰੂ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਿੰਮ ਨੇ ਅਜਿਹਾ ਵਿਸ਼ਵ ਰਿਕਾਰਡ ਬਣਾਇਆ ਜੋ ਪਹਿਲਾਂ ਕਦੇ ਨਹੀਂ ਬਣਿਆ।ਅੱਠ ਦਿਨ ਚੱਲੇ ਇਸ ਆਨਲਾਈਨ ਵੀਡੀਓ ਮੁਕਾਬਲੇ ਵਿਚ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ•ਾਂ ਕਿਹਾ ਕਿ ਸਭ ਤੋਂ ਵੱਧ ਐਂਟਰੀਆਂ ਦਾ ਰਿਕਾਰਡ ਫਿਲਹਾਲ ਫਿਲਪੀਨਜ਼ ਦੀ ਸੇਬੂ ਸਿਟੀ ਕਮਿਸ਼ਨ (ਇਕ ਸਰਕਾਰੀ ਸੰਸਥਾ) ਦੇ ਨਾਂ ਹੈ ਕਿਉਂਕਿ ਅੱਠ ਦਿਨ ਚੱਲੇ ਆਨਲਾਈਨ ਮੁਕਾਬਲੇ ਵਿਚ ਉਨ•ਾਂ ਦੇ 43,157 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।
ਇਸ ਮੁਹਿੰਮ ਨੂੰ ਲੁਧਿਆਣਾ ਜਿਲ•ੇ ‘ਚੋਂ ਸਭ ਤੋਂ ਵੱਧ 16,084 ਐਂਟਰੀਆਂ ਮਿਲੀਆਂ। ਇਸੇ ਤਰ•ਾਂ ਅੰਮ੍ਰਿਤਸਰ ‘ਚੋਂ 13,862, ਸੰਗਰੂਰ 10,741, ਪਟਿਆਲਾ 10,614, ਗੁਰਦਾਸਪੁਰ 7,030, ਜਲੰਧਰ 6,180, ਫਤਿਹਗੜ• ਸਾਹਿਬ 5,319, ਬਠਿੰਡਾ 4,956, ਬਰਨਾਲਾ 4,412, ਮੋਹਾਲੀ 3,214 ਅਤੇ ਮਾਨਸਾ 2788 , ਹੁਸ਼ਿਆਰਪੁਰ 2449 ਮੁਕਤਸਰ 2253, ਕਪੂਰਥਲਾ 2260, ਮੋਗਾ 2222, ਫਾਜਲਿਕਾ 2089, ਰੂਪਨਗਰ 1982, ਪਠਾਨਕੋਟ 1605, ਫਿਰੋਜ਼ਪੁਰ 1685, ਸ਼ਹੀਦ ਭਗਤ ਸਿੰਘ ਨਗਰ 1655, ਤਰਨ ਤਾਰਨ 1318, ਅਤੇ ਫਰੀਦਕੋਟ ਜਿਲ•ੇ ਤੋਂ ਇਸ ਮੁਹਿੰਮ ਵਾਸਤੇ 1182 ਐਂਟਰੀਆਂ ਪ੍ਰਾਪਤ ਹੋਈਆਂ ਹਨ।
ਐਂਟਰੀਆਂ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਮੁਹਿੰਮ ਤੱਕ 8 ਦਿਨਾਂ ਦੌਰਾਨ ਤਕਰੀਬਨ 2.5 ਕਰੋੜ ਲੋਕਾਂ ਨੇ ਪਹੁੰਚ ਕੀਤੀ। ਇਸ ਮੁਹਿੰਮ ਤੱਕ ਫੇਸਬੁੱਕ ‘ਤੇ ਸਭ ਤੋਂ ਵੱਧ 8.5 ਮਿਲੀਅਨ (85 ਲੱਖ), ਯੂ ਟਿਊਬ ‘ਤੇ 7 ਮਿਲੀਅਨ (70 ਲੱਖ), ਟਿਕ ਟੋਕ ‘ਤੇ 4.5 ਮਿਲੀਅਨ (45 ਲੱਖ), ਇੰਸਟਾਗ੍ਰਾਮ ‘ਤੇ 2.5 ਮਿਲੀਅਨ (25 ਲੱਖ) ਅਤੇ ਟਵਿੱਟਰ ਅਤੇ ਸਨੈਪਚੈਟ ‘ਤੇ ਲਗਭਗ 1 ਮਿਲੀਅਨ (10 ਲੱਖ (ਹਰੇਕ)) ਲੋਕਾਂ ਨੇ ਪਹੁੰਚ ਕੀਤੀ।
ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਢਲਾ ਉਦੇਸ਼ ਨਕਾਰਾਤਮਕਤਾ ਦੇ ਮਾਹੌਲ ਵਿਚ ਵਿਦਿਆਰਥੀਆਂ ਨੂੰ ਉਸਾਰੂ ਗਤੀਵਿਧੀ ਨਾਲ ਜੋੜਨਾ ਸੀ। ਸ੍ਰੀ ਸਿੰਗਲਾ ਨੇ ਕਿਹਾ ਕਿ ਉਨ•ਾਂ ਦੇ ਅਪਣੇ ਰਿਸ਼ਤੇਦਾਰਾਂ ਵੱਲੋ ਭੇਜੀਆਂ ਗਈਆਂ ਐਂਟਰੀਆਂ ਨੂੰ ਮੁਕਾਬਲੇ ਦਾ ਹਿੱਸਾ ਨਹੀਂ ਮੰਨਿਆ ਜਾਵੇਗਾ ਅਤੇ ਜੇਤੂਆਂ ਦੀ ਪੂਰੀ ਤਰ•ਾਂ ਚੋਣ ਮੈਰਿਟ ਅਤੇ ਪਾਰਦਰਸ਼ਤਾ ਦੇ ਅਧਾਰ ‘ਤੇ ਕੀਤੀ ਜਾਵੇਗੀ।
ਇਸ ਮੁਕਾਬਲੇ ਤੋਂ ਕੇਂਦਰ ਸਰਕਾਰ ਵੀ ਕਾਫ਼ੀ ਪ੍ਰਭਾਵਤ ਹੋਈ ਅਤੇ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ। ਮਨੁੱਖੀ ਸਰੋਤ ਵਿਕਾਸ ਬਾਰੇ ਕੇਂਦਰੀ ਮੰਤਰੀ ਨੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ‘ਅੰਬੈਸਡਰਜ਼ ਆਫ਼ ਹੋਪ’ ਮੁਹਿੰਮ ਦੇ ਵੇਰਵਿਆਂ ਬਾਰੇ ਜਾਣਨ ਲਈ ਗੱਲਬਾਤ ਕੀਤੀ। ਇਸ ਦੌਰਾਨ ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼, ਉੜੀਸਾ,ਰਾਜਸਥਾਨ ਅਤੇ ਛੱਤੀਸਗੜ• ਸੂਬਿਆਂ ਵੱਲੋਂ ਆਪਣੇ ਵਿਦਿਆਰਥੀਆਂ ਲਈ ਵੀ ਇਹ ਮੁਹਿੰਮ ਸ਼ੁਰੂ ਕਰਨ ਦੇ ਸੰਕੇਤ ਮਿਲੇ ਹਨ। ਇਨ•ਾਂ ਸੂਬਿਆਂ ਦੇ ਸਿੱਖਿਆ ਸਕੱਤਰਾਂ ਨੇ ਪਹਿਲਾਂ ਹੀ ਇਸ ਸਬੰਧ ਵਿੱਚ ਸ੍ਰੀ ਵਿਜੇ ਇੰਦਰ ਸਿੰਗਲਾ ਨਾਲ ਵਿਸਥਾਰ ਵਿੱਚ ਵਿਚਾਰ ਵਟਾਂਦਾਰਾ ਕੀਤਾ ਹੈ।
ਸ੍ਰੀ ਸਿੰਗਲਾ ਨੇ ਚੰਡੀਗੜ• ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ “ਇਸ ਮੁਹਿੰਮ ਨੂੰ ਬੱਚਿਆਂ ਤੋਂ ਮਿਲਿਆ ਹੁੰਗਾਰਾ ਵੇਖ ਕੇ ਬਹੁਤ ਖ਼ੁਸ਼ੀ ਹੋਈ। ਮੇਰੇ ਲਈ ਹਰ ਬੱਚਾ ਇਕ ਵਿਜੇਤਾ ਹੈ ਕਿਉਂਕਿ ਉਨ•ਾਂ ਨੇ ਪੰਜਾਬੀ ਵਿਰਸੇ ਨੂੰ ਕਾਇਮ ਰੱਖਿਆ ਹੈ।ਜ਼ਿਆਦਾਤਰ ਐਂਟਰੀਆਂ ਪੰਜਾਬੀ ਲੋਕਾਚਾਰ ਅਤੇ ਸੱਭਿਆਚਾਰ ਨਾਲ ਸਬੰਧਤ ਹਨ। ਮੈਂ ਸਾਰੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ•ਾਂ ਨੇ ਸਿਰਫ ਇੱਕ ਬੁਲਾਵੇ ‘ਤੇ ਵੀਡੀਓ ਰਾਹੀਂ ਨਵੀਨਤਾਕਾਰੀ ਵਿਚਾਰ ਸਾਂਝੇ ਕੀਤੇ।”
ਕੈਬਨਿਟ ਮੰਤਰੀ ਨੇ ਕਿਹਾ, “ਅਸੀਂ ਵਿਦਿਆਰਥੀਆਂ ਦੀ ਭਾਵਨਾ ਅਤੇ ਉਨ•ਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਿੰਸੀਪਲਾਂ ਦੁਆਰਾ ਉਨ•ਾਂ ਨੂੰ ਸੇਧ ਦੇਣ ਅਤੇ ਪ੍ਰੇਰਿਤ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹਾਂ। ਮੈਂ ਅਤੇ ਮੇਰੀ ਟੀਮ ਹਰੇਕ ਵੀਡੀਓ ਨੂੰ ਚੰਗੀ ਤਰ•ਾਂ ਘੋਖੇਗੀ ਅਤੇ ਅਗਲੇ 20 ਦਿਨਾਂ ਵਿੱਚ ਨਤੀਜਿਆਂ ਦੀ ਘੋਸ਼ਣਾ ਕਰਨ ਲਈ ਇੱਕ ਵਿਸਥਾਰਤ ਰਿਪੋਰਟ ਤਿਆਰ ਕਰੇਗੀ।”
ਸ੍ਰੀ ਸਿੰਗਲਾ ਨੇ ਇਹ ਵੀ ਕਿਹਾ ਕਿ ਅੰਬੈਸਡਰ ਆਫ਼ ਹੋਪ ਮੁਹਿੰਮ ਵਿਦਿਆਰਥੀਆਂ ਲਈਆਂ ਅਜਿਹੀਆਂ ਮੁਹਿੰਮਾਂ ਸ਼ੁਰੂ ਕਰਨ ਵਾਸਤੇ ਸਰਕਾਰਾਂ ਲਈ ਇਕ ਮਿਸਾਲ ਕਾਇਮ ਕਰੇਗੀ।
ਸਿੱਖਿਆ ਮੰਤਰੀ ਨੇ ਕਿਹਾ, “ਮੇਰੇ ਬਹੁਤ ਸਾਰੇ ਰਿਸ਼ਤੇਦਾਰਾਂ ਨੇ ਆਪਣੇ ਬੱਚਿਆਂ ਦੀਆਂ ਵੀਡਿਓ ਵੀ ਸਾਂਝੀਆਂ ਕੀਤੀਆਂ ਹਨ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਜੇਤੂਆਂ ਦਾ ਮੁਲਾਂਕਣ ਕਰਨ ਵੇਲੇ ਉਨ•ਾਂ ਦੇ ਨਾਂ ਨਹੀਂ ਵਿਚਾਰੇ ਜਾਣਗੇ ਕਿਉਂ ਕਿ ਅਸੀਂ ਮੁਕਾਬਲੇ ਦੀ ਮੈਰਿਟ ਅਤੇ ਭਾਵਨਾ ਨੂੰ ਬਣਾਏ ਰੱਖਣ ਲਈ ਵਚਨਬੱਧ ਹਾਂ।” ਉਨ•ਾਂ ਅੱਗੇ ਕਿਹਾ ਕਿ ਇਸ ਮੁਹਿੰਮ ਵਿੱਚ ਲੜਕੀਆਂ ਦੀ ਭਾਗੀਦਾਰੀ ਲੜਕਿਆਂ ਨਾਲੋਂ ਵੱਧ ਭਾਵ 60:40 ਰਹੀ ਹੈ।
ਸ਼ਹਿਰੀ ਸਕੂਲਾਂ ਵਿੱਚੋਂ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਮੁਹਾਲੀ ਜ਼ਿਲਿ•ਆਂ ਜਦੋਂਕਿ ਦਿਹਾਤੀ ਖੇਤਰ ਦੇ ਸਕੂਲਾਂ ਵਿੱਚੋਂ ਮਾਨਸਾ, ਤਰਨਤਾਰਨ, ਫਿਰੋਜ਼ਪੁਰ ਅਤੇ ਬਠਿੰਡਾ ਜ਼ਿਲਿ•ਆਂ ਦੇ ਵਿਦਿਆਰਥੀਆਂ ਨੇ ਇਸ ਮੁਹਿੰਮ ਵਿੱਚ ਵੱਧ-ਚੜ• ਕੇ ਹਿੱਸਾ ਲਿਆ।
ਮੰਤਰੀ ਨੇ ਦੱਸਿਆ ਕਿ ਸਾਰੇ 22 ਜ਼ਿਲਿ•ਆਂ ਵਿਚੋਂ ਤਿੰਨ ਜੇਤੂਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ, ਜਿਨ•ਾਂ ਵਿਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਐਪਲ ਆਈਪੈਡ, ਲੈਪਟਾਪ ਅਤੇ ਐਂਡਰਾਇਡ ਟੈਬਲੇਟ ਸ਼ਾਮਲ ਹਨ।
ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ 50 ਹੋਰ ਇਨਾਮ ਵੀ ਦਿੱਤੇ ਜਾਣਗੇ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਵਾਲੇ ਸਕੂਲਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਜੇਤੂ ਵਿਦਿਆਰਥੀਆਂ ਦੇ ਅਧਿਆਪਕਾਂ ਦਾ ਵੀ ਮਾਣ ਤਾਣ ਕੀਤਾ ਜਾਵੇਗਾ ਅਤੇ ਉਨ•ਾਂ ਨੂੰ ਇਨਾਮ ਦਿੱਤੇ ਜਾਣਗੇ।ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਸਾਰਿਆਂ ਨੂੰ ‘ਅੰਬੈਸਡਰਜ਼ ਆਫ਼ ਹੋਪ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।

Post Views: 37
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਦੇਸ਼ ਵਿੱਚ ਸਿਹਤ ਵਿਵਸਥਾ ਨੂੰ ਸੁਧਾਰਨ ਦੇ ਨਾਲ-ਨਾਲ ਯੂਜ ਹੋ ਰਹੇ ਸਿੰਗਲ ਯੂਜ ਪਲਾਸਟਿਕ ਨੂੰ ਤੁਰੰਤ ਰੋਕਿਆ ਜਾਵੇ

Next Post

ਕੋਰੋਨਾਵਾਇਰਸ ਸਬੰਧੀ ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲਾਉਣ ਵਾਲੇ ਵਿਅਕਤੀ ’ਤੇ ਪਰਚਾ ਦਰਜ

Next Post
ਕੋਰੋਨਾਵਾਇਰਸ ਸਬੰਧੀ ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲਾਉਣ ਵਾਲੇ ਵਿਅਕਤੀ ’ਤੇ ਪਰਚਾ ਦਰਜ

ਕੋਰੋਨਾਵਾਇਰਸ ਸਬੰਧੀ ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲਾਉਣ ਵਾਲੇ ਵਿਅਕਤੀ ’ਤੇ ਪਰਚਾ ਦਰਜ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .