ਫਿਰੋਜ਼ਪੁਰ, 6 ਨਵੰਬਰ (ਸੰਦੀਪ ਟੰਡਨ)- ਡੀਸੀ ਦਫਤਰ ਫਿਰੋਜ਼ਪੁਰ ਵਿਚ ਨਾਜਰ ਦੇ ਅਹੁਦੇ ਤੇ ਤੈਨਾਤ ਕਰਮਚਾਰੀ ਸੰਜੀਵ ਬਜਾਜ (48 ਸਾਲ) ਪੁੱਤਰ ਰਾਮਪਾਲ ਬਜਾਜ ਵਾਸੀ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਨੇ ਅੱਜ ਸਵੇਰੇ ਆਪਣੇ ਘਰ ਵਿਚ ਲਾਇਸੰਸੀ 12 ਬੋਰ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ ਸਿਰ ਵਿਚ ਗੋਲੀ ਲੱਗਣ ਨਾਲ ਸਿਰ ਦੇ ਚਿੱਥੜੇ ਉੱਡ ਗਏ ਅਤੇ ਕਮਰੇ ਦੀਆਂ ਕੰਧਾਂ ਖੂਨ ਨਾਲ ਲੱਥਪੱਥ ਹੋ ਗਈਆਂ ਤੇ ਬੰਦੂਕ ਲਾਸ਼ ਦੇ ਕੋਲ ਪਈ ਸੀ। ਇਸ ਘਟਨਾ ਦਾ ਪਤਾ ਲੱਗਦੇ ਹੀ ਡੀਸੀ ਦਫਤਰ ਫਿਰੋਜ਼ਪੁਰ ਅਤੇ ਮੱਖੂ ਗੇਟ ਦੇ ਏਰੀਆ ਦੇ ਲੋਕਾਂ ਵਿਚ ਸੋਗ ਦਾ ਮਾਹੌਲ ਬਣ ਗਿਆ ਹੈ। ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਨੂੰ ਲੈ ਕੇ ਪੁਲਿਸ ਵੱਲੋਂ ਵੱਖ ਵੱਖ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।