ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬ ਸੁਬੇ ਵਿੱਚ ਗਰੀਬ ਪਰਿਵਾਰਾਂ ਨੂੰ ਕਣਕ ਆਦਿ ਰਾਸ਼ਨ ਦੀ ਵੰਡ ਦੌਰਾਨ ਲਾਭਪਾਤਰੀਆਂ ਦੀ ਸੁਵਿਧਾਵਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਿੰਮ ਦੇ ਤਹਿਤ ਵਾਰਡ ਨੰਬਰ 57 ਅਧੀਨ ਆਉਂਦੀਆਂ ਜੈ ਜਵਾਨ ਕਲੋਨੀ ਬਡੂੰਗਰ ਵਿੱਚ ਕੌਂਸਲਰ ਸਤਵੰਤ ਰਾਣੀ ਦੇ ਪਤੀ ਕਾਂਗਰਸ ਸੀਨੀਅਰ ਆਗੂ ਅਤੇ ਸਪੈਸ਼ਲ ਪੋਲੀਟੀਕਲ ਸੈਲ ਦੇ ਚੇਅਰਮੈਨ ਰੂਪ ਕੁਮਾਰ ਧਾਰੀਵਾਲ ਵਲੋਂ 140 ਲਾਭ ਪਾਤਰੀਆਂ ਨੂੰ ਰਾਸ਼ਨ ਸਮਾਰਟ ਕਾਰਡ ਵੰਡਣ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਸਮਾਰਟ ਰਾਸ਼ਨ ਕਾਰਡ ਦੀਆਂ ਸੁਵਿਧਾਵਾਂ ਸਬੰਧੀ ਲਾਭਪਾਤਰੀਆਂ ਨੂੰ ਜਾਣਕਾਰੀ ਦਿੰਦਿਆ ਰੂਪ ਕੁਮਾਰ ਧਾਰੀਵਾਲ ਨੇ ਦੱਸਿਆ ਕਿ ਕਈ ਵਾਰ ਕਣਕ ਆਦਿ ਦੀ ਵੰਡ ਦੌਰਾਨ ਟੈਕਨੀਕਲ ਸਮੱਸਿਆਵਾਂ ਆ ਜਾਂਦੀਆਂ ਸਨ, ਜਿਸਦੇ ਕਾਰਨ ਕਿਸੇ ਪਰਿਵਾਰ ਦੇ ਮੈਂਬਰ ਦਾ ਨਾਅ ਕੱਟ ਜਾਂਦਾ ਸੀ, ਜਿਸਦੇ ਕਾਰਨ ਪਰਿਵਾਰ ਦੇ ਮੁੱਖੀ ਨੂੰ ਸਾਰੇ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡ ਡਿਪੂ ਹੋਲਡਰ ਕੋਲ ਲੈ ਕੇ ਜਾਂਣਾ ਪੈਂਦਾ ਸੀ। ਇਸ ਤੋਂ ਇਲਾਵਾ ਹੁਣ ਡਿਪੂ ਹੋਲਡਰਾਂ ਦਾ ਕੰਮ ਵੀ ਆਸਾਨ ਹੋ ਜਾਵੇਗਾ ਅਤੇ ਪਰਿਵਾਰਾਂ ਨੂੰ ਉਨ੍ਹਾਂ ਤੇ ਹੇਰਾ ਫੇਰੀ ਦੇ ਸ਼ੱਕ ਦੀ ਵੀ ਕੋਈ ਗੁਜਾਇੰਸ਼ ਨਹੀਂ ਰਹੇਗੀ। ਉਹਨਾਂ ਦੱਸਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਸਦਕਾ ਲਾਭ ਪਾਤਰੀ ਭਾਵੇਂ ਕਿਸੇ ਵੀ ਸ਼ਹਿਰ, ਜਿਲੇ ਜਾਂ ਕਿਸੇ ਵੀ ਵਾਰਡ ਵਿੱਚ ਆਪਣੀ ਰਿਹਾਇਸ਼ ਕਰਦਾ ਹੈ ਤਾਂ ਉਸ ਨੂੰ ਉੱਥੇ ਹੀ ਰਾਸ਼ਨ ਮੁਹਇਆ ਕਰਵਾਇਆ ਜਾ ਸਕੇਗਾ। ਜਲਦ ਹੀ ਵਾਰਡ ਨੰਬਰ 57 ਦੇ ਹੋਰਨਾਂ ਡਿਪੂਆਂ ਦੇ ਕਾਰਡ ਹੋਲਡਰਾਂ ਨੂੰ ਵੀ ਰਾਸ਼ਨ ਸਮਾਰਟ ਕਾਰਡ ਵੰਡਣ ਬਾਰੇ ਵੀ ਉਹਨਾਂ ਦੱਸਿਆ। ਇਸ ਦੌਰਾਨ ਜੈ ਜਵਾਨ ਕਲੋਨੀ ਵੈਲਫੇਅਰ ਕਮੇਟੀ ਦੇ ਪ੍ਰਧਾਨ ਤੇਜ ਸਿੰਘ ਕਾਂਗਰਸੀ ਆਗੂ ਜੋਗਿੰਦਰ ਸਿੰਘ ਬੜਾ, ਯੂਥ ਕਾਂਗਰਸ ਦੇ ਬਲਾਕ ਵਾਇਸ ਪ੍ਰਧਾਨ ਦਿਲਪ੍ਰੀਤ ਸਿੰਘ, ਡਿਪੂ ਹੋਲਡਰ ਦੇਵਰਾਜ, ਮੱਘਰ ਸਿੰਘ ਮੱਟੂ ਆਦਿ ਹਾਜਰ ਸਨ।