ਸੀਨੀਅਰ ਵਾਈਸ ਚੇਅਰਪਰਸਨ, ਵਾਈਸ ਚੇਅਰਪਰਸਨ ਅਤੇ 4 ਮੈਂਬਰ ਵੀ ਕੀਤੇ ਨਿਯੁਕਤ
ਚੰਡੀਗੜ•, 7 ਫਰਵਰੀ (ਅਸ਼ੋਕ ਵਰਮਾ) : ਪੰਜਾਬ ਸਰਕਾਰ ਨੇ ਪੰਜਾਬ ਰਾਜ ਘੱਟਗਿਣਤੀਆਂ ਕਮਿਸ਼ਨ ਦੇ ਨਵੇਂ ਚੇਅਰਪਰਸਨ, ਸੀਨੀਅਰ ਵਾਈਸ ਚੇਅਰਪਰਸਨ, ਵਾਈਸ ਚੇਅਰਪਰਸਨ ਅਤੇ 4 ਮੈਂਬਰਾਂ ਦੀ ਨਿਯੁਕਤੀ ਸੰਬੰਧੀ ਨੋਟਿਸ ਜਾਰੀ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਕਰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਾਰੀ ਕੀਤੇ ਨੋਟੀਫਿਕੇਸਨ ਅਨੁਸਾਰ ਪ੍ਰੋਫਸਰ ਇੰਮਾਨੂੰਏਲ ਨਾਹਰ ਨੂੰ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਜਦਕਿ ਸ੍ਰੀ ਮੁਹੰਮਦ ਰਫੀ ਨੂੰ ਸੀਨੀਅਰ ਉਪ ਚੇਅਰਪਰਸਨ ਅਤੇ ਸ੍ਰੀ ਹੰਸ ਰਾਜ ਨੂੰ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਲਾਲ ਹੁਸੈਨ, ਸ੍ਰੀ ਸੋਨਾ ਮਸੀਹ, ਸ੍ਰੀ ਅਹਿਮਦ ਅਲੀ ਗੁੱਡੂ ਅਤੇ ਸ੍ਰੀ ਗੁਲਾਮ ਹੁਸੈਨ ਨੂੰ ਕਮਿਸ਼ਨ ਦੇ ਮੈਂਬਰਾਂ ਵਜੋਂ ਨਿਯੁਕਤ ਕੀਤਾ ਗਿਆ ਹੈ।