ਚੰਡੀਗੜ, 2 ਸਤੰਬਰ (ਪੀਤੰਬਰ ਸ਼ਰਮਾ) : ਹਰਿਆਣਾ ਦੇ ਚੌਧਰੀ ਚਰਣ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਪੋਸਟ ਗਰੈਜੂਏਟ ਤੇ ਪੀਐਚਡੀ ਕੋਰਸ ਵਿਚ ਦਾਖਲੇ ਲਈ ਪ੍ਰੀਖਿਆ ਦੀ ਮਿੱਤੀਆਂ ਐਲਾਨ ਕਰ ਦਿੱਤੀਆਂ ਹਨ|
ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ 6 ਸਤੰਬਰ, 9 ਸਤੰਬਰ, 12 ਸਤੰਬਰ ਤੇ 16 ਸਤੰਬਰ, 2020 ਨੂੰ ਆਯੋਜਿਤ ਕੀਤੀ ਜਾਵੇਗੀ| ਉਨਾਂ ਨੇ ਦਸਿਆ ਕਿ ਉਕਤ ਕੋਰਸਾਂ ਵਿਚ ਦਾਖਲੇ ਆਨਲਾਇਨ ਰਾਹੀਂ ਹੀ ਹੋਣਗੇ| ਇਸ ਸਾਲ ਕਿਸੇ ਤਰਾ ਦੀ ਫਿਜੀਕਲ ਰਿਪੋਟਿੰਗ ਨਹੀਂ ਹੋਵੇਗੀ|
ਉਮੀਦਵਾਰਾਂ ਵੱਲੋਂ ਕੋਰਸ ਵਿਚ ਅਪਲੋਡ ਕੀਤੇ ਗਏ ਕਾਗਜਾਤਾਂ ਦੀ ਜਾਂਚ ਦੇ ਬਾਅਦ ਕਿਸੇ ਤਰਾ ਦੀ ਕਮੀ ਹੋਵੇਗੀ ਤਾਂ ਉਨਾਂ ਦੇ ਮੋਬਾਇਲ ਨੰਬਰ ਤੇ ਈ-ਮੇਲ ਆਈਡੀ ‘ਤੇ ਸੂਚਿਤ ਕੀਤਾ ਜਾਵੇਗਾ| ਜੇਕਰ ਕਿਸੇ ਉਮੀਦਵਾਰ ਨੇ ਨਿਰਧਾਰਿਤ ਸਮੇਂ ਸੀਮਾ ਵਿਚ ਸੂਚਨਾ ਦੇ ਬਾਵਜੂਦ ਇਸ ਕਮੀ ਨੂੰ ਦੂਰ ਨਹੀਂ ਕੀਤਾ ਤਾਂ ਪਹਿਲੀ ਕਾਊਂਸਲਿੰਗ ਵਿਚ ਉਸ ਨੂੰ ਸੀਟ ਅਲਾਟ ਨਹੀਂ ਕੀਤੀ ਜਾਵੇਗੀ| ਦੂਜੀ ਕਾਊਂਸਲਿੰਗ ਲਈ ਮਿੱਤੀ ਵੱਖ ਤੋਂ ਜਾਰੀ ਕੀਤੀ ਜਾਵੇਗੀ| ਉਨਾਂ ਨੇ ਇਹ ਵੀ ਦਸਿਆ ਕਿ ਯੂਨਵਰਸਿਟੀ ਦੀ ਪ੍ਰੋਸਪੈਕਟਸ ਵਿਚ ਦਿੱਤੇ ਦਾਖਲੇ ਤੇ ਰਾਖਵੇਂ ਸਬੰਧੀ ਨਿਯਮ ਤੇ ਸ਼ਰਤਾਂ ਵਿਚ ਕਿਸੇ ਤਰਾ ਦਾ ਬਦਲਾਅ ਨਹੀਂ ਹੋਵੇਗਾ| ਬੁਲਾਰੇ ਦੇ ਅਨੁਸਾਰ ਸਾਰੇ ਰਿਨੈਕਾਰ ਦਾਖਲਾ ਸਬੰਧੀ ਨਵੀਂ ਜਾਣਕਾਰੀਆਂ ਦੇ ਲਈ ਯੂਨੀਵਰਸਿਟੀ ਦੀ ਵੈਬਸਾਇਟ admissions.hau.ac.in ਅਤੇ hau.ac.in ‘ਤੇ ਨਿਯਮਤ ਅਪਡੇਟ ਲੈਂਦੇ ਰਹਿਣ|