Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਮੁੱਖ ਮੰਤਰੀ ਨੇ ਫਗਵਾੜਾ ਬਲੱਡ ਬੈਂਕ ਦੀ ਅਣਗਿਹਲੀ ਸਬੰਧੀ ਵਿਸਥਾਰਤ ਜਾਂਚ ਕਰਵਾਉਣ ਤੇ ਸੂਬੇ ਦੇ ਸਾਰੇ ਬਲੱਡ ਬੈਂਕਾਂ ਦਾ ਤੁਰੰਤ ਨਿਰੀਖਣ ਕਰਨ ਦੇ ਦਿੱਤੇ ਆਦੇਸ਼ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170
  • Login
Saturday, May 23, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਮੁੱਖ ਮੰਤਰੀ ਨੇ ਫਗਵਾੜਾ ਬਲੱਡ ਬੈਂਕ ਦੀ ਅਣਗਿਹਲੀ ਸਬੰਧੀ ਵਿਸਥਾਰਤ ਜਾਂਚ ਕਰਵਾਉਣ ਤੇ ਸੂਬੇ ਦੇ ਸਾਰੇ ਬਲੱਡ ਬੈਂਕਾਂ ਦਾ ਤੁਰੰਤ ਨਿਰੀਖਣ ਕਰਨ ਦੇ ਦਿੱਤੇ ਆਦੇਸ਼

admin by admin
February 7, 2020
in PUNJAB
0
ਮੁੱਖ ਮੰਤਰੀ ਨੇ ਫਗਵਾੜਾ ਬਲੱਡ ਬੈਂਕ ਦੀ ਅਣਗਿਹਲੀ ਸਬੰਧੀ ਵਿਸਥਾਰਤ ਜਾਂਚ ਕਰਵਾਉਣ ਤੇ ਸੂਬੇ ਦੇ ਸਾਰੇ ਬਲੱਡ ਬੈਂਕਾਂ ਦਾ ਤੁਰੰਤ ਨਿਰੀਖਣ ਕਰਨ ਦੇ ਦਿੱਤੇ ਆਦੇਸ਼

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਫਗਵਾੜਾ•, 7 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ):- ਸਿਵਲ ਹਸਪਤਾਲ ਫਗਵਾੜਾ ਦੇ ਬਲੱਡ ਬੈਂਕ ਵਿਖੇ ਇਕ ਨੌਜਵਾਨ ਨੂੰ ਵੱਖਰੇ ਬਲੱਡ ਗਰੁੱਪ ਦਾ ਖੂਨ ਦੇਣ ਅਤੇ ਦੋ ਮਰੀਜਾਂ ਨੂੰ ਸੰਕਰਮਿਤ ਖੂਨ ਦੇਣ ਸਬੰਧੀ ਹੋਈ ਅਣਗਹਿਲੀ ਦਾ ਗੰਭੀਰ ਨੋਟਿਸ ਲੈਂਦਿਆਂ, ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਵਾਉਣ ਅਤੇ ਸੂਬੇ ਦੇ ਸਾਰੇ ਬਲੱਡ ਬੈਂਕਾਂ ਦਾ ਤੁਰੰਤ ਨਿਰੀਖਣ ਕਰਨ ਦੇ ਆਦੇਸ ਦਿੱਤੇ ਹਨ।
ਇਹ ਹੁਕਮ ਫਗਵਾੜਾ ਵਿਚ ਦੋ ਮਰੀਜਾਂ ਨੂੰ ਐਚਸੀਵੀ ਅਤੇ ਐਚਬੀਐੱਸਏਜੀ ਨਾਲ ਸੰਕਰਮਿਤ ਖੂਨ ਦੀਆਂ ਦੋ ਯੂਨਿਟਾਂ ਦਿੱਤੇ ਜਾਣ ਸਬੰਧੀ ਮੀਡੀਆ ਦੀਆਂ ਰਿਪੋਰਟਾਂ ਦੇ ਮੱਦੇਨਜਰ ਜਾਰੀ ਕੀਤਾ ਗਿਆ ਹੈ।
ਸਰਕਾਰੀ ਬੁਲਾਰੇ ਅਨੁਸਾਰ ਇਸ ਘਟਨਾ ਤੋਂ ਬਾਅਦ ਫਗਵਾੜਾ ਦੇ ਬਲੱਡ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਬੰਧਤ ਬੀਟੀਓ ਡਾ. ਹਰਦੀਪ ਸਿੰਘ ਸੇਠੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਐਲਟੀ ਰਵੀ ਪਾਲ ਦੀਆਂ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਉਹਨਾਂ ਅੱਗੇ ਖੁਲਾਸਾ ਕੀਤਾ ਕਿ ਐਸਐਮਓ ਡਾ. ਕਮਲ ਕਿਸੋਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸਿਵਲ ਸਰਜਨ ਕਪੂਰਥਲਾ ਨੂੰ ਇਸ ਅਪਰਾਧਿਕ ਲਾਪ੍ਰਵਾਹੀ ਲਈ ਪੁਲਿਸ ਵਿਭਾਗ ਕੋਲ ਅਪਰਾਧਿਕ ਸਕਾਇਤ ਦਰਜ ਕਰਾਉਣ ਲਈ ਕਿਹਾ ਗਿਆ ਹੈ।
ਮੁੱਖ ਮੰਤਰੀ ਨੇ ਇਸ ਮਾਮਲੇ ‘ਤੇ ਗੰਭੀਰ ਚਿੰਤਾ ਜਾਹਰ ਕਰਦਿਆਂ ਸਿਹਤ ਵਿਭਾਗ ਨੂੰ ਸਾਰੇ ਬਲੱਡ ਬੈਂਕਾਂ ਦੀ ਤੁਰੰਤ ਜਾਂਚ ਕਰਵਾਉਣ ਦੇ ਨਿਰਦੇਸ ਦਿੱਤੇ ਹਨ ਤਾਂ ਜੋ ਖੂਨ ਪ੍ਰਬੰਧਨ ਦੇ ਸਹੀ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ•ਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੁੱਖ ਮੰਤਰੀ ਦੇ ਨਿਰਦੇਸਾਂ ‘ਤੇ, ਕਪੂਰਥਲਾ ਜਲਿ•ੇ ਦੇ ਸਾਰੇ ਬਲੱਡ ਬੈਂਕਾਂ ਦਾ ਅਗਲੇ ਤਿੰਨ ਦਿਨਾਂ ਅੰਦਰ ਸਿਵਲ ਸਰਜਨਾਂ ਦੀ ਅਗਵਾਈ ਵਾਲੀ ਡਿਸਟ੍ਰਿਕਟ ਬਲੱਡ ਟਰਾਂਸਫੀਊਜ਼ਨ ਕਮੇਟੀ ਵੱਲੋਂ ਨਿਰੀਖਣ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਹੋਰ ਜਾਂਚ ਪ੍ਰਰਿਕਿਆਂ ਤੋਂ ਇਲਾਵਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸਨ, ਪੰਜਾਬ ਬਲੱਡ ਐਂਡ ਟਰਾਂਸਫੀਊਜ਼ਨ ਕਮੇਟੀ ਦੀ ਟੀਮਾਂ ਵੱਲੋਂ ਅਗਲੇ 15 ਦਿਨਾਂ ਵਿਚ ਸਾਰੇ ਸਰਕਾਰੀ ਬਲੱਡ ਬੈਂਕ ਦਾ ਨਿਰੀਖਣ ਅਤੇ 31 ਮਾਰਚ ਤੱਕ ਸਾਰੇ ਪ੍ਰਾਈਵੇਟ ਬਲੱਡ ਬੈਂਕਾਂ ਦਾ ਨਿਰੀਖਣ ਕੀਤਾ ਜਾਵੇਗਾ।
ਇਹ ਵੀ ਦੇਖਿਆ ਗਿਆ ਹੈ ਕਿ ਡਿਸਟ੍ਰਿਕਟ ਟਰਾਂਸਫੀਊਜ਼ਨ ਕਮੇਟੀਆਂ ਸਮੇਂ ਸਮੇਂ ‘ਤੇ ਬਲੱਡ ਬੈਂਕ ਦਾ ਨਿਰੀਖਣ ਨਹੀਂ ਕਰ ਰਹੀਆਂ। ਸਿਵਲ ਸਰਜਨਾਂ ਨੂੰ ਹੁਣ ਸਮੇਂ ਸਮੇਂ ‘ਤੇ ਬਲੱਡ ਬੈਂਕਾਂ ਦੀ ਜਾਂਚ ਨੂੰ ਯਕੀਨੀ ਬਣਾਉਣ ਲਈ ਨਿਰਦੇਸ ਦਿੱਤੇ ਗਏ ਹਨ ਤਾਂ ਜੋ ਮਿਆਰੀ ਕਾਰਜਕਾਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾ ਸਕੇ ਅਤੇ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਮੁੜ ਨਾ ਵਾਪਰਨ। ਹਰੇਕ ਮਹੀਨੇ ਇਸ ਸਬੰਧੀ ਇੱਕ ਰਿਪੋਰਟ ਪੰਜਾਬ ਸਟੇਟ ਬਲੱਡ ਟਰਾਂਸਫੀਊਜ਼ਨ ਕੌਂਸਲ ਨੂੰ ਭੇਜਣ ਸਬੰਧੀ ਵੀ ਮੁੱਖ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਫਗਵਾੜਾ ਵਿਖੇ ਇਹ ਘਟਨਾ 30 ਜਨਵਰੀ ਨੂੰ ਡਰੱਗ ਇੰਸਪੈਕਟਰਾਂ ਵੱਲੋਂ ਬਲੱਡ ਬੈਂਕ ਦੇ ਸਾਂਝੇ ਨਿਰੀਖਣ ਦੌਰਾਨ ਸਾਹਮਣੇ ਆਈ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸਿਵਲ ਸਰਜਨ ਕਪੂਰਥਲਾ ਵੱਲੋਂ ਜਾਂਚ ਅਤੇ ਤੱਥਾਂ ਦੀ ਪੜਤਾਲ ਲਈ ਤੁਰੰਤ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ।
ਜਾਂਚ ਦੌਰਾਨ ਸੀਐਚ ਫਗਵਾੜਾ ਦੇ ਐਸਐਮਓ/ਬਲੱਡ ਟ੍ਰਾਂਸਫਿਊਜ਼ਨ ਅਫਸਰ/ਲੈਬ ਟੈਕਨੀਸੀਅਨ ਦੇ ਬਿਆਨਾਂ ਦੇ ਨਾਲ ਨਾਲ ਰਿਕਾਰਡਾਂ ਦੀ ਪੜਤਾਲ ਕਰਦਿਆਂ ਪਤਾ ਚੱਲਿਆ ਕਿ ਖੂਨ ਦੀ ਜਾਂਚ ਐਲੀਸਾ ਅਤੇ ਰੈਪਿਡ ਟੈਸਟ ਨਾਲ ਕੀਤੀ ਗਈ ਸੀ। ਬਲੱਡ ਯੂਨਿਟ ਬੈਗ ਨੰ. 179, 24 ਜਨਵਰੀ, 2020 ਨੂੰ ਇਕੱਤਰ ਕੀਤਾ ਗਿਆ ਅਤੇ ਯੂਨਿਟ ਨੰ. 2922 ਨੂੰ 15 ਅਕਤੂਬਰ, 2019 ਨੂੰ ਇਕੱਤਰ ਕੀਤਾ ਗਿਆ ਸੀ। ਇਹਨਾਂ ਯੂਨਿਟਾਂ ਨੂੰ ਐਲੀਸਾ ਟੈਸਟਿੰਗ ਤਕਨੀਕ ਦੌਰਾਨ ਕ੍ਰਿਆਸੀਲ ਪਾਇਆ ਗਿਆ ਸੀ। ਇਸ ਤੋਂ ਬਾਅਦ, ਐਲਟੀ ਦੁਆਰਾ ਕੀਤਾ ਰੈਪਿਡ ਟੈਸਟ ਗੈਰ-ਕ੍ਰਿਆਸੀਲ ਪਾਇਆ ਗਿਆ। ਇਸ ਤਰ•ਾਂ ਰੈਪਿਡ ਟੈਸਟ ਦੇ ਬਾਅਦ ਐਲੀਸਾ ਟੈਸਟਿੰਗ ਕਰਨਾ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਦੀ ਉਲੰਘਣਾ ਹੈ, ਜਿਸਦੀ ਪੁਸਟੀ ਕਰਨਾ ਬਹੁਤ ਸੰਵੇਦਨਸੀਲ ਅਤੇ ਲਾਜਮੀ ਮੰਨਿਆ ਜਾਂਦਾ ਹੈ।
ਖੂਨ ਦਾ ਨਮੂਨਾ ਐਲਿਸਾ ਦੇ ਅਨੁਸਾਰ ਕ੍ਰਿਆਸੀਲ ਅਤੇ ਰੈਪਿਡ ਵੱਲੋਂ ਗੈਰ-ਕ੍ਰਿਆਸੀਲ ਪਾਏ ਜਾਣ ‘ਤੇ ਵੀ ਬਲੱਡ ਬੈਂਕ ਵੱਲੋਂ ਮਰੀਜਾਂ ਨੂੰ ਖੂਨ ਜਾਰੀ ਕੀਤਾ ਗਿਆ ਜਿਸ ਨੂੰ ਸਾਰੀਆਂ ਮਾਨਕ ਓਪਰੇਟਿੰਗ ਪ੍ਰਕਿਰਿਆਵਾਂ ਦੇ ਵਿਰੁੱਧ ਪਾਇਆ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਨਿਰੀਖਣ ਦੌਰਾਨ ਇਹ ਵੀ ਪਤਾ ਲੱਗਾ ਕਿ ਇਕ ਮਰੀਜ ਜਿਸਦਾ ਬਲੱਡ ਗਰੁੱਪ ਓ+ ਹੈ, ਨੂੰ ਬੀ+ ਖੂਨ ਚੜ•ਾਇਆ ਗਿਆ, ਜੋ ਮਰੀਜ ਦੀ ਜਾਨ ਲਈ ਵੱਡਾ ਖਤਰਾ ਸੀ। ਜਿਸ ਨਾਲ ਨੌਜਵਾਨ ਰੋਗੀ ਦੀ ਹਾਲਤ ਵਿਗੜ ਗਈ।
ਬੁਲਾਰੇ ਨੇ ਦੱਸਿਆ ਕਿ ਨਿਯਮਾਂ ਮੁਤਾਬਿਕ, ਮਰੀਜ ਦੀ ਦੇਖਭਾਲ ਕਰ ਰਹੇ ਐਮਓ ਅਤੇ ਅੱਗੇ ਐਸਐਮਓ ਦੀ ਡਿਊਟੀ ਸੀ ਕਿ ਉਹ ਇਸ ਘਟਨਾ ਦੀ ਜਾਣਕਾਰੀ ਤੁਰੰਤ ਉੱਚ ਅਧਿਕਾਰੀਆਂ ਨੂੰ ਦੇਣ। ਐਸਐਮਓ ਨੂੰ ਜਰੂਰੀ ਕਾਰਵਾਈ ਕਰਨੀ ਚਾਹੀਦੀ ਸੀ ਅਤੇ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਸਨ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਐਸਐਮਓ ਡਾ. ਕਮਲ ਕਿਸੋਰ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹੇ ਅਤੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਬੁਲਾਰੇ ਨੇ ਕਿਹਾ ਕਿ ਇਸ ਦੌਰਾਨ ਸਿਵਲ ਸਰਜਨ ਕਪੂਰਥਲਾ ਨੂੰ ਫਗਵਾੜਾ ਸਿਵਲ ਹਸਪਤਾਲ ਬਲੱਡ ਬੈਂਕ ਵਿੱਚ ਸਟਾਫ ਦਾ ਬਦਲਵਾਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਸਟਾਫ ਦਾ ਪ੍ਰਬੰਧ ਹੋਣ ਤੋਂ ਬਾਅਦ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਵਿਭਾਗ ਵੱਲੋਂ ਬਲੱਡ ਬੈਂਕ ਦਾ ਨਿਰੀਖਣ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਇਹ ਨਿਰੀਖਣ ਇਕ ਹਫਤੇ ਦੇ ਅੰਦਰ ਪੂਰਾ ਹੋ ਜਾਵੇਗਾ ਅਤੇ ਜੇਕਰ ਨਿਰੀਖਣ ਦੌਰਾਨ ਸਭ ਕੁਝ ਠੀਕ ਪਾਇਆ ਗਿਆ ਤਾਂ ਬਲੱਡ ਬੈਂਕ ਚਾਲੂ ਕਰ ਦਿੱਤਾ ਜਾਵੇਗਾ।

Post Views: 47
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਪ੍ਰੋਫਸਰ ਇੰਮਾਨੂੰਏਲ ਨਾਹਰ ਪੰਜਾਬ ਰਾਜ ਘੱਟਗਿਣਤੀਆਂ ਕਮਿਸ਼ਨ ਦੇ ਨਵੇਂ ਚੇਅਰਪਰਸਨ ਨਿਯੁਕਤ

Next Post

ਅੰਤਿਮ ਪ੍ਰਕਾਸਿਤ ਫੋਟੋ ਵੋਟਰ ਸੂਚੀ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨੂੰ ਸੌਂਪੀ

Next Post
ਅੰਤਿਮ ਪ੍ਰਕਾਸਿਤ ਫੋਟੋ ਵੋਟਰ ਸੂਚੀ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨੂੰ ਸੌਂਪੀ

ਅੰਤਿਮ ਪ੍ਰਕਾਸਿਤ ਫੋਟੋ ਵੋਟਰ ਸੂਚੀ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨੂੰ ਸੌਂਪੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .