ਪਟਿਆਲਾ 28 ਜਨਵਰੀ (ਪਿੰਤਾਬਰ ਸ਼ਰਮਾ) : ਪਟਿਆਲਾ ਦੇ ਪਲੇਵੇਜ਼ ਸੀਨੀਅਰ ਸੈਕੰਡਰੀ ਸਕੂਲ ਨੂੰ ਗਣਤੰਤਰ ਦਿਹਾੜੇ ਮੋਕੇ ਪਟਿਆਲਾ ਦੇ ਪੋਲੋ ਗਰਾਉਂਡ ਵਿਚ ਬੈਸਟ ਸਕੂਲ ਦਾ ਸਨਮਾਨ ਦਾ ਸਨਮਾਨ ਦਿਤਾ ਗਿਆ। ਇਸ ਸਨਮਾਨ ਨੂੰ ਸਕੂਲ ਵਲੋਂ ਪਲੇਵੇਜ਼ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਪਟਿਆਲਾ ਦੀ ਮੈਂਬਰ ਲੋਕ ਸਭਾ ਮਹਾਰਾਣੀ ਪਰਨੀਤ ਕੋਰ ਪਾਸੋਂ ਹਾਸਿਲ ਕੀਤਾ। ਇਸ ਮੋਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਪਟਿਆਲਾ ਦੇ ਐਸ ਐਸ ਪੀ ਹਰਪ੍ਰੀਤ ਸਿੰਘ ਸਿੱਧੂ ਵੀ ਹਾਜਰ ਰਹੇ।
ਇੱਥੇ ਇਹ ਵਰਨਣ ਯੋਗ ਹੈ ਕਿ ਪਲੇਵੇਜ਼ ਸੀਨੀਅਰ ਸੈਕੰਡਰੀ ਸਕੂਲ ਲਗਾਤਾਰ ਕਈ ਸਾਲਾਂ ਤੋਂ ਹਰ ਜਮਾਤ ਵਿਚ ਚੰਗੇ ਨਤੀਜਿਆਂ ਵਿਚ ਮੱਲਾਂ ਮਾਰ ਰਿਹਾ ਹੈ ਇੱਥੇ ਹੀ ਬੱਸ ਨਹੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਲਿਸਟ ਵਿਚ ਵੀ ਲਗਾਤਾਰ ਇਹ ਸਕੂਲ ਨਾਮਣਾ ਖਟਦਾ ਆ ਰਿਹਾ ਹੈ।