ਪਟਿਆਲਾ (ਪ੍ਰੈਸ ਕਿ ਤਾਕਤ ਬਯੂਰੋ) ਬੀਤੇ ਦਿਨੀ ਨੂੰ ਨਗਰ ਨਿਗਮ ਪਟਿਆਲਾ ਦੇ ਕੱਚੇ ਤੇ ਠੇਕਾ ਯੂਨੀਅਨ (ਸੀਵਰੇਜ ਤੇ ਸਫਾਈ ਸੇਵਾਵਾ) ਮੁਲਾਜਮਾਂ ਦੀ ਮੀਟਿੰਗ ਜਿਲਾ ਦਫ਼ਤਰ ਰਾਜਪੁਰਾ ਕਾਲੋਨੀ, ਪਟਿਆਲਾ ਵਿਖੇ ਸ੍ਰ. ਦਰਸ਼ਨ ਸਿੰਘ ਲੁਬਾਣਾ, ਸੂਬਾ ਪ੍ਰਧਾਨ ਜੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਨਗਰ ਨਿਗਮ ਵਿਖੇ ਠੇਕਾ ਮੁਲਾਜਮਾਂ ਨੂੰ ਗੁੰਮਰਾਹ / ਅਫ਼ਵਾਹ ਜਾਂ ਤੋੜਨ ਸਬੰਧੀ ਹੋ ਰਹੀਆਂ ਕਾਰਵਾਈਆਂ ਦਾ ਖੰਡਨ ਕੀਤਾ ਗਿਆ ਤੇ ਦਰਸ਼ਨ ਸਿੰਘ ਲੁਬਾਣਾ ਸੂਬਾ ਪ੍ਰਧਾਨ ਨੇ ਕਿਹਾ ਕਿ ਜਥੇਬੰਦੀ ਦੇ ਨਿਯਗ / ਕਾਨੂੰਨਾਂ ਮੁਤਾਬਿਕ ਠੇਕਾ ਯੂਨੀਅਨ ਦੇ ਬਣੇ ਪ੍ਰਧਾਨ ਰਿੰਕੂ ਵੈਦ ਤੇ ਜਸਪ੍ਰੀਤ ਜੱਸੀ ਪ੍ਰਧਾਨ ਦਾ ਸਮਾ ਦੋ ਸਾਲ ਹੈ ਤੇ ਇਨ੍ਹਾਂ ਪ੍ਰਧਾਨਾਂ ਨੂੰ ਬਿਨਾਂ ਕਿਸੇ ਵੱਡੇ ਕਾਰਨ ਤੋਂ ਬਿਨਾਂ ਇਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਤੇ ਇਹ ਆਪਣੇ ਟਾਇਮ ਤੱਕ ਨਗਰ ਨਿਗਮ ਦੀ ਜਥੇਬੰਦੀ ਦੇ ਪ੍ਰਧਾਨ ਬਣੇ ਰਹਿਣਗੇ ਤਾਂ ਇਨ੍ਹਾਂ ਨੂੰ ਜਥੇਬੰਦੀ ਦੇ ਕਾਇਦੇ ਕਾਨੂੰਨਾਂ ਮੁਤਾਬਿਕ ਮੁਲਾਜਮਾਂ ਦੇ ਹੱਕਾਂ ਲਈ ਡੱਟ ਕੇ ਸੰਘਰਸ਼ ਕਰਨ ਦੀ ਥਾਪੀ ਦਿੱਤੀ। ਇਸ ਤਰ੍ਹਾਂ ਇਹ ਵੀ ਫੈਸਲਾ ਕੀਤਾ ਗਿਆ ਕਿ 25 ਅਤੇ 26 ਜਨਵਰੀ ਦੀ ਸਮੂੰਹਕ ਭੁੱਖ ਹੜਤਾਲ ਵਿੱਚ ਸਫਾਈ ਸੇਵਕ ਤੇ ਸੀਵਰਮੈਨ ਸਾਥੀ ਸ਼ਾਮਲ ਹੋਣਗੇ। ਇਸ ਮੌਕੇ ਤੇ ਪ੍ਰਧਾਨ ਰਾਮ ਕਿਸ਼ਨ, ਮਾਧੋ ਲਾਲ, ਸ਼ਹਿਰੀ ਪ੍ਰਧਾਨ ਰਾਮ ਲਾਲ ਰਾਮਾ, ਪ੍ਰਧਾਨ ਰਿੰਕੂ ਵੈਦ, ਸਰਪ੍ਰਸਤ ਮੁਕੇਸ਼ ਰਾਹੀ, ਸੰਜੇ ਕਾਂਗੜ, ਚੇਅਰਮੈਨ ਰਜਿੰਦਰ ਕਲਿਆਣ, ਤਲਵਿੰਦਰ, ਰਾਕੇਸ਼ ਫੌਜੀ, ਗੁਰਸੇਵਕ, ਗੁਰਪ੍ਰੀਤ, ਅਸ਼ੋਕ, ਏਕਤਾ, ਪ੍ਰਧਾਨ ਜੱਸੀ ਕਲਿਆਣ (ਸੀਵਰ ਯੂਨੀਅਨ), ਚੇਅਰਮੈਨ ਅਮਰ ਨਾਥ, ਵਿੱਕੀ, ਨਿਰਮਲ, ਸੰਦੀਪ, ਅਨਿਲ, ਗੋਵਿੰਦਾ ਆਦਿ ਹਾਜਰ ਸਨ।