ਪਟਿਆਲਾ(ਪ੍ਰੈਸ ਕੀ ਤਾਕਤ ਬਯੂਰੋ) ਅੱਜ ਮਿਤੀ 26.1.2021 ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਸਕੱਤਰ ਬਰੇਸ਼ ਕੁਮਾਰ ਪਟਿਆਲਾ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਅੱਜ ਜਦੋਂ ਦਿੱਲੀ ਵਿੱਚ ਲੱਖਾਂ ਕਿਸਾਨ ਟਰੈਕਟਰ ਪਰੇਡ ਕਰ ਰਹੇ ਹਨ ਉਥੇ ਪਟਿਆਲਾ ਸਰਕਲ ਦੇ ਟੈਕਨੀਕਲ ਕਾਮਿਆਂ ਨੇ ਕਿਸਾਨਾਂ ਦੀ ਹਮਾਇਤ ਵਿੱਚ ਖੇਤੀ ਕਾਨੂੰਨਾ ਨੂੰ ਰੱਦ ਕਰਾਉਣ ਲਈ 200 ਦੇ ਕਰੀਬ ਮੁਲਾਜਮਾਂ ਨੇ 66 ਕੇ.ਵੀ. ਵਿਖੇ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਵਿਜੇ ਦੇਵ ਸਾਬਕਾ ਮੀਤ ਪ੍ਰਧਾਨ ਪੰਜਾਬ, ਬਨਾਰਸੀ ਦਾਸ ਮੀਤ ਪ੍ਰਧਾਨ ਟੀ.ਐਸ.ਯੂ. ਪੰਜਾਬ, ਇੰਦਰਜੀਤ ਸਿੰਘ ਡਵੀਜਨ ਪ੍ਰਧਾਨ ਪੱਛਮ ਮੰਡਲ ਪਟਿਆਲਾ, ਜਤਿੰਦਰ ਸਿੰਘ ਚੱਢਾ ਪ੍ਰਧਾਨ ਮਾਡਲ ਟਾਊਨ ਪਟਿਆਲਾ, ਗੁਰਿੰਦਰ ਪਾਲ ਸਿੰਘ ਖਜਾਨਚੀ ਸਰਕਲ ਪਟਿਆਲਾ, ਪਰਮਜੀਤ ਸਿੰਘ ਸਹਾਇਕ ਸਕੱਤਰ ਸਰਕਲ ਪਟਿਆਲਾ, ਬਰੇਸ਼ ਕੁਮਾਰ ਸਰਕਲ ਸਕੱਤਰ ਪਟਿਆਲਾ, ਚਰਨਜੀਤ ਸਿੰਘ ਮੀਤ ਪ੍ਰਧਾਨ ਸਰਕਲ ਪਟਿਆਲਾ ਅਤੇ ਹਰਜੀਤ ਸਿੰਘ ਸਰਕਲ ਪ੍ਰਧਾਨ ਪਟਿਆਲਾ ਨੇ ਸੰਬੋਧਨ ਕੀਤਾ। ਸਾਰਿਆਂ ਨੇ ਸੰਬੋਧਨ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਐਮ.ਐਸ.ਪੀ. ਨੂੰ ਕਾਨੂੰਨੀ ਰੂਪ ਦੇਣ ਦੀ ਵੀ ਮੰਗ ਕੀਤੀ। ਬਿਜਲੀ ਬਿਲ 2020 ਰੱਦ ਕਰਨ ਦੀ ਮੰਗ ਕੀਤੀ। ਪਟਿਆਲਾ ਸਰਕਲ ਦੇ ਡਿਸਮਿਸ ਆਗੂਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ। ਇਹ ਧਰਨਾ ਸਵੇਰੇ 11:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਚਲਿਆ। ਧਰਨੇ ਤੋਂ ਬਾਅਦ ਸਰਕਲ ਕਮੇਟੀ ਦੀ ਅਗਵਾਈ ਹੇਠ ਮੁਜ਼ਾਹਰਾ ਕੀਤਾ ਗਿਆ। ਇਹ ਮੁਜ਼ਾਹਰਾ ਰਾਜਪੁਰਾ ਕਲੋਨੀ ਤੋਂ ਹੁੰਦਾ ਹੋਇਆ ਬਸ ਅੱਡ, ਪਰੋਂਠਾ ਮਾਰਕਿਟ, ਡੀ.ਸੀ.ਡਬਲਿਯੂ. ਰੋਡ ਰਾਹੀਂ 66 ਕੇ. ਵੀ. ਪਟਿਆਲਾ ਵਿਖੇ ਵਾਪਸ ਆਇਆ।